ਪੰਜਾਬ ‘ਚ ਕੋਰੋਨਾ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ। ਪਿਛਲੇ 24 ਘੰਟਿਆਂ ‘ਚ ਡਰਾਉਣ ਵਾਲੇ ਅੰਕੜੇ ਸਾਹਮਣੇ ਆਏ ਹਨ। ਸੂਬੇ ‘ਚ 2039 ਲੋਕਾਂ ‘ਚ ਕੋਰੋਨਾ ਦੀ ਪੁਸ਼ਟੀ ਹੋਈ ਹੈ, ਜਦਕਿ 35 ਲੋਕਾਂ ਨੇ ਦਮ ਤੋੜ ਦਿੱਤਾ।
ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਜਲੰਧਰ ‘ਚ ਸਭ ਤੋਂ ਵੱਧ 7 ਮੌਤਾਂ, ਸ਼ਹੀਦ ਭਗਤ ਸਿੰਘ ਨਗਰ ‘ਚ 6 ਅਤੇ ਹੁਸ਼ਿਆਰਪੁਰ ਤੇ ਲੁਧਿਆਣਾ ‘ਚ 5-5 ਮੌਤਾਂ ਰਿਪੋਰਟ ਕੀਤੀਆਂ ਗਈਆੰ ਹਨ। ਇਸ ਤੋਂ ਇਲਾਵਾ ਤਰਨਤਾਰਨ ‘ਚ 3, ਪਟਿਆਲਾ, ਕਪੂਰਥਲਾ ਅਤੇ ਗੁਰਦਾਸਪੁਰ ‘ਚ 2-2 ਅਤੇ ਮੋਹਾਲੀ, ਸੰਗਰੂਰ ਅਤੇ ਅੰਮ੍ਰਿਤਸਰ ‘ਚ 1-1 ਸ਼ਖਸ ਦੀ ਮੌਤ ਦੀ ਖ਼ਬਰ ਹੈ।
ਸੂਬੇ ਦੇ 4 ਜ਼ਿਲ੍ਹੇ ਅਜਿਹੇ ਹਨ, ਜਿਥੇ ਪਿਛਲੇ 24 ਘੰਟਿਆਂ ‘ਚ 200 ਤੋਂ ਵੱਧ ਕੇਸ ਸਾਹਮਣੇ ਆਏ ਹਨ। ਹੌਟਸਪੌਟ ਜਲੰਧਰ ‘ਚ 277, ਲੁਧਿਆਣਾ ‘ਚ 233, ਮੋਹਾਲੀ ‘ਚ 222 ਅਤੇ ਪਟਿਆਲਾ ‘ਚ 203 ਲੋਕਾਂ ‘ਚ ਕੋਰੋਨਾ ਦੀ ਪੁਸ਼ਟੀ ਹੋਈ ਹੈ।
ਇਸ ਤੋਂ ਇਲਾਵਾ ਹੁਸ਼ਿਆਰਪੁਰ ‘ਚ 191, ਅੰਮ੍ਰਿਤਸਰ ‘ਚ 178, ਕਪੂਰਥਲਾ ‘ਚ 157, ਰੋਪੜ ‘ਚ 113 ਅਤੇ ਗੁਰਦਾਸਪੁਰ ‘ਚ 112 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਬਠਿੰਡਾ ‘ਚ 53, ਫ਼ਤਿਹਗੜ੍ਹ ਸਾਹਿਬ ‘ਚ 46, ਤਰਨਤਾਰਨ ‘ਚ 38, ਪਠਾਨਕੋਟ ‘ਚ 37, ਨਵਾਂਸ਼ਹਿਰ ‘ਚ 33, ਸੰਗਰੂਰ ‘ਚ 26, ਮਾਨਸਾ ‘ਚ 22 ਅਤੇ ਫਿਰੋਜ਼ਪੁਰ ‘ਚ 21 ਲੋਕਾਂ ‘ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਮੁਕਤਸਰ ਤੇ ਮੋਗਾ ‘ਚ 20-20, ਫ਼ਰੀਦਕੋਟ ‘ਚ 17, ਫ਼ਾਜ਼ਿਲਕਾ ਤੇ ਬਰਨਾਲਾ ‘ਚ 10-10 ਕੋਰੋਨਾ ਕੇਸ ਸਾਹਮਣੇ ਆਏ ਹਨ।