Home CRIME ਗੋਲਡੀ ਬਰਾੜ ਦਾ NewsDateline 'ਤੇ ਵੱਡਾ ਦਾਅਵਾ...ਕਿਹਾ- ਜਿਊਂਦੇ ਜੀਅ ਨਹੀਂ ਆਉਂਦਾ ਪੁਲਿਸ...

ਗੋਲਡੀ ਬਰਾੜ ਦਾ NewsDateline ‘ਤੇ ਵੱਡਾ ਦਾਅਵਾ…ਕਿਹਾ- ਜਿਊਂਦੇ ਜੀਅ ਨਹੀਂ ਆਉਂਦਾ ਪੁਲਿਸ ਦੇ ਹੱਥ

ਹਿਰਾਸਤ 'ਚ ਹੋਣ ਦੇ CM ਭਗਵੰਤ ਮਾਨ ਦੇ ਦਾਅਵੇ ਨੂੰ ਸਿਰੇ ਤੋਂ ਝੁਠਲਾਇਆ

December 5, 2022
(Bureau Report)

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਹਿਰਾਸਤ ‘ਚ ਲਏ ਜਾਣ ਦੀਆਂ ਖ਼ਬਰਾਂ ‘ਤੇ ਇੱਕ ਵਾਰ ਫਿਰ ਸਵਾਲੀਆ ਨਿਸ਼ਾਨ ਖੜ੍ਹੇ ਹੋਏ ਹਨ। ਇਸ ਵਾਰ ਇਹ ਸਵਾਲ ਖੁਦ ਗੈਂਗਸਟਰ ਗੋਲਡੀ ਬਰਾੜ ਨੇ ਚੁੱਕੇ ਹਨ। ਗੋਲਡੀ ਨੇ NewsDateline ‘ਤੇ ਬਕਾਇਦਾ ਫੋਨ ਕਰਕੇ ਇਹ ਦਾਅਵਾ ਕੀਤਾ ਹੈ ਕਿ ਉਸ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ। ਹਾਲਾਂਕਿ ਗੋਲਡੀ ਬਰਾੜ ਵੱਲੋਂ ਕੀਤੀ ਗਈ ਇਸ ਫੋਨ ਕਾਲ ਅਤੇ ਉਸਦੀ ਅਵਾਜ਼ ਦੀ NewsDateline ਤਸਦੀਕ ਨਹੀਂ ਕਰਦਾ।

ਆਡੀਓ ਕਾਲ ਵਿੱਚ ਕਥਿਤ ਤੌਰ ‘ਤੇ ਗੋਲਡੀ ਬਰਾੜ ਨੇ ਦਾਅਵਾ ਕੀਤਾ ਕਿ ਉਸ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਖ਼ਬਰ ਪੂਰੀ ਤਰ੍ਹਾਂ ਨਾਲ ਅਫ਼ਵਾਹ ਹੈ। ਉਸਨੇ ਦਾਅਵਾ ਕੀਤਾ ਕਿ ਅਮਰੀਕਾ ਤੋਂ ਉਹ ਬਹੁਤ ਪਹਿਲਾਂ ਹੀ ਨਿਕਲ ਚੁੱਕਿਆ ਹੈ ਅਤੇ ਇਸ ਵਕਤ ਕਿਸੇ ਹੋਰ ਮੁਲਕ ਵਿੱਚ ਰਹਿ ਰਿਹਾ ਹੈ। ਉਸਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਚੜ੍ਹਦੀ ਕਲਾ ਵਿੱਚ ਹੈ। ਦਿਲਚਸਪ ਹੈ ਕਿ ਇਸ ਫੋਨ ਕਾਲ ਦੌਰਾਨ ਉਸ ਨਾਲ ਲਾਈਨ ‘ਤੇ ਗੈਂਗਸਟਰ ਲੰਡਾ ਹਰੀਕੇ ਵੀ ਮੌਜੂਦ ਸੀ।

ਜਿਊਂਦੇ ਜੀਅ ਪੁਲਿਸ ਦੇ ਹੱਥ ਨਹੀਂ ਆਉਂਦਾ- ਗੋਲਡੀ

ਗੋਲਡੀ ਬਰਾੜ ਨੇ ਠੋਕ ਕੇ ਕਿਹਾ ਕਿ ਉਹ ਜਿਊਂਦੇ ਜੀਅ ਪੁਲਿਸ ਦੇ ਹੱਥ ਨਹੀਂ ਆਉਣ ਵਾਲਾ। ਉਸਨੇ ਕਿਹਾ, “ਮੇਰੇ ਹੱਥ ਵਿੱਚ 24 ਘੰਟੇ ਬੰਦੂਕ ਰਹਿੰਦੀ ਹੈ। ਜਿਸ ਦਿਨ ਗ੍ਰਿਫ਼ਤਾਰ ਹੋਣ ਦੀ ਨੌਬਤ ਆਏਗੀ, ਖੁਦ ਹੀ ਸਿਰ ‘ਚ ਗੋਲੀ ਮਾਰ ਲਵਾਂਗਾ। ਪਰ ਪੁਲਿਸ ਦੇ ਹੱਥ ਨਹੀਂ ਆਉਂਦਾ। ਉਸ ਤੋਂ ਬਾਅਦ ਮਰੇ ਹੋਏ ਨੂੰ ਜਿੱਥੇ ਮਰਜ਼ੀ ਲੈ ਜਾਓ।”

ਹਰ ਰੋਜ਼ ਦੇ ਰਹੇ ਹਾਂ ਅਜ਼ਾਦ ਹੋਣ ਦਾ ਸਬੂਤ- ਗੋਲਡੀ

ਗੋਲਡੀ ਬਰਾੜ ਨੂੰ ਵਾਰ-ਵਾਰ ਇਹ ਪੁੱਛੇ ਜਾਣ ‘ਤੇ ਕਿ ਕਿਤੇ ਉਹ ਝੂਠ ਤਾਂ ਨਹੀਂ ਬੋਲ ਰਿਹਾ, ਤਾਂ ਉਸਨੇ ਕਿਹਾ ਕਿ ਅਸੀਂ ਹਰ ਰੋਜ਼ ਆਪਣੇ ਅਜ਼ਾਦ ਹੋਣ ਦਾ ਸਬੂਤ ਦੇ ਰਹੇ ਹਾਂ। ਗੋਲਡੀ ਨੇ ਕਿਹਾ ਕਿ ਰਾਜਸਥਾਨ ‘ਚ ਗੈਂਗਸਟਰ ਰਾਜੂ ਠੇਠ ਦਾ ਕਤਲ ਇਸਦੀ ਤਾਜ਼ਾ ਮਿਸਾਲ ਹੈ। ਉਸਨੇ ਪੁੱਛਿਆ, “ਕੀ ਡਿਟੈਂਸ਼ਨ ‘ਚ ਰਹਿੰਦਿਆਂ ਕੋਈ ਕਤਲ ਕਰਵਾ ਸਕਦਾ ਹੈ?” ਨਾਲ ਹੀ ਉਸਨੇ ਇਹ ਵੀ ਕਿਹਾ ਕਿ 2-4 ਦਿਨ ਹੋਰ ਦਿਓ, ਜਲਦੀ ਇੱਕ ਹੋਰ ਸਬੂਤ ਪੇਸ਼ ਕਰਾਂਗੇ ਆਪਣੇ ਅਜ਼ਾਦ ਹੋਣ ਦਾ।

CM ਭਗਵੰਤ ਮਾਨ ਅਤੇ ‘ਆਪ’ ‘ਤੇ ਜ਼ਬਰਦਸਤ ਹਮਲੇ 

ਇਸ ਦੌਰਾਨ ਗੋਲਡੀ ਬਰਾੜ ਅਤੇ ਲੰਡਾ ਬਰੀਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ‘ਤੇ ਵੀ ਜ਼ਬਰਦਸਤ ਹਮਲੇ ਬੋਲੇ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵੇ ਨੂੰ ਸਿਰੇ ਤੋਂ ਨਕਾਰਿਆ ਕਿ ਗੋਲਡੀ ਬਰਾੜ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਉਹਨਾਂ ਕਿਹਾ ਕਿ ਪਤਾ ਨਹੀਂ ਅਫਵਾਹ ਕੌਣ ਫੈਲਾ ਰਿਹਾ ਹੈ, ਪਰ ਇਸ ਪੂਰੇ ਵਿਵਾਦ ਨੂੰ ਉਹਨਾਂ ਨੂੰ ਮੁੱਖ ਮੰਤਰੀ ਦੀ ਬੇਇੱਜ਼ਤੀ ਕਰਾਰ ਦਿੱਤਾ।

ਗੋਲਡੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਰਾਹ ‘ਤੇ ਚੱਲ ਰਹੀ ਹੈ, ਉਸ ਨਾਲ ਗੈਂਗਸਟਰਵਾਦ ਖਤਮ ਨਹੀਂ ਹੋਣਾ, ਬਲਕਿ ਵਧੇਗਾ ਹੀ। ਕਿਉਂਕਿ ਕਿਸੇ ਕੋਲੋਂ ਇੱਕ ਪਿਸਤੌਲ ਵੀ ਫੜੀ ਜਾਵੇ, ਤਾਂ ਉਸ ਉੱਪਰ UAPA ਲਗਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਨੌਜਵਾਨਾਂ ਲਈ ਵਾਪਸ ਮੁੜਨ ਦਾ ਰਾਹ ਨਹੀਂ ਬਚ ਜਾਂਦਾ।

‘ਕਾਨੂੰਨ ਇਨਸਾਫ਼ ਨਹੀਂ ਕਰਦਾ, ਇਸ ਲਈ ਅਸੀਂ ਕਰਦੇ’

ਗੋਲਡੀ ਬਰਾੜ ਅਤੇ ਲੰਡਾ ਹਰੀਕੇ- ਦੋਵਾਂ ਨੇ ਇਸ ਕਾਲ ਦੌਰਾਨ ਇਹ ਗੱਲ ਵੀ ਕਹੀ ਕਿ ਉਹਨਾਂ ਨੂੰ ਕੋਈ ਸ਼ੌਂਕ ਨਹੀਂ ਗੋਲੀਆਂ ਚਲਾਉਣ ਦਾ, ਕਤਲ ਕਰਨ ਦਾ। ਉਹਨਾਂ ਕਿਹਾ ਕਿ ਦੇਸ਼ ਦਾ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਨਹੀਂ ਹੈ। ਆਮ ਲੋਕਾਂ ਨਾਲ ਆਏ ਦਿਨ ਧੱਕਾ ਹੋ ਰਿਹਾ ਹੈ ਅਤੇ ਉਹਨਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਖਾਸ ਤੌਰ ‘ਤੇ ਗੋਲਡੀ ਬਰਾੜ ਨੇ ਆਪਣੇ ਭਰਾ ਗੁਰਲਾਲ ਬਰਾੜ ਦੇ ਕਤਲ ਦਾ ਜ਼ਿਕਰ ਕੀਤਾ ਕਿ ਉਸਦਾ ਕੀ ਕਸੂਰ ਸੀ, ਉਸ ‘ਤੇ ਇੱਕ ਪਰਚਾ ਤੱਕ ਵੀ ਦਰਜ ਨਹੀਂ ਸੀ।

ਦੋਵਾਂ ਨੇ ਕਿਹਾ ਕਿ ਜਿਸ ਦਿਨ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਹੋ ਜਾਵੇਗਾ, ਉਸ ਦਿਨ ਅਸੀਂ ਵੀ ਹਥਿਆਰ ਚੁੱਕ ਲਵਾਂਗੇ। ਪਰ ਜਦੋਂ ਤੱਕ ਕਾਨੂੰਨ ਆਮ ਅਤੇ ਖਾਸ ‘ਚ ਵਿਤਕਰਾ ਕਰੇਗਾ, ਉਦੋਂ ਤੱਕ ਗੋਲੀਆਂ ਹੀ ਚੱਲਣਗੀਆਂ। ਹਾਲਾਂਕਿ ਉਹਨਾਂ ਨੇ ਦਾਅਵਾ ਕੀਤਾ ਕਿ ਅੱਜ ਤੱਕ ਉਹਨਾਂ ਵੱਲੋ ਕਿਸੇ ਵੀ ਨਜਾਇਜ਼ ਬੰਦੇ ਦਾ ਕਤਲ ਨਹੀਂ ਕੀਤਾ ਗਿਆ। ਜਿਸਨੇ ਧੱਕਾ ਕੀਤਾ, ਉਸੇ ਨਾਲ ਹੀ ਧੱਕਾ ਹੋਇਆ ਹੈ। ਉਹਨਾਂ ਕਿਹਾ ਕਿ ਜਿੰਨੀਆਂ ਕਾਰਵਾਈਆਂ ਮੂਸੇਵਾਲਾ ਕੇਸ ‘ਚ ਹੋਈਆਂ, ਜੇਕਰ ਹਰ ਕੇਸ ‘ਚ ਹੋਣ ਤਾਂ ਕਿਸੇ ਨੂੰ ਵੀ ਹਥਿਆਰ ਚੁੱਕਣ ਦੀ ਲੋੜ ਨਾ ਪਵੇ।

ਗੋਲਡੀ ਬਰਾੜ ਅਤੇ ਲੰਡਾ ਹਰੀਕੇ ਦੀ ਪੂਰੀ ਆਡੀਓ ਕਾਲ ਹੇਠਾਂ ਦਿੱਤੇ ਲਿੰਕ ‘ਚ ਸੁਣੋ…

RELATED ARTICLES

LEAVE A REPLY

Please enter your comment!
Please enter your name here

Most Popular

Recent Comments