ਚੰਡੀਗੜ੍ਹ। ਪੰਜਾਬ ਕਾਂਗਰਸ ‘ਚ ਜਾਰੀ ਜ਼ਬਰਦਸਤ ਘਮਸਾਣ ਵਿਚਾਲੇ ਨਵਜੋਤ ਸਿੰਘ ਸਿੱਧੂ ਹੁਣ ਫਰੰਟਫੁੱਟ ‘ਤੇ ਖੇਡਣ ਦੀ ਤਿਆਰੀ ‘ਚ ਹਨ। ਹਾਈਕਮਾਂਡ ਨੇ ਬੇਸ਼ੱਕ ਹਾਲੇ ਤੱਕ ਕੋਈ ਐਲਾਨ ਨਹੀਂ ਕੀਤਾ, ਪਰ ਸਿੱਧੂ ਪੂਰੇ ਐਕਸ਼ਨ ਮੋਡ ‘ਚ ਹਨ। ਸਿੱਧੂ ਦੀ ਬੌਡੀ ਲੈਂਗਵੇਜ ਕਾਫੀ ਕੁਝ ਬਿਆਨ ਕਰ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਕਈ ਵੱਡੇ ਆਗੂਆਂ ਨਾਲ ਮੁਲਾਕਾਤ ਕੀਤੀ। ਇਹਨਾਂ ‘ਚ ਕੈਪਟਨ ਦੇ ਵਿਰੋਧੀ ਅਤੇ ਕਰੀਬੀ ਦੋਵੇਂ ਸ਼ਾਮਲ ਹਨ। ਸਿੱਧੂ ਸਭ ਤੋਂ ਪਹਿਲਾਂ ਪਾਰਟੀ ਦੇ ਮੌਜੂਦਾ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਪੰਚਕੂਲਾ ਸਥਿਤ ਰਿਹਾਇਸ਼ ‘ਤੇ ਪਹੁੰਚੇ ਅਤੇ ਉਹਨਾਂ ਨਾਲ ਲੰਮੀ ਚਰਚਾ ਕੀਤੀ।
ਸੁਨੀਲ ਜਾਖੜ ਮੇਰੇ ਮਾਰਗਦਰਸ਼ਕ- ਸਿੱਧੂ
ਸਿੱਧੂ ਨੇ ਜਾਖੜ ਨਾਲ ਕਰੀਬ ਇੱਕ ਘੰਟੇ ਤੱਕ ਮੁਲਾਕਾਤ ਕੀਤੀ। ਦੋਵੇਂ ਆਗੂ ਬਾਹਰ ਨਿਕਲੇ, ਤਾਂ ਚਿਹਰਿਆਂ ‘ਤੇ ਮੁਸਕਾਨ ਸੀ। ਮੀਡੀਆ ਦੇ ਕੈਮਰਿਆਂ ਦੇ ਸਾਹਮਣੇ ਦੋਵੇਂ ਆਗੂਆਂ ਨੇ ਇੱਕ-ਦੂਜੇ ਨੂੰ ਜੱਫੀ ਵੀ ਪਾਈ। ਸਿੱਧੂ ਨੇ ਜਾਖੜ ਨੂੰ ਆਪਣਾ ਵੱਡਾ ਭਰਾ ਅਤੇ ਮਾਰਗਦਰਸ਼ਕ ਦੱਸਿਆ, ਜਦਕਿ ਜਾਖੜ ਨੇ ਕਿਹਾ ਕਿ ਸਿੱਧੂ ਇੱਕ ਕਾਬਿਲ ਸ਼ਖਸ ਹਨ ਅਤੇ ਪੰਜਾਬ ਦੀ ਜਨਤਾ ਇਹਨਾਂ ‘ਤੇ ਭਰੋਸਾ ਕਰਦੀ ਹੈ। ਜਾਂਦੇ-ਜਾਂਦੇ ਇੱਕ ਸਵਾਲ ਦੇ ਜਵਾਬ ‘ਚ ਸਿੱਧੂ ਨੇ ਇਹ ਵੀ ਕਿਹਾ ਕਿ ਸਾਡੀ ਦੋਵਾਂ ਦੀ ਜੋੜੀ ਫਿੱਟ ਵੀ ਹੈ ਤੇ ਹਿੱਟ ਵੀ ਹੈ।
ਪ੍ਰਤਾਪ ਬਾਜਵਾ ਨੂੰ ਮਿਲੇ ਸਿੱਧੂ
ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਵੀ ਮੁਲਾਕਾਤ ਕੀਤੀ। ਦੱਸ ਦਈਏ ਕਿ ਅਜਿਹੀ ਚਰਚਾ ਹੈ ਕਿ ਬਾਜਵਾ ਵੀ ਸਿੱਧੂ ਨੂੰ ਪ੍ਰਧਾਨਗੀ ਦਾ ਅਹੁਦਾ ਦੇਣ ਦੇ ਖਿਲਾਫ਼ ਹਨ। ਅਜਿਹੇ ‘ਚ ਇਸ ਮੁਲਾਕਾਤ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।
ਸ਼ਮਸ਼ੇਰ ਦੂਲੋ ਦੇ ਘਰ ਵੀ ਪਹੁੰਚੇ
ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨਾਲ ਵੀ ਮੁਲਾਕਾਤ ਕੀਤੀ। ਦੂਲੋ ਦੀ ਗਿਣਤੀ ਵੀ ਕੈਪਟਨ ਦੇ ਵਿਰੋਧੀਆਂ ‘ਚ ਹੁੰਦੀ ਹੈ..और वो लगातार कैप्टन सरकार की नीतियों की ओलोचना करते रहे हैं..
ਰੰਧਾਵਾ ਦੇ ਘਰ ਪਹੁੰਚੇ ਸਿੱਧੂ
ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ‘ਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਵੀ ਪਹੁੰਚੇ। ਇਥੇ ਵਿਧਾਇਕ ਰਾਜਾ ਵੜਿੰਗ, ਕੁਲਬੀਰ ਜੀਰਾ, ਦਵਿੰਦਰ ਘੁਬਾਇਆ ਅਤੇ ਬਰਿੰਦਰਮੀਤ ਸਿੰਘ ਪਾਹੜਾ ਵੀ ਮੌਜੂਦ ਸਨ।
ਕੈਪਟਨ ਦੇ ਕਰੀਬੀਆਂ ਨਾਲ ਵੀ ਕੀਤੀ ਮੁਲਾਕਾਤ
ਰੰਧਾਵਾ ਦੇ ਘਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਬਲਬੀਰ ਸਿੱਧੂ ਨੂੰ ਮਿਲਣ ਉਹਨਾਂ ਦੇ ਘਰ ਪਹੁੰਚ ਗਏ। ਬਲਬੀਰ ਸਿੱਧੂ ਨੂੰ ਕੈਪਟਨ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ। ਮੁਲਾਕਾਤਾਂ ਦਾ ਸਿਲਸਿਲਾ ਇਥੇ ਹੀ ਨਹੀਂ ਰੁਕਿਆ, ਬਲਬੀਰ ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਆਪਣੇ ਸਾਥੀਆਂ ਦੇ ਨਾਲ ਸੀਨੀਅਰ ਆਗੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਲਾਲ ਸਿੰਘ ਦੇ ਘਰ ਪਹੁੰਚੇ ਅਤੇ ਉਹਨਾਂ ਤੋਂ ਅਸ਼ੀਰਵਾਦ ਲਿਆ।
ਇਹਨਾਂ ਮੁਲਾਕਾਤਾਂ ਤੋਂ ਬਾਅਦ ਸਿੱਧੂ ਨੇ ਟਵਿਟਰ ‘ਤੇ ਲਿਖਿਆ, “ਮਹਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨਾਂ ਦਾ ਮਾਰਗਦਰਸ਼ਨ ਮੰਗਦੇ ਹੋਏ…ਬੁੱਧੀਮਾਨਾਂ ਨਾਲ ਵਿਚਾਰ-ਚਰਚਾ ਮਹੀਨਿਆਂਂ ਦੀ ਸਿੱਖਿਆ ਦੇ ਬਰਾਬਰ ਹੈ।”
Seeking guidance of Presidents of the illustrious Punjab Pradesh Congress Committee … Conversations with wise men, worth months of Education !! 🙏🏼🙏🏼🙏🏼 pic.twitter.com/Tq5uqkbp6m
— Navjot Singh Sidhu (@sherryontopp) July 17, 2021
ਹਾਈਕਮਾਂਡ ਦੇ ਫ਼ੈਸਲੇ ਦਾ ਇੰਤਜ਼ਾਰ
ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਕਾਂਗਰਸੀ ਆਗੂਆਂ ਨਾਲ ਮੁਲਾਕਾਤਾਂ ਕਰ ਰਹੇ ਹਨ, ਉਸ ਨਾਲ ਸਿਆਸੀ ਗਲਿਆਰਿਆਂ ‘ਚ ਚਰਚਾ ਆਮ ਹੈ ਕਿ ਸਿੱਧੂ ਨੂੰ ਪੰਜਾਬ ਕਾਂਗਰਸ ਦਾ ‘ਕਪਤਾਨ’ ਬਣਾਏ ਜਾਣ ਦਾ ਫ਼ੈਸਲਾ ਹੋ ਚੁੱਕਿਆ ਹੈ, ਪਰ ਕੈਪਟਨ ਦੀ ਨਰਾਜ਼ਗੀ ਦੇ ਚਲਦੇ ਇਸਦੇ ਐਲਾਨ ‘ਚ ਦੇਰੀ ਹੋ ਰਹੀ ਹੈ।