ਬਿਓਰੋ। ਬਿਗ ਬੌਸ ਫੇਮ ਸੰਭਾਵਨਾ ਸੇਠ ਦੇ ਪਿਤਾ ਦੀ 8 ਮਈ ਨੂੰ ਕੋਰੋਨਾ ਦੇ ਚਲਦੇ ਮੌਤ ਹੋ ਗਈ ਸੀ। ਪਿਤਾ ਦੀ ਮੌਤ ਦੇ 13 ਦਿਨਾਂ ਬਾਅਦ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਖੁਦ ਸੰਭਾਵਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤਾ ਹੈ। ਇਹ ਵੀਉਹ ਡੀਓ ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ਦੀ ਹੈ, ਜਿਸ ‘ਚ ਸੰਭਾਵਨਾ ਹਸਪਤਾਲ ਸਟਾਫ ‘ਤੇ ਆਪਣੇ ਪਿਤਾ ਦੇ ਇਲਾਜ ‘ਚ ਕੁਤਾਹੀ ਵਰਤੇ ਜਾਣ ਅਤੇ ਉਹਨਾਂ ਨਾਲ ਬਦਤਮੀਜੀ ਕੀਤੇ ਜਾਣ ਦਾ ਇਲਜ਼ਾਮ ਲਗਾ ਰਹੀ ਹੈ।
ਪਿਤਾ ਦੇ ਇਲਾਜ ਦੌਰਾਨ ਸ਼ੂਟ ਕੀਤੀ ਸੀ ਵੀਡੀਓ
ਦੱਸਣਯੋਗ ਹੈ ਕਿ ਇਸ ਵੀਡੀਓ ਨੂੰ ਸੰਭਾਵਨਾ ਸੇਠ ਨੇ ਪਿਤਾ ਦੇ ਜੀਵਤ ਰਹਿੰਦੇ ਹੋਏ ਹਸਪਤਾਲ ਦੇ ICU ‘ਚ ਸ਼ੂਟ ਕੀਤਾ ਸੀ। ਵੀਡੀਓ ‘ਚ ਸੰਭਾਵਨਾ ਸੇਠ ਆਪਣੇ ਪਿਤਾ ਦਾ ਆਕਸੀਜ਼ਨ ਲੈਵਲ 55 ਤੱਕ ਪਹੁੰਚ ਜਾਣ ਦੇ ਬਾਵਜੂਦ ਨਰਸ ਵੱਲੋਂ ਉਸਦੀ ਗੱਲ ਨਾ ਸੁਣੇ ਜਾਣ ਨੂੰ ਲੈ ਕੇ ਹੰਗਾਮਾ ਕਰਦੀ ਨਜ਼ਰ ਆ ਰਹੀ ਹੈ। ਸੰਵਾਵਨਾ ਦਾ ਇਲਜ਼ਾਮ ਹੈ ਕਿ ਨਰਸ ਨੇ ਨਾ ਸਿਰਫ਼ ਉਹਨਾਂ ਦੇ ਪਿਤਾ ਦਾ ਆਕਸੀਜ਼ਨ ਲੈਵਲ ਸਹੀ ਦੱਸਿਆ, ਬਲਕਿ ਸੰਭਾਵਨਾ ਨਾਲ ਬਦਤਮੀਜੀ ਵੀ ਕੀਤੀ। ਸੰਭਾਵਨਾ ਵੀਡੀਓ ‘ਚ ਵਾਰ-ਵਾਰ ਉਸ ਨਰਸ ਦਾ ਨਾੰਅ ਵੀ ਪੁੱਛ ਰਹੀ ਹੈ।
ਵੀਡੀਓ ‘ਚ ਸੰਭਾਵਨਾ ਵਾਰ-ਵਾਰ ਮੋਬਾਈਲ ਦਾ ਕੈਮਰਾ ਆਪਣੇ ਪਿਤਾ ਵੱਲ ਵੀ ਲੈ ਕੇ ਜਾਂਦੀ ਹੈ, ਜਿਸ ‘ਚ ਉਹਨਾਂ ਦੇ ਪਿਤਾ ਦੇ ਮੂੰਹ ‘ਤੇ ਆਕਸੀਜ਼ਨ ਲੱਗੀ ਵੇਖੀ ਜਾ ਸਕਦੀ ਹੈ। ਇਸ ਪੂਰੇ ਹੰਗਾਮੇ ਦੌਰਾਨ ICU ਵਾਰਡ ‘ਚ ਪਹੁੰਚੇ ਸਟਾਫ ਦੇ ਲੋਕ ਉਹਨਾਂ ਦੇ ICU ‘ਚ ਦਾਖਲ਼ ਹੋਣ ‘ਤੇ ਇਤਰਾਜ਼ ਵੀ ਜਤਾਉਂਦੇ ਹਨ ਅਤੇ ਉਹਨਾਂ ਨੂੰ ਬਾਹਰ ਜਾਣ ਲਈ ਕਹਿੰਦੇ ਹਨ। ਪਰ ਸੰਭਾਵਨਾ ਮੁੜ ਨਰਸ ਦਾ ਨਾੰਅ ਪੁੱਛਣ ਲੱਗਦੀ ਹੈ ਅਤੇ ਕਹਿੰਦੀ ਹੈ ਕਿ ਇਸ ਤੋਂ ਬਗੈਰ ਉਹ ਬਾਹਰ ਨਹੀਂ ਜਾਵੇਗੀ। ਆਖਰਕਾਰ ਸਟਾਫ ਵੱਲੋਂ ਨਰਸ ਦੇ ਰਵੱਈਏ ਲਈ ਮੁਆਫੀ ਮੰਗੀ ਜਾਂਦੀ ਹੈ ਅਤੇ ਮਾਮਲਾ ਹਾਈਕਮਾਨ ਤੱਕ ਪਹੁੰਚਾਉਣ ਦੀ ਗੱਲ ਕਹਿ ਕੇ ਠੰਢਾ ਕੀਤਾ ਜਾਂਦਾ ਹੈ।
ਸੰਭਾਵਨਾ ਸੇਠ ਦੀ ਪੂਰੀ ਵੀਡੀਓ ਵੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ।
ਹਰ ਡਾਕਟਰ ਭਗਵਾਨ ਨਹੀਂ- ਸੰਭਾਵਨਾ
ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕਰ ਸੰਭਾਵਨਾ ਨੇ ਲਿਖਿਆ, “ਉਹਨਾਂ ਨੇ ਮੇਰੇ ਪਿਤਾ ਨੂੰ ਮਾਰ ਦਿੱਤਾ। ਜਿਵੇਂ ਕਿ ਕਹਿਂਦੇ ਹਨ ਕਿ ਦੁਨੀਆ ਸਿਰਫ਼ ਬਲੈਕ ਐਂਡ ਵਾਈਟ ਨਹੀਂ ਹੋ ਸਕਦੀ। ਇਸੇ ਤਰ੍ਹਾਂ ਹਰ ਡਾਕਟਰ ਭਗਵਾਨ ਬਰਾਬਰ ਨਹੀਂ ਹੋ ਸਕਦਾ। ਕੁਝ ਬੁਰੇ ਲੋਕ ਵੀ ਹਨ, ਜੋ ਚਿੱਟਾ ਕੋਟ ਪਾ ਕੇ ਸਾਡੇ ਆਪਣਿਆਂ ਨੂੰ ਮਾਰ ਰਹੇ ਹਨ।” ਸੰਭਾਵਨਾ ਨੇ ਦਾਅਵਾ ਕੀਤਾ ਕਿ ਇਸ ਵੀਡੀਓ ਦੇ ਰਿਕਾਰਡ ਕਰਨ ਤੋਂ 2 ਘੰਟਿਆਂ ਅੰਦਰ ਹੀ ਉਸਦੇ ਪਿਤਾ ਦੀ ਮੌਤ ਹੋ ਗਈ ਸੀ ਜਾਂ ਮੈਨੂੰ ਇਹ ਕਹਿਣਾ ਚਾਹੀਦਾ ਹੈ ਕਿ ਉਹਨਾਂ ਦਾ ਮੈਡੀਕਲ ਮਰਡਰ ਕੀਤਾ ਗਿਆ ਹੈ।
‘ਹਸਪਤਾਲ ਨੂੰ ਚੁਕਾਉਣਗੀ ਪਏਗੀ ਕੀਮਤ’
ਸੰਭਾਵਨਾ ਨੇ ਲਿਖਿਆ, “ਮੇਰੇ ਪਿਤਾ ਨੂੰ ਗਵਾਉਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਡਰ ਸੀ, ਜਿਸਦਾ ਮੈਂ ਸਾਹਮਣਾ ਕੀਤਾ। ਹੁਣ ਮੈਂ ਨਿਡਰ ਹੋ ਕੇ ਜਾ ਰਹੀ ਹਾਂ। ਮੇਰੇ ਪਿਤਾ ਵੱਲੋਂ ਜ਼ਿੰਦਗੀ ਭਰ ਸਿਖਾਏ ਗਏ ਸੱਚ ਲਈ ਲੜਨ ਵਾਸਤੇ। ਮੈਂ ਇਸ ਲੜਾਈ ‘ਚ ਇਹਨਾਂ ਵੱਡੇ ਸ਼ਾਰਕ ਨੂੰ ਹਰਾ ਸਕਦੀ ਹਾਂ ਜਾ ਨਹੀਂ, ਪਰ ਮੈਂ ਨਿਸ਼ਚਿਤ ਤੌਰ ‘ਤੇ ਇਹਨਾਂ ਨੂੰ ਸੁਨਹਿਰੇ ਪਾਣੀ ਤੋਂ ਬਾਹਰ ਕੱਢਾਂਗੀ ਅਤੇ ਉਹਨਾਂ ਦੇ ਅਸਲ ਚਿਹਰੇ ਵਿਖਾਵਾਂਗੀ। ਮੈਨੂੰ ਇਸ ਲੜਾਈ ‘ਚ ਤੁਹਾਡੇ ਸਮਰਥਨ ਦੀ ਲੋੜ ਹੈ, ਕਿਉਂਕਿ ਮੈਂ ਜਾਣਦੀ ਹਾਂ ਕਿ ਤੁਹਾਡੇ ‘ਚੋਂ ਹਰ ਕੋਈ ਜੋ ਇਸ ਮੁਸ਼ਕਿਲ ਸਮੇਂ ‘ਚ ਹਸਪਤਾਲਾਂ ‘ਚ ਰਿਹਾ ਹੈ, ਉਸ ਨੂੰ ਇਸ ਤਰ੍ਹਾਂ ਦੀ ਮੈਡੀਕਲ ਲਾਪਰਵਾਹੀ ਦਾ ਸਾਹਮਣਾ ਕਰਨਾ ਪਿਆ ਹੈ।”ਸੰਭਾਵਨਾ ਨੇ ਕਿਹਾ ਕਿ ਹੁਣ ਉਹਨਾਂ ਦੇ ਵਕੀਲ ਹਸਪਤਾਲ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਉਹਨਾਂ ਨੂੰ ਲੀਗਲ ਨੋਟਿਸ ਭੇਜਣ ਦੀ ਤਿਆਰੀ ਕਰ ਰਹੇ ਹਨ।
8 ਮਈ ਨੂੰ ਹੋਈ ਸੀ ਸੰਭਾਵਨਾ ਦੇ ਪਿਤਾ ਦੀ ਮੌਤ
ਦੱਸਣਯੋਗ ਹੈ ਕਿ ਸੰਭਾਵਨਾ ਦੇ ਪਿਤਾ ਦੀ ਮੌਤ 8 ਮਈ ਨੂੰ ਸ਼ਾਮ 5.37 ‘ਤੇ ਹੋਈ ਸੀ, ਜਿਸਦੀ ਜਾਣਕਾਰੀ ਸੰਭਾਵਨਾ ਦੇ ਪਤੀ ਨੇ ਅਦਾਕਾਰਾ ਦੇ ਇੰਸਟ੍ਰਾਗ੍ਰਾਮ ਅਕਾਊਂਟ ਜ਼ਰੀਏ ਦਿੱਤੀ ਸੀ। ਸੰਭਾਵਨਾ ਦੇ ਪਿਤਾ ਨੂੰ ਕੋਰੋਨਾ ਹੋਣ ਤੋਂ ਬਾਅਦ ਜੈਪੁਰ ਗੋਲਡਨ ਹਸਪਤਾਲ ‘ਚ ਬੈੱਡ ਵੀ ਅਸਾਨੀ ਨਾਲ ਨਹੀਂ ਮਿਲਿਆ ਸੀ। ਸੰਭਾਵਨਾ ਨੇ ਸੋਸ਼ਲ ਮੀਡੀਆ ਜਰੀਏ ਉਹਨਾਂ ਨੂੰ ਬੈੱਡ ਦਵਾਏ ਜਾਣ ਸਬੰਧੀ ਗੁਹਾਰ ਲਗਾਈ ਸੀ।