Home Politics ਮੇਰੀ ਲਾਸ਼ ਉੱਪਰ ਹੀ ਬਣ ਸਕਦੀ ਹੈ SYL ਨਹਿਰ- ਸੁਖਬੀਰ ਸਿੰਘ ਬਾਦਲ

ਮੇਰੀ ਲਾਸ਼ ਉੱਪਰ ਹੀ ਬਣ ਸਕਦੀ ਹੈ SYL ਨਹਿਰ- ਸੁਖਬੀਰ ਸਿੰਘ ਬਾਦਲ

September 9, 2022
(Chandigarh)

SYL ‘ਤੇ ਜਾਰੀ ਸਿਆਸੀ ਸੰਗ੍ਰਾਮ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੜ ਟਵੀਟਾੰ ਦੀ ਝੜੀ ਲਗਾ ਕੇ ਇਸ ਮੁੱਦੇ ‘ਤੇ ਆਪਣਾ ਸਟੈੰਡ ਸਪੱਸ਼ਟ ਕੀਤਾ ਹੈ। ਸਾਲ 1982 ‘ਚ SYL ਨਾਲ ਜੁੜੇ ਸੰਗ੍ਰਾਮ ਸਬੰਧੀ ਅਖਬਾਰ ਵਿੱਚ ਛਪੀ ਇੱਕ ਖ਼ਬਰ ਸਾੰਝੀ ਕਰਦਿਆੰ ਸੁਖਬੀਰ ਨੇ ਮੋਰਚੇ ਦੇ ਦਿਨਾੰ ਨੂੰ ਯਾਦ ਕੀਤਾ ਅਤੇ ਕਿਹਾ ਕਿ ਅਕਾਲੀ ਦਲ ਅੱਜ ਵੀ 40 ਸਾਲ ਪੁਰਾਣੇ ਆਪਣੇ ਸਟੈੰਡ ‘ਤੇ ਖੜ੍ਹਿਆ ਹੈ।

Image
‘ਰੋਜ਼ਾਨਾ ਅਜੀਤ’ ਅਖਬਾਰ ਦੇ 1 ਅਪ੍ਰੈਲ 1982 ਦੇ ਇਸ ਐਡੀਸ਼ਨ ‘ਚ ਸੁਖਬੀਰ ਬਾਦਲ ਦਾ ਬਿਆਨ ਛਪਿਆ ਹੈ, ਜਿਸ ਵਿੱਚ ਉਹਨਾੰ ਨੇ SYL ਦੇ ਵਿਰੋਧ ‘ਚ ਗੋਲੀਆੰ ਖਾਣ ਦੀ ਗੱਲ ਕਹੀ ਹੈ।

40 ਸਾਲ ਪੁਰਾਣੇ ਬਿਆਨ ਨੂੰ ਦੋਹਰਾਉੰਦਿਆੰ ਸੁਖਬੀਰ ਬਾਦਲ ਨੇ ਕਿਹਾ, “SYL ਨਹਿਰ ਮੇਰੀ ਲਾਸ਼ ਉੱਪਰ ਹੀ ਬਣ ਸਕਦੀ ਹੈ। ਅਕਾਲੀ ਦਲ ਦਾ ਪ੍ਰਧਾਨ ਸੇਵਕ ਹੋਣ ਦੇ ਨਾਤੇ, ਜਿਸ ਫੌਜ ਨੇ ਪੰਜਾਬ ਦੇ ਹਿੱਤਾੰ ਲਈ ਲੜਾਈ ਦੀ ਅਗਵਾਈ ਸਾਹਮਣਿਓੰ ਕੀਤੀ ਹੈ। ਮੈੰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾੰ ਕਿ ਪਾਣੀ ਦੀ ਇੱਕ ਬੂੰਦ ਵੀ SYL ਨਹਿਰ ਦੇ ਜ਼ਰੀਏ ਬਾਹਰ ਨਾ ਵਹਾਈ ਜਾਵੇ।”

ਸੁਖਬੀਰ ਨੇ ਅੱਗੇ ਕਿਹਾ, “ਅਸੀੰ ਖੜ੍ਹੇ ਰਹਿ ਕੇ ਇਹ ਨਹੀੰ ਵੇਖ ਸਕਦੇ ਕਿ ਪੰਜਾਬ ਮਾਰੂਥਲ ਬਣ ਜਾਵੇ ਅਤੇ ਇਸਦੇ(ਪੰਜਾਬ) ਬੱਚੇ ਆਪਣੀਆੰ ਅੱਖਾੰ ਦੇ ਸਾਹਮਣੇ ਨਹਿਰੀ ਪਾਣੀ ਨੂੰ ਹੋਰ ਸੂਬਿਆੰ ਨੂੰ ਜਾੰਦਾ ਵੇਖਣ। ਮੇਰੇ ਕੋਲ ਜਿਉਂਦੇ ਰਹਿਣ ਲਈ ਸ਼ਹਾਦਤ ਦੀ ਵਿਰਾਸਤ ਹੈ ਅਤੇ ਮੇਰੇ ਆਲੋਚਕ ਭਾਵੇਂ ਕੁਝ ਵੀ ਕਹਿਣ, ਮੈਂ ਇਸ ਲਈ ਮਰਨ ਨੂੰ ਤਿਆਰ ਹਾਂ। ਸਭ ਤੋੰ ਪਹਿਲਾੰ ਸੂਬੇ ਦੇ ਰਿਪੇਰੀਅਨ ਅਧਿਕਾਰਾੰ ਬਾਰੇ ਫ਼ੈਸਲਾ ਕਰਨਾ ਹੋਵੇਗਾ। ਬਾਕੀ ਸਭ ਕੁਝ ਅਪ੍ਰਸੰਗਿਕ ਹੈ।”

ਇਹ ਵੀ ਪੜ੍ਹੋ:- ਮੂਸੇਵਾਲਾ ਦੇ ਫੈਨ ‘ਛੋਟੇ ਬਾਦਲ’ ਸਾਬ੍ਹ…ਗਾਇਕ ਦੇ ਅੰਦਾਜ਼ ‘ਚ SYL ‘ਤੇ ਕੀਤਾ ਵੱਡਾ ਐਲਾਨ

RELATED ARTICLES

LEAVE A REPLY

Please enter your comment!
Please enter your name here

Most Popular

Recent Comments