Home Corona ਕੈਪਟਨ ਦੀ PM ਮੋਦੀ ਤੋਂ ਮੰਗ, 'ਵੈਕਸੀਨ ਖਰੀਦਣ ਤੇ ਵੰਡਣ ਲਈ ਇਕਲੌਤੀ...

ਕੈਪਟਨ ਦੀ PM ਮੋਦੀ ਤੋਂ ਮੰਗ, ‘ਵੈਕਸੀਨ ਖਰੀਦਣ ਤੇ ਵੰਡਣ ਲਈ ਇਕਲੌਤੀ ਏਜੰਸੀ ਬਣਾਈ ਜਾਵੇ’

ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ 18-44 ਸਾਲ ਦੀ ਉਮਰ ਵਰਗ ਲਈ ਵੈਕਸੀਨ ਖਰੀਦਣ ਅਤੇ ਵੰਡਣ ਲਈ ਕੇਂਦਰ ਸਰਕਾਰ ਦੀ ਇਕਲੌਤੀ ਏਜੰਸੀ ਬਣਾਉਣ ਦੀ ਅਪੀਲ ਕੀਤੀ ਹੈ। ਪੀਐੱਮ ਨਰੇਂਦਰ ਮੋਦੀ ਨੂੰ ਲਿਖੇ ਪੱਤਰ ਵਿੱਚ ਉਹਨਾਂ ਕਿਹਾ, “ਮਹਾਂਮਾਰੀ ਦੀ ਸਥਿਤੀ ਵਿਚ ਸਮੁੱਚੀ ਯੋਗ ਆਬਾਦੀ ਦਾ ਟੀਕਾਕਰਨ ਕੇਂਦਰ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ, ਕਿਉਂਕਿ ਕਿਸੇ ਤਰ੍ਹਾਂ ਦੀ ਗੈਰ-ਸ਼ਮੂਲੀਅਤ ਬਾਕੀ ਸਮੂਹਿਕ ਯਤਨਾਂ ਨੂੰ ਕਮਜੋਰ ਕਰ ਸਕਦੀ ਹੈ।”

ਮੁੱਖ ਮੰਤਰੀ ਨੇ ਪਿਛਲੇ ਤਿੰਨ ਹਫ਼ਤਿਆਂ ਦੇ ਤਜਰਬਿਆਂ ਦਾ ਵੀ ਹਵਾਲਾ ਦਿੱਤਾ, ਜਦੋਂ ਵੱਖ-ਵੱਖ ਸੂਬਿਆਂ ਵੱਲੋਂ ਘਰੇਲੂ ਉਤਪਾਦਕਾਂ ਦੇ ਨਾਲ-ਨਾਲ ਵਿਦੇਸ਼ਾਂ ਤੋਂ ਵੈਕਸੀਨ ਮੰਗਵਾਉਣ ਲਈ ਆਪਣੇ ਪੱਧਰ ਉਤੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਕ ਏਜੰਸੀ ਵਜੋਂ ਸਾਰੀ ਵੈਕਸੀਨ ਦੇ ਵਸੀਲਿਆਂ ਦਾ ਕਾਰਜ ਆਪਣੇ ਹੱਥਾਂ ਵਿਚ ਤੁਰੰਤ ਲੈਣਾ ਚਾਹੀਦਾ ਹੈ। ਭਾਰਤ ਸਰਕਾਰ ਨੂੰ 18-44 ਉਮਰ ਵਰਗ ਦੇ ਸਹੀ ਢੰਗ ਨਾਲ ਟੀਕਾਕਰਨ ਲਈ ਕਲੀਨੀਕਲ ਸਥਾਪਨਾ ਰਾਹੀਂ ਸਾਰੇ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿਚ ਵੈਕਸੀਨ ਦੀ ਵੰਡ ਯਕੀਨੀ ਬਣਾਉਣੀ ਚਾਹੀਦੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਮੈਂ ਪਹਿਲਾਂ ਵੀ ਸੁਝਾਅ ਦਿੱਤਾ ਸੀ ਕਿ ਸਪਲਾਈ ਚੇਨ ਦੇ ਪ੍ਰਬੰਧਨ ਦੇ ਢੰਗ-ਤਰੀਕਿਆਂ ਦੇ ਮੱਦੇਨਜ਼ਰ ਇਹ ਕਾਰਜਸ਼ੀਲ ਅਤੇ ਵਿੱਤੀ ਤੌਰ ਉਤੇ ਬਹੁਤ ਫਾਇਦਾਮੰਦ ਹੋਵੇਗਾ, ਜੇਕਰ 18-44 ਸਾਲ ਦੀ ਉਮਰ ਵਰਗ ਦੇ ਵਿਅਕਤੀਆਂ ਸਮੇਤ ਸਾਰੇ ਉਮਰ ਵਰਗਾਂ ਲਈ ਵੈਕਸੀਨ ਦੀ ਖਰੀਦ ਅਤੇ ਸਪਲਾਈ ਕੇਂਦਰ ਸਰਕਾਰ ਦੇ ਜ਼ਰੀਏ ਕੀਤੀ ਜਾਂਦੀ ਹੈ ਜਿੱਥੇ ਕਿ ਕੇਂਦਰ ਵੱਲੋਂ ਸੂਬਿਆਂ ਨੂੰ ਸਿੱਧੇ ਤੌਰ ਉਤੇ ਖਰੀਦ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।”

RELATED ARTICLES

LEAVE A REPLY

Please enter your comment!
Please enter your name here

Most Popular

Recent Comments