Home Politics ਸੁਖਬੀਰ ਬਾਦਲ ਦੇ ਚੈਲੇਂਜ ਦਾ ਨਵਜੋਤ ਸਿੱਧੂ ਨੇ ਕੁਝ ਇਸ ਤਰ੍ਹਾਂ ਦਿੱਤਾ...

ਸੁਖਬੀਰ ਬਾਦਲ ਦੇ ਚੈਲੇਂਜ ਦਾ ਨਵਜੋਤ ਸਿੱਧੂ ਨੇ ਕੁਝ ਇਸ ਤਰ੍ਹਾਂ ਦਿੱਤਾ ਜਵਾਬ

ਬਿਓਰੋ। ਬੇਅਦਬੀਆਂ ਅਤੇ ਗੋਲੀ ਕਾਂਡ ‘ਤੇ ਜਾਰੀ ਸਿਆਸਤ ‘ਚ ਦਿਨੋ-ਦਿਨ ਹੋਰ ਉਬਾਲ ਆਉਂਦਾ ਜਾ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਬੀਤੇ ਦਿਨ ਕਾਂਗਰਸੀ ਆਗੂਆਂ ਨੂੰ ਦਿੱਤੇ ਖੁੱਲ੍ਹੇ ਚੈਲੇਂਜ ਦਾ ਹੁਣ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਜਵਾਬ ਦਿੱਤਾ ਹੈ। ਸਿੱਧੂ ਨੇ ਸਤੰਬਰ, 2018 ‘ਚ ਮੰਤਰੀ ਰਹਿੰਦਿਆਂ ਕੀਤੀ ਪ੍ਰੈੱਸ ਕਾਨਫ਼ਰੰਸ ਦੀ ਵੀਡੀਓ ਟਵਿਟਰ ‘ਤੇ ਸ਼ੇਅਰ ਕੀਤੀ ਹੈ ਅਤੇ ਕਿਹਾ, “ਬਾਦਲਾਂ ਖਿਲਾਫ਼ ਉਹ ਸਬੂਤ ਕਾਫ਼ੀ ਨੇ, ਜੋ ਮੈਂ ਕਰੀਬ 3 ਸਾਲ ਪਹਿਲਾਂ ਜਨਤੱਕ ਕਰ ਚੁੱਕਿਆ ਹਾਂ।”

ਸਿੱਧੂ ਵੱਲੋਂ ਜਾਰੀ ਇਸ ਪ੍ਰੈੱਸ ਕਾਨਫ਼ਰੰਸ ਦੀ ਵੀਡੀਓ ‘ਚ ਉਹ CCTV ਤਸਵੀਰਾਂ ਵਿਖਾਉਂਦੇ ਨਜ਼ਰ ਆ ਰਹੇ ਹਨ, ਜਿਹਨਾਂ ‘ਚ ਪੰਜਾਬ ਪੁਲਿਸ, ਸਿੱਖ ਪ੍ਰਦਰਸ਼ਨਕਾਰੀਆਂ ‘ਤੇ ਬਲ ਪ੍ਰਯੋਗ ਕਰਦੀ ਨਜ਼ਰ ਆ ਰਹੀ ਹੈ। ਸਿੱਧੂ ਇਹ ਵੀ ਲਿਖਦੇ ਹਨ ਕਿ CCTV ਦੀਆਂ ਇਹ ਤਸਵੀਰਾਂ ਅਕਾਲੀ-ਬੀਜੇਪੀ ਸਰਕਾਰ ਵੱਲੋਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਤੋਂ ਲੁਕਾਈਆਂ ਗਈਆਂ ਸਨ, ਪਰ ਬਾਅਦ ‘ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਹੱਥ ਲੱਗ ਗਈਆਂ।

ਨਾਲ ਹੀ ਸਿੱਧੂ ਇਹ ਲਿਖਣਾ ਵੀ ਨਹੀਂ ਭੁੱਲਦੇ ਕਿ, “ਤੁਸੀਂ ਦੋਸ਼ੀ ਹੋ, ਪਰ ਤੁਹਾਨੂੰ ਬਚਾਇਆ ਜਾ ਰਿਹਾ ਹੈ।”

ਸੁਖਬੀਰ ਬਾਦਲ ਨੇ ਦਿੱਤਾ ਸੀ ਚੈਲੇਂਜ

ਦੱਸਣਯੋਗ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਬੀਤੇ ਦਿਨ ਉਹਨਾਂ ਕਾਂਗਰਸੀ ਆਗੂਆਂ ਅਤੇ ਹੋਰਨਾਂ ਲੀਡਰਾਂ ਨੂੰ ਚੁਣੌਤੀ ਦਿੱਤੀ ਸੀ, ਜੋ ਆਏ ਦਿਨ ਦਾਅਵਾ ਕਰਦੇ ਹਨ ਕਿ ਉਹਨਾਂ ਕੋਲ ਇਸ ਗੱਲ ਦਾ ਠੋਸ ਸਬੂਤ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਵਿਰੋਧ ਕਿਸਨੇ ਯੋਜਨਾਬੰਦੀ ਕੀਤੀ ਅਤੇ ਅਪਰਾਧ ਨੂੰ ਅੰਜਾਮ ਦਿੱਤਾ।

ਉਨ੍ਹਾਂ ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ, ਐਸ.ਐਸ ਰੰਧਾਵਾ ਅਤੇ ‘ਆਪ’ ਆਗੂ ਭਗਵੰਤ ਮਾਨ ਸਮੇਤ ਹੋਰਨਾਂ ਕਾਂਗਰਸੀ ਨੇਤਾਵਾਂ ਨੂੰ ਖੁੱਲ੍ਹਾ ਚੈਲੇਂਜ ਕੀਤਾ ਸੀ ਕਿ ਜੇਕਰ ਉਨ੍ਹਾਂ ਕੋਲ ਇਸ ਗੱਲ ਦਾ ਸਬੂਤ ਹੈ ਕਿ ਇਸ ਤਰ੍ਹਾਂ ਦਾ ਘਿਨਾਉਣਾ ਜੁਰਮ ਕਿਸਨੇ ਕੀਤਾ ਹੈ ਤਾਂ ਇਸ ਨੂੰ ਖਾਲਸੇ ਪੰਥ, SIT, ਕੋਰਟ ਅਤੇ ਵੱਡੇ ਪੱਧਰ ‘ਤੇ ਲੋਕਾਂ ਨਾਲ ਸਾਂਝਾ ਕਰਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments