Home News ਮੋਦੀ ਸਰਕਾਰ ਦੇ ਹੱਥ ਚ ਹਨ ਸ਼ਾਹੀ ਪਰਿਵਾਰ ਅਤੇ ਬਾਦਲਾਂ ਦੀਆਂ ਦੁਖਦੀਆਂ...

ਮੋਦੀ ਸਰਕਾਰ ਦੇ ਹੱਥ ਚ ਹਨ ਸ਼ਾਹੀ ਪਰਿਵਾਰ ਅਤੇ ਬਾਦਲਾਂ ਦੀਆਂ ਦੁਖਦੀਆਂ ਰਗਾਂ- ਹਰਪਾਲ ਚੀਮਾ

ਡੈਸਕ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬਾਦਲ ਪਰਿਵਾਰ ਨੂੰ ‘ਡਰਾਮੇਬਾਜ਼ੀ’ ਕਰਾਰ ਦਿੰਦਿਆਂ ਦੋਸ਼ ਲਗਾਇਆ ਹੈ। ਬਾਦਲ ਪਰਿਵਾਰ ਅੰਦਰਖਾਤੇ ਭਾਜਪਾ ਨਾਲ ਇੱਕ-ਮਿੱਕ ਹੈ ਅਤੇ ਹਮੇਸ਼ਾ ਰਹੇਗਾ ਬੇਸ਼ੱਕ ਅਸਤੀਫ਼ੇ ਵਾਂਗ ਗੱਠਜੋੜ ਤੋੜਨ ਦਾ ਡਰਾਮਾ ਵੀ ਕਿਉਂ ਨਾ ਕਰ ਲੈਣ।

 

harpal cheema pub

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲ ਦੇ ਟੱਬਰ ਅਤੇ ਅਮਰਿੰਦਰ ਸਿੰਘ ਦੇ ਸ਼ਾਹੀ ਪਰਿਵਾਰ ਦੀਆਂ ਸਾਰੀਆਂ ਦੁਖਦੀਆਂ ਰਗਾਂ ਮੋਦੀ ਸਰਕਾਰ ਦੇ ਹੱਥ ‘ਚ ਹਨ, ਇਸ ਲਈ ਲੋਕਾਂ ਨੂੰ ਗੁਮਰਾਹ ਕਰਨ ਲਈ ਇਹ (ਬਾਦਲ-ਕੈਪਟਨ) ਜਿੰਨੀ ਮਰਜ਼ੀ ਵਿਰੋਧੀ ਬਿਆਨਬਾਜ਼ੀ ਜਾਂ ਡਰਾਮੇਬਾਜ਼ੀ ਕਰਦੇ ਰਹਿਣ ਪਰ ਦਸਤਖ਼ਤ ਉੱਥੇ ਹੀ ਕਰਦੇ ਹਨ, ਜਿੱਥੇ ਮੋਦੀ ਸਰਕਾਰ ਕਹਿੰਦੀ ਹੈ।

ਚੀਮਾ ਨੇ ਦੋਸ਼ ਲਗਾਇਆ ਕਿ ਖੇਤੀ ਆਰਡੀਨੈਂਸਾਂ ਦੇ ਮਾਮਲੇ ‘ਚ ਵੀ ਰਾਜੇ ਅਤੇ ਬਾਦਲਾਂ ਨੇ ਇੰਜ ਹੀ ਕੀਤਾ ਅਤੇ ਮੋਦੀ ਸਰਕਾਰ ਦਾ ਮਾਰੂ ਆਰਡੀਨੈਂਸ ਲੋਕ ਸਭਾ ਦੇ ਪਟਲ (ਫਲੋਰ) ਤੱਕ ਲੈ ਕੇ ਜਾਣ ਦਾ ਪ੍ਰਸ਼ਾਸਨਿਕ ਪੱਧਰ ‘ਤੇ ਪੂਰਾ ਸਾਥ ਦਿੱਤਾ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਰਾਜੇ ਅਤੇ ਬਾਦਲਾਂ ਦੀਆਂ ਸਾਰੀਆਂ ਕਮਜ਼ੋਰੀਆਂ ਤੋਂ ਪੂਰੀ ਤਰਾਂ ਵਾਕਿਫ ਹੈ।

ਇਹੋ ਕਾਰਨ ਹੈ ਕਿ ਵੱਡੇ ਪੱਧਰ ਦੇ ਭ੍ਰਿਸ਼ਟਾਚਾਰ, ਵਿਦੇਸ਼ੀ ਬੈਂਕਾਂ, ਵਿਦੇਸ਼ੀ ਮਹਿਮਾਨਾਂ ਦੀ ਕਮਜ਼ੋਰੀ ਕਾਰਨ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਬਾਦਲ ਨੇ ਹਾਈ ਪਾਵਰ ਕਮੇਟੀ ਰਾਹੀਂ ਅੰਦਰ ਖਾਤੇ ਹੀ ਖੇਤੀ ਵਿਰੋਧੀ ਆਰਡੀਨੈਂਸਾਂ ‘ਤੇ ਸਹਿਮਤੀ ਵਾਲੇ ਦਸਤਖ਼ਤ ਕਰ ਦਿੱਤੇ ਅਤੇ ਕੁਰਸੀ ਕੁਰੱਪਸ਼ਨ ਅਤੇ ਈਡੀ ਦੇ ਕੇਸਾਂ ਦੇ ਦਬਾਅ ਥੱਲੇ ਹਰਸਿਮਰਤ ਕੌਰ ਬਾਦਲ ਨੇ ਕੈਬਨਿਟ ਬੈਠਕ ‘ਚ ਖੇਤੀ ਵਿਰੋਧੀ ਆਰਡੀਨੈਂਸਾਂ ਦੇ ਖਰੜੇ ‘ਤੇ ਦਸਤਖ਼ਤ ਕਰ ਦਿੱਤੇ, ਪਰੰਤੂ ਹੁਣ ਦੋਵੇਂ ‘ਟੱਬਰ’ ਵਿਰੋਧ ਦੀ ਡਰਾਮੇਬਾਜ਼ੀ ਕਰ ਰਹੇ ਹਨ, ਪਰੰਤੂ ਪੰਜਾਬ ਦੇ ਲੋਕ ਖ਼ਾਸ ਕਰਕੇ ਕਿਸਾਨ, ਆੜ੍ਹਤੀਏ, ਮੁਨੀਮ, ਖੇਤ ਮਜ਼ਦੂਰ, ਪੱਲੇਦਾਰ ਅਤੇ ਟਰਾਂਸਪੋਰਟਰ ਇਨ੍ਹਾਂ ਦੇ ਡਰਾਮਿਆਂ ਨੂੰ ਚੰਗੀ ਤਰਾਂ ਸਮਝ ਚੁੱਕੇ ਹਨ।

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਚੁਣੌਤੀ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਉਨ੍ਹਾਂ ‘ਚ ਜੁਰਅਤ ਹੈ ਤਾਂ ਉਹ ਖੇਤੀ ਵਿਰੋਧੀ ਆਰਡੀਨੈਂਸਾਂ ਦੀ ਵਕਾਲਤ ਪੰਜਾਬ ਦੇ ਕਿਸਾਨਾਂ ਨਾਲ ਪਿੰਡਾਂ ‘ਚ ਜਾ ਕੇ ਕਰਨ। ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਭਾਜਪਾ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਖੇਤੀ ਆਰਡੀਨੈਂਸਾਂ ਦੀ ਵਕਾਲਤ ਕਰਨ ਦੀ ਥਾਂ ਵਿਰੋਧ ਕਰਨ ਅਤੇ ਪੰਜਾਬ ਦੇ ਕਿਸਾਨਾਂ ਨਾਲ ਖੜਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments