Home Corona ਕਥਿਤ ਵੈਕਸੀਨੇਸ਼ਨ ਘੁਟਾਲੇ 'ਤੇ ਬੈਕਫੁੱਟ 'ਤੇ ਪੰਜਾਬ ਸਰਕਾਰ...ਕੇਂਦਰ ਦੇ ਦਖਲ ਤੋੰ ਬਾਅਦ...

ਕਥਿਤ ਵੈਕਸੀਨੇਸ਼ਨ ਘੁਟਾਲੇ ‘ਤੇ ਬੈਕਫੁੱਟ ‘ਤੇ ਪੰਜਾਬ ਸਰਕਾਰ…ਕੇਂਦਰ ਦੇ ਦਖਲ ਤੋੰ ਬਾਅਦ ਵਾਪਸ ਲਿਆ ਫ਼ੈਸਲਾ

ਬਿਓਰੋ। ਪੰਜਾਬ ਸਰਕਾਰ ‘ਤੇ ਲੱਗ ਰਹੇ ਵੈਕਸੀਨੇਸ਼ਨ ਘੁਟਾਲੇ ਦੇ ਇਲਜ਼ਾਮਾਂ ਤੋਂ ਬਾਅਦ ਸਰਕਾਰ ਬੈਕਫੁੱਟ ‘ਤੇ ਆ ਗਈ ਹੈ, ਜਿਸਦੇ ਚਲਦੇ ਸਰਕਾਰ ਨੂੰ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਵੇਚੇ ਜਾਣ ਦਾ ਆਪਣਾ ਫ਼ੈਸਲਾ ਵਾਪਸ ਲੈਣਾ ਪਿਆ। ਸਰਕਾਰ ਵੱਲੋਂ ਆਦੇਸ਼ ਜਾਰੀ ਕਰਕੇ ਕਿਹਾ ਗਿਆ, “18-44 ਸਾਲ ਦੇ ਲੋਕਾਂ ਲਈ ਨਿੱਜੀ ਹਸਪਤਾਲਾਂ ਨੂੰ ਇੱਕ ਵਾਰ ਵੈਕਸੀਨ ਦੇ ਡੋਜ਼ ਦੇਣ ਦੇ ਫ਼ੈਸਲੇ ਨੂੰ ਸਹੀ ਭਾਵਨਾ ਨਾਲ ਨਹੀਂ ਲਿਆ ਗਿਆ, ਇਸ ਲਈ ਫ਼ੈਸਲਾ ਵਾਪਸ ਲਿਆ ਜਾਂਦਾ ਹੈ।”

ਇਸਦੇ ਨਾਲ ਹੀ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਨਿੱਜੀ ਹਸਪਤਾਲਾਂ ਕੋਲ ਜਿੰਨੇ ਵੀ ਡੋਜ਼ ਹਨ, ਉਹ ਵਾਪਸ ਲਏ ਜਾਣਗੇ। ਜਿੰਨੇ ਡੋਜ਼ ਵਰਤੇ ਜਾ ਚੁੱਕੇ ਹਨ, ਉਹ ਵੀ ਹਸਪਤਾਲਾਂ ਨੂੰ ਡਾਇਰੈਕਟ ਸਪਲਾਈ ਮਿਲਣ ਤੋਂ ਬਾਅਦ ਸਰਕਾਰ ਵਾਪਸ ਲਵੇਗੀ। ਇਸਦੇ ਨਾਲ ਹੀ ਨਿੱਜੀ ਹਸਪਤਾਲਾਂ ਵੱਲੋਂ ਵੈਕਸੀਨ ਫੰਡ ‘ਚ ਦਿੱਤੀ ਗਈ ਰਕਮ ਵੀ ਉਹਨਾਂ ਨੂੰ ਵਾਪਸ ਕੀਤੀ ਜਾਵੇਗੀ।

Image

ਸਰਕਾਰ ਨੇ ਹਸਪਤਾਲਾਂ ਨੂੰ ਦਿੱਤੇ ਸਨ 42 ਹਜ਼ਾਰ ਡੋਜ਼

ਸਿਹਤ ਮੰਤਰੀ ਬਲਬੀਰ ਸਿੱਧੂ ਮੁਤਾਬਕ, ਸੂਬੇ ਦੇ ਨਿੱਜੀ ਹਸਪਤਾਲਾਂ ਨੂੰ 42,000 ਵੈਕਸੀਨ ਦੇ ਡੋਜ਼ ਦਿੱਤੇ ਗਏ ਸਨ, ਜੋ ਵਾਪਸ ਲੈ ਲਏ ਗਏ ਹਨ। ਉਹਨਾਂ ਕਿਹਾ, “ਮੁੱਖ ਮੰਤਰੀ ਨੇ ਇਸ ਪੂਰੇ ਮਾਮਲੇ ਦਾ ਤੁਰੰਤ ਨੋਟਿਸ ਲਿਆ ਅਤੇ ਫ਼ੈਸਲੇ ਨੂੰ ਰੱਦ ਕਰ ਦਿੱਤਾ।” ਉਹਨਾਂ ਦਾਅਵਾ ਕੀਤਾ ਕਿ ਜਿਹਨਾਂ ਲੋਕਾਂ ਨੇ ਵੀ ਵੱਧ ਪੈਸੇ ਖਰਚ ਕੇ ਵੈਕਸੀਨ ਲਵਾਈ ਹੈ, ਉਹਨਾਂ ਨੂੰ ਅਦਾਇਗੀ ਕੀਤੀ ਜਾਵੇਗੀ।

ਕੇਂਦਰ ਨੇ ਪੰਜਾਬ ਸਰਕਾਰ ਤੋਂ ਮੰਗਿਆ ਸੀ ਜਵਾਬ

ਪੰਜਾਬ ਸਰਕਾਰ ਦਾ ਇਹ ਫ਼ੈਸਲਾ ਕੇਂਦਰ ਦੇ ਉਸ ਪੱਤਰ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ ‘ਚ ਕੇਂਦਰ ਸਰਕਾਰ ਨੇ ਸੂਬੇ ਦੀ ਕੈਪਟਨ ਸਰਕਾਰ ਤੋਂ ਇਸ ਪੂਰੇ ਮਾਮਲੇ ‘ਤੇ ਸਪੱਸ਼ਟੀਕਰਨ ਮੰਗਿਆ ਸੀ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਲਿਖੇ ਇਸ ਪੱਤਰ ‘ਚ NDTV ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਇਸ ‘ਤੇ ਸਥਿਤੀ ਸਾਫ ਕਰਨ ਨੂੰ ਕਿਹਾ ਸੀ।

ਅਕਾਲੀ ਦਲ ਨੇ ਮੰਗੀ ਸਿਹਤ ਮੰਤਰੀ ਦੀ ਗ੍ਰਿਫ਼ਤਾਰੀ

ਇਸ ਪੂਰੇ ਮਾਮਲੇ ਨੂੰ ਲੈ ਕੇ ਸਭ ਤੋਂ ਪਹਿਲਾਂ ਪੰਜਾਬ ਸਰਕਾਰ ‘ਤੇ ਸਵਾਲ ਚੁੱਕਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੁਣ ਇਸ ਮਾਮਲੇ ‘ਚ ਸਿਹਤ ਮੰਤਰੀ ਖਿਲਾਫ਼ ਕੇਸ ਦਰਜ ਕੀਤੇ ਜਾਣ ਅਤੇ ਉਹਨਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਨਾਲ ਹੀ ਇਸ ਪੂਰੇ ਮਾਮਲੇ ਦੀ ਜਾਂਚ ਨਿਰਪੱਖ ਏਜੰਸੀ ਤੋਂ ਕਰਵਾਏ ਜਾਣ ਦੀ ਵੀ ਸੁਖਬੀਰ ਬਾਦਲ ਨੇ ਮੰਗ ਕੀਤੀ ਹੈ।

BJP ਆਗੂਆਂ ਨੇ ਵੀ ਬੋਲਿਆ ਸੀ ਹਮਲਾ

BJP ਬੁਲਾਰੇ ਅਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਸ਼ੁੱਕਰਵਾਰ ਨੂੰ ਇਸ ਫ਼ੈਸਲੇ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਸਵਾਲ ਚੁੱਕੇ ਸਨ ਅਤੇ ਕਿਹਾ ਸੀ ਕਿ ਸਰਕਾਰ ਕੋਰੋਨਾ ਵੈਕਸੀਨੇਸ਼ਨ ‘ਚ ਵੀ ਸਰਕਾਰ ਮੁਨਾਫਾ ਕਮਾਉਣਾ ਚਾਹੁੰਦੀ ਹੈ। ਉਹਨਾਂ ਰਾਹੁਲ ਗਾਂਧੀ ਨੂੰ ਸਲਾਹ ਦਿੱਤੀ ਕਿ ਆਪਣੇ ਸੂਬਿਆਂ ‘ਤੇ ਧਿਆਨ ਦੇਣ। ਇਸਦੇ ਨਾਲ ਹੀ ਜਾਵੜੇਕਰ ਨੇ ਦਿੱਲੀ ‘ਚ ਹੋਈ ਪੰਜਾਬ ਕਾਂਗਰਸ ਦੀ ਮੈਰਾਥਨ ਬੈਠਕ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ।

ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਵੀ ਪੰਜਾਬ ‘ਚ ਵੈਕਸੀਨ ਦੀ ਕਥਿਤ ਕਾਲਾਬਜ਼ਾਰੀ ਨੂੰ ਲੈ ਕੇ ਕਾਂਗਰਸ ਸਾਂਸਦ ਰਾਹੁਲ ਗਾਂਧੀ ‘ਤੇ ਹਮਲਾ ਬੋਲਿਆ ਸੀ। ਠਾਕੁਰ ਨੇ ਟਵੀਟ ਕਰ ਪੁੱਛਿਆ, “ਕੀ ਰਾਹੁਲ ਗਾਂਧੀ ਗਰੀਬਾਂ ਦੀਆਂ ਜ਼ਿੰਦਗੀਆਂ ਬਚਾਉੰਣਗੇ ਜਾਂ ਆਪਣੇ ਮੁੱਖ ਮੰਤਰੀਆਂ ਨੂੰ ਕਾਲਾਬਜ਼ਾਰੀ ‘ਤੇ ਸਵਾਲ ਕਰਨਗੇ।”

ਕੀ ਹੈ ਪੂਰਾ ਮਾਮਲਾ ?

ਇਲਜ਼ਾਮ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਵੈਕਸੀਨ 400 ਰੁਪਏ ਪ੍ਰਤੀ ਡੋਜ਼ ਦੇ ਹਿਸਾਬ ਨਾਲ ਖਰੀਦ ਕੇ ਨਿੱਜੀ ਹਸਪਤਾਲਾਂ ਨੂੰ 1060 ਰੁਪਏ ‘ਚ ਵੇਚੀ ਜਾ ਰਹੀ ਹੈ, ਜੋ ਆਮ ਆਦਮੀ ਨੂੰ 1560 ਰੁਪਏ ‘ਚ ਮਿਲ ਰਹੀ ਹੈ। ਮਾਮਲਾ ਉਸ ਵੇਲੇ ਸੁਰਖੀਆਂ ‘ਚ ਆਇਆ ਸੀ, ਜਦੋਂ ਸੂਬੇ ਦੀ ਮੁੱਖ ਸਕੱਤਰ ਵਿਨੀ ਮਹਾਜਨ ਵੱਲੋਂ ਬਕਾਇਦਾ ਟਵੀਟ ਕਰਕੇ 2 ਨਿੱਜੀ ਹਸਪਤਾਲਾਂ ‘ਚ ਵੈਕਸੀਨ ਹੋਣ ਦੀ ਗੱਲ ਕਹਿੰਦਿਆਂ ਉਥੇ ਜਾ ਕੇ ਵੈਕਸੀਨ ਲਗਾਉਣ ਦੀ ਲੋਕਾਂ ਨੂੰ ਅਪੀਲ ਕੀਤੀ ਗਈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments