Home Politics ਲੱਖੇ ਦਾ ਸਾਥ, ਕੈਪਟਨ 'ਤੇ ਨਿਸ਼ਾਨਾ; ਆਖਰ ਕੀ ਹੈ ਸਿੱਧੂ ਦਾ...

ਲੱਖੇ ਦਾ ਸਾਥ, ਕੈਪਟਨ ‘ਤੇ ਨਿਸ਼ਾਨਾ; ਆਖਰ ਕੀ ਹੈ ਸਿੱਧੂ ਦਾ ਇਰਾਦਾ ?

ਬਿਓਰੋ। ਲੱਖਾ ਸਿਧਾਣਾ ਦੇ ਭਰਾ ਨਾਲ ਕਥਿਤ ਕੁੱਟਮਾਰ ਦੇ ਮਾਮਲੇ ‘ਚ ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਆਪਣੀ ਹੀ ਸਰਕਾਰ ‘ਤੇ ਸਵਾਲ ਚੁੱਕੇ ਹਨ। ਲੱਖਾ ਦੇ ਸਮਰਥਨ ‘ਚ ਟਵੀਟ ਕਰਦਿਆਂ ਸਿੱਧੂ ਨੇ ਕਿਹਾ, “੍ਇਹ ਸ਼ਰਮਨਾਕ ਹੈ ਕਿ ਦਿੱਲੀ ਪੁਲਿਸ ਨੂੰ ਪੰਜਾਬ ਦੇ ਅਧਿਕਾਰ ਖੇਤਰ ‘ਚ ਆ ਕੇ ਪੰਜਾਬੀਆਂ ਦੇ ਤਸ਼ੱਦਦ ਕਰਨ ਦੀ ਇਜਾਜ਼ਤ ਕਿਵੇਂ ਦਿੱਤੀ ਗਈ। ਇਹ ਪੰਜਾਬ ਸਰਕਾਰ ਦੇ ਅਧਿਕਾਰਾਂ ਦੀ ਉਲੰਘਣਾ ਹੈ- ਆਖਰ ਇਹ ਕਿਸ ਦੀ ਸ਼ਹਿ ‘ਤੇ ਹੋ ਰਿਹਾ ਹੈ? ”

ਮਮਤਾ ਬੈਨਰਜੀ ਤੋਂ ਸਬਕ ਸਿੱਖਣ ਦੀ ਲੋੜ- ਸਿੱਧੂ

ਇਸ ਘਟਨਾ ਦੇ ਬਹਾਨੇ ਸਿੱਧੂ ਨੇ ਪੰਜਾਬ ਸਰਕਾਰ ਨੂੰ ਪੱਛਮੀ ਬੰਗਲਾ ਦੀ ਸੀਐੱਮ ਮਮਤਾ ਬੈਨਰਜੀ ਤੋਂ ਸਬਕ ਲੈਣ ਦੀ ਨਸੀਹਤ ਵੀ ਦੇ ਦਿੱਤੀ। ਸਿੱਧੂ ਨੇ ਕਿਹਾ, “ਸਾਨੂੰ ਮਮਤਾ ਬੈਨਰਜੀ ਤੋਂ ਸਬਕ ਸਿੱਖਣਾ ਚਾਹੀਦਾ ਹੈ, ਜਿਹਨਾਂ ਨੇ ਪੱਛਮੀ ਬੰਗਾਲ ਦੇ ਅਧਿਕਾਰ ਖੇਤਰ ‘ਚ ਘੁਸਪੈਠ ਕਰਨ ਸਮੇਂ CBI ਨੂੰ ਸਲਾਖਾਂ ਪਿੱਛੇ ਪਾ ਦਿੱਤਾ ਸੀ।”

ਕੀ ਹੈ ਪੂਰਾ ਮਾਮਲਾ ?

ਦਰਅਸਲ, ਲੱਖਾ ਸਿਧਾਣਾ ਨੇ ਇਲਜ਼ਾਮ ਲਗਾਿਆ ਕਿ ਉਸਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਦਿੱਲੀ ਪੁਲਿਸ ਨੇ ਗੈਰ-ਕਾਨੂੰਨੀ ਤਰੀਕੇ ਨਾਲ ਪਟਿਆਲਾ ਤੋਂ ਹਿਰਾਸਤ ‘ਚ ਲਿਆ ਅਤੇ ਉਸਦੇ ਨਾਲ ਕੁੱਟਮਾਰ ਕੀਤੀ। ਲੱਖਾ ਦੇ ਮੁਤਾਬਕ, ਉਸਦੇ ਚਾਚੇ ਦਾ ਬੇਟਾ ਗੁਰਦੀਪ ਸਿੰਘ ਲਾਅ ਕਰ ਰਿਹਾ ਹੈ। ਉਹ 8 ਅਪ੍ਰੈਲ ਨੂੰ ਪਟਿਆਲਾ ‘ਚ ਇਮਤਿਹਾਨ ਦੇਣ ਗਿਆ ਹੋਇਆ ਸੀ, ਉਥੇ ਦਿੱਲੀ ਪੁਲਿਸ ਨੇ ਜ਼ਬਰਨ ਉਸ ਨੂੰ ਚੁੱਕ ਲਿਆ। ਇਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਲੈ ਗਏ, ਟੌਰਚਰ ਕੀਤਾ ਅਤੇ ਬੁਰੀ ਤਰ੍ਹਾਂ ਕੁੱਟਿਆ ਗਿਆ। ਉਸ ਤੋਂ ਬਾਅਦ ਉਸ ਨੂੰ ਅੰਬਾਲਾ ‘ਚ ਅੱਧਮਰੇ ਹਾਲ ‘ਚ ਛੱਡ ਗਏ। ਸ਼ਨੀਵਾਰ ਦੇਰ ਰਾਤ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।

RELATED ARTICLES

Most Popular

Recent Comments