ਬਿਓਰੋ। ਵੱਧਦੇ ਕੋਰੋਨਾ ਦੇ ਮਾਮਲਿਆਂ ਨੂੰ ਵੇਖਦੇ ਹੋਏ ਹਰਿਆਣਾ ਸਰਕਾਰ ਵੱਲੋਂ ਸੂਬੇ ‘ਚ ਨਵੀਆਂ ਪਾਬੰਦੀਆਂ ਲਗਾਈਆਂ ਗਈਆੰ ਹਨ, ਜੋ 5 ਅਪ੍ਰੈਲ ਤੋਂ ਲਾਗੂ ਹਨ। ਇਹਨਾਂ ਪਾਬੰਦੀਆਂ ਤਹਿਤ ਹੁਣ ਸੂਬੇ ਦੇ ਕਿਸੇ ਵੀ ਜ਼ਿਲ੍ਹੇ ‘ਚ ਧਾਰਮਿਕ, ਸਿਆਸੀ ਸਣੇ ਹਰ ਤਰ੍ਹਾਂ ਦੇ ਆਯੋਜਨ ਲਈ ਸਬੰਧਤ ਡਿਪਟੀ ਕਮਿਸ਼ਨਰ ਤੋਂ “ਨੌ-ਆਬਜੈਕਸ਼ਨ ਸਰਟੀਫ਼ਿਕੇਟ” ਲੈਣਾ ਪਏਗਾ।
ਇਸਦੇ ਨਾਲ ਹੀ ਕਿਸੇ ਬੰਦ ਥਾਂ ‘ਤੇ ਸਮਾਗਮ ਦੌਰਾਨ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਹਾਲ ਦੀ ਸਮਰੱਥਾ ਮੁਤਾਬਕ ਸਿਰਫ਼ 50 ਫ਼ੀਸਦ ਹੀ ਹੋਣੀ ਚਾਹੀਦੀ ਹੈ। ਹਾਲਾਂਕਿ ਇਹ ਗਿਣਤੀ 200 ਤੱਕ ਜਾ ਸਕਦੀ ਹੈ। ਕਿਸੇ ਖੁੱਲ੍ਹੇ ਮੈਦਾਨ ‘ਚ ਕੀਤੇ ਜਾਣ ਵਾਲੇ ਆਯੋਜਨ ਲਈ 500 ਲੋਕਾਂ ਦੇ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅੰਤਿਮ ਸਸਕਾਰ ਮੌਕੇ 50 ਲੋਕਾਂ ਦੇ ਹੀ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ।
Keeping in view growing cases of Corona Haryana Govt. has imposed restrictions on gatherings. In indoor maximum of 50% of the hall capacity will be allowed with a ceiling of 200 persons. In open gatherings will be allowed of 500 persons. For Funerals upto 50 persons only.
— ANIL VIJ MINISTER HARYANA (@anilvijminister) April 4, 2021
ਗ੍ਰਹਿ ਮੰਤਰੀ ਅਨਿਲ ਵਿਜ ਵੱਲੋਂ ਕਿਹਾ ਗਿਆ ਕਿ ਸਾਰੇ ਮਨਜ਼ੂਰਸ਼ੁਦਾ ਸਮਾਗਮਾਂ ‘ਚ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਜਿਹੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਕੋਈ ਵੀ 2 ਸ਼ਖਸ ਇੱਕ-ਦੂਜੇ ਦੇ ਨਾਲ ਜੁੜ ਕੇ ਨਹੀਂ ਬੈਠਣਗੇ।