Home News ਯੂਥ ਅਕਾਲੀ ਦਲ ਨੇ ਪੰਜਾਬ ਤੇ ਕਿਸਾਨਾਂ ਵਾਸਤੇ ਕੁਰਬਾਨੀ ਦੇਣ ਤੇ ਸੁਖਬੀਰ...

ਯੂਥ ਅਕਾਲੀ ਦਲ ਨੇ ਪੰਜਾਬ ਤੇ ਕਿਸਾਨਾਂ ਵਾਸਤੇ ਕੁਰਬਾਨੀ ਦੇਣ ਤੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦਾ ਕੀਤਾ ਸਨਮਾਨ

ਡੈਸਕ: ਯੂਥ ਅਕਾਲੀ ਦਲ ਵੱਲੋਂ ਅੱਜ ਪ੍ਰਧਾਨ ਸ੍ਰੀ ਪਰਮਬੰਸ ਸਿੰਘ ਰੋਮਾਣਾ ਤੇ ਸਕੱਤਰ ਜਨਰਲ ਸ੍ਰੀ ਸਰਬਜੋਤਸਿੰਘ ਸਾਬੀ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਵੱਲੋਂ ਪੰਜਾਬ ਅਤੇ ਕਿਸਾਨਾਂ ਦੀ ਖਾਤਰ ਕੁਰਬਾਨੀ ਦੇਣ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀਹਰਸਿਮਰਤ ਕੌਰ ਬਾਦਲ ਨੂੰ ਸਨਮਾਨਤ ਕੀਤਾ ਗਿਆ।

youth akali dal

ਇਥੇ ਉਚੇਚੇ ਤੌਰ ‘ਤੇ ਪਹੁੰਚੇਯੂਥ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਤੇ ਕਿਸਾਨਾਂ ਦੀ ਖਾਤਰ ਜੋ ਕੁਰਬਾਨੀ ਸ੍ਰੀਮਤੀ ਹਰਸਿਮਰਤਕੌਰ ਬਾਦਲ ਨੇ ਦਿੱਤੀ ਹੈ, ਉਸਦੀ ਕੋਈ ਮਿਸਾਲ ਨਹੀਂ ਮਿਲਦੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀਦਲ ਹਮੇਸ਼ਾ ਕਿਸਾਨਾਂ ਵਾਸਤੇ ਡੱਟਿਆ ਹੈ ਤੇ ਅੱਗੇ ਵੀ ਦਿੰਦਾ ਰਹੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀਅਕਾਲੀ ਦਲ ਨੇ ਜੋ ਵੀ ਵਾਅਦਾ ਕੀਤਾ, ਉਹ ਹਮੇਸ਼ਾ ਨਿਭਾਇਆ ਹੈ। ਉਹਨਾਂ ਕਿਹਾ ਕਿ ਇਸ ਵਾਰ ਵੀਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵੀਕੁਰਬਾਨੀ  ਤੋਂ ਪਿੱਛੇ ਨਹੀਂ ਹਟੇਗਾ ਤੇ ਉਹਨਾਂ ਨੇਆਪਣੇ ਕਹੇ ਬੋਲਾਂ ਨੂੰ ਪੁਗਾਇਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੈ। ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਅਕਾਲੀ ਦਲ ਹਮੇਸ਼ਾਪੰਜਾਬ, ਪੰਜਾਬੀ ਤੇ ਪੰਜਾਬੀਅਤ ਵਾਸਤੇ ਡੱਟਿਆ ਹੈ ਤੇ ਕਿਸਾਨਾਂ ਵਾਸਤੇ ਹਮੇਸ਼ਾ ਅੱਗੇ ਹੋ ਕੇ ਸੰਘਰਸ਼ਕੀਤਾ ਹੈ।

ਯੂਥ ਅਕਾਲੀ ਆਗੂਆਂ ਨੇ ਕਿਹਾ ਕਿਸਿਰਫ ਕੇਂਦਰੀ ਮੰਤਰੀ ਵਜੋਂ ਹੀ ਅਸਤੀਫਾ ਦੇਣ ‘ਤੇ ਅਕਾਲੀ ਦਲ ਨਹੀਂ ਰੁਕੇਗਾ ਬਲਕਿ ਆਉਂਦੇ ਸਮੇਂਵਿਚ ਵੀ ਕਿਸਾਨਾਂ ਨਾਲ ਡੱਟ ਕੇ ਕੰਮ ਕਰੇਗਾ। ਉਹਨਾਂ ਕਿਹਾ ਕਿ ਜੋ ਵੀ ਲੋੜ ਪਈ, ਅਕਾਲੀ ਦਲਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵੇਗਾ।

ਇਹਨਾਂ ਆਗੂਆਂ ਨੇ ਇਹ ਵੀ ਐਲਾਨਕੀਤਾ ਕਿ ਜਿਸ ਦਿਨ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਪੰਜਾਬ ਵਿਚ ਦਾਖਲ ਹੋਣਗੇ, ਉਹਨਾਂ ਦਾ ਭਰਵਾਂਸਵਾਗਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਖਾਸ ਤੌਰ ‘ਤੇ ਕਿਸਾਨਾਂ ਨੇ ਮਹਿਸੂਸ ਕਰਲਿਆ ਹੈ ਕਿ ਉਹਨਾਂ ਵਾਸਤੇ ਜੇਕਰ ਕੋਈ ਸਿਆਸੀ ਪਾਰਟੀ ਡੱਟਦੀ ਹੈ ਤਾਂ ਉਹ ਸਿਰਫ ਸ਼੍ਰੋਮਣੀ ਅਕਾਲੀਦਲ ਹੈ ਜਦਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਸਿਰਫ ਬਿਆਨਬਾਜ਼ੀ ਤੱਕ ਸੀਮਤ ਹਨ। ਕਾਂਗਰਸ ਦੇ ਤਾਂਮੰਤਰੀਆਂ ਨੇ ਘੁਟਾਲੇ ਕਰ ਲਏ, ਉਹਨਾਂ ਨੇ ਆਪਣੇ ਅਹੁਦੇ ਨਹੀਂ ਛੱਡੇ, ਕਿਸਾਨਾਂ ਵਾਸਤੇ ਛੱਡਣਾ ਤਾਂਦੂਰ ਦੀ ਗੱਲ ਹੈ। ਉਹਨਾ ਕਿਹਾ ਕਿ ਇਕੋ ਇਕ ਸ਼੍ਰੋਮਣੀ ਅਕਾਲੀ ਦਲ ਹੈ ਜੋ ਹਮੇਸ਼ਾ ਅੱਗੇ ਹੋ ਕੇ ਕੁਰਬਾਨੀਆਂ ਦਿੰਦਾ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments