ਬੀਤੇ ਦਿਨੀਂ ਕੋਰੋਨਾ ਪਾਜ਼ੀਟਿਵ ਪਾਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਸ਼ਿਫ਼ਟ ਹੋ ਗਏ ਹਨ। ਉਹਨਾਂ ਟਵਿਟਰ ਜ਼ਰੀਏ ਲੋਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਆਪਣੇ ਟਵੀਟ ‘ਚ ਸੁਖਬੀਰ ਬਾਦਲ ਨੇ ਲਿਖਿਆ, “ਗੁਰੂ ਸਾਹਿਬ ਦੀ ਅਸੀਸ ਅਤੇ ਤੁਹਾਡੇ ਸਾਰਿਆਂ ਦੀਆਂ ਸ਼ੁਭਕਾਮਨਾਵਾਂ ਨਾਲ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ॥ ਪਰ, ਅਹਿਤਿਆਤ ਦੇ ਤੌਰ ‘ਤੇ ਕੁਝ ਹੋਰ ਟੈਸਟਾਂ ਲਈ ਮੇਦਾਂਤਾ ਹਸਪਤਾਲ ਜਾ ਰਿਹਾ ਹਾਂ। ਤੁਹਾਡੇ ਪਿਆਰ ਅਤੇ ਚਿੰਤਾ ਵਾਲੇ ਸੁਨੇਹਿਆਂ ਲਈ ਧੰਨਵਾਦੀ ਹਾੰ।”
ਇਸ ਤੋਂ ਪਹਿਲਾਂ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਵੀ ਸੁਖਬੀਰ ਬਾਦਲ ਦੀ ਸਿਹਤ ਬਾਰੇ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਸੀ। ਅਤੇ ਕਿਹਾ ਸੀ ਕਿ ਕੋਰੋਨਾ ਸਬੰਧੀ ਪ੍ਰੋਟੋਕਾਲ ਦੇ ਤਹਿਤ ਸੁਖਬੀਰ ਮੇਦਾਂਤਾ ਸ਼ਿਫ਼ਟ ਹੋ ਰਹੇ ਹਨ।