Home Corona ਸਰਕਾਰੀ ਹੁਕਮ ਨਾ ਮੰਨਣ 'ਤੇ ਕਸੂਤੇ ਫਸੇ ਸੁਖਬੀਰ ਬਾਦਲ, FIR ਦਰਜ

ਸਰਕਾਰੀ ਹੁਕਮ ਨਾ ਮੰਨਣ ‘ਤੇ ਕਸੂਤੇ ਫਸੇ ਸੁਖਬੀਰ ਬਾਦਲ, FIR ਦਰਜ

ਮੁਕਤਸਰ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਸੂਬਾ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਟਿੱਚ ਜਾਣਦੇ ਹੋਏ ਉਹਨਾਂ ਦੀ ਉਲੰਘਣਾ ਕੀਤੀ ਹੈ। ਪਰ ਇਸ ਵਾਰ ਅਜਿਹਾ ਕਰਨ ਦੇ ਚਲਦੇ ਉਹ ਕਸੂਤੇ ਫਸ ਗਏ ਹਨ। ਲੰਬੀ ਥਾਣੇ ‘ਚ ਸੁਖਬੀਰ ਬਾਦਲ ਖਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।

ਦਰਅਸਲ, ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਟੂਡੈਂਟਸ ਵਿੰਗ SOI ਦੇ ਨਵੇਂ ਚੁਣੇ ਗਏ ਪ੍ਰਧਾਨ ਅਰਸ਼ਦੀਪ ਸਿੰਘ ਰੌਬਿਨ ਬਰਾੜ ਆਪਣੇ ਵੱਡੀ ਗਿਣਤੀ ਸਮਰਥਕਾਂ ਦੇ ਨਾਲ ਮੁਕਤਸਰ ਦੇ ਪਿੰਡ ਬਾਦਲ ‘ਚ ਸੁਖਬੀਰ ਬਾਦਲ ਦੇ ਘਰ ਪਹੁੰਚੇ ਸਨ। ਜਾਣਕਾਰੀ ਮੁਤਾਬਕ ਇਸ ਦੌਰਾਨ ਸੁਖਬੀਰ ਬਾਦਲ ਨੇ 100 ਤੋਂ ਵੱਧ ਦੀ ਗਿਣਤੀ ‘ਚ ਪਹੁੰਚੇ ਸਮਰਥਕਾਂ ਨੂੰ ਸੰਬੋਧਿਤ ਵੀ ਕੀਤਾ ਅਤੇ ਚੋਣਾਂ ਲਈ ਇਕਜੁੱਟ ਹੋਣ ਲਈ ਕਿਹਾ।

ਹਾਲਾਂਕਿ ਬਾਅਦ ‘ਚ ਸੁਖਬੀਰ ਬਾਦਲ ਨੇ ਜਦੋਂ ਆਪਣੇ ਟਵਿਟਰ ਅਕਾਊਂਟ ‘ਤੇ SOI ਪ੍ਰਧਾਨ ਦੇ ਪਿੰਡ ਬਾਦਲ ਪਹੁੰਚਣ ਦੀ ਜਾਣਕਾਰੀ ਸਾਂਝਾ ਕੀਤੀ, ਤਾਂ ਉਹਨਾਂ ਨੇ ਮਹਿਜ਼ 5 ਨੌਜਵਾਨਾਂ ਨਾਲ ਹੀ ਆਪਣੀ ਤਸਵੀਰ ਸਾਂਝੀ ਕੀਤੀ।

ਚਰਚਾ ਇਹ ਵੀ ਹੈ ਕਿ ਸੁਖਬੀਰ ਬਾਦਲ ਵੱਲੋਂ SOI ਦੇ ਸਾਰੇ ਵਰਕਰਾਂ ਨੂੰ ਕਿਹਾ ਗਿਆ ਸੀ ਕਿ ਕੋਈ ਵੀ ਇਸ ਇਕੱਠ ਦੀ ਨਾ ਤਾਂ ਵੀਡੀਓ ਬਣਾਏਗਾ ਤੇ ਨਾ ਹੀ ਤਸਵੀਰ ਖਿੱਚੇਗਾ। ਪਰ ਤਸਵੀਰਾਂ ਖਿੱਚੀਆਂ ਵੀ ਗਈਆਂ ਤੇ ਵਾਇਰਲ ਵੀ ਹੋਈਆੰ। ਇਸੇ ਦੇ ਚਲਦੇ ਪੁਲਿਸ ਵੱਲੋਂ ਐਕਸ਼ਨ ਲੈਂਦਿਆਂ ਸੁਖਬੀਰ ਬਾਦਲ ਤੇ ਰੌਬਿਨ ਬਰਾੜ ਸਣੇ 4 ਲੋਕਾਂ ‘ਤੇ ਬਾਏ ਨੇਮ ਅਤੇ ਕਰੀਬ 150 ਅਣਪਛਾਤਿਆਂ ‘ਤੇ FIR ਦਰਜ ਕੀਤੀ ਗਈ ਹੈ।

ਪਹਿਲਾਂ ਵੀ ਸਰਕਾਰੀ ਹੁਕਮਾਂ ਦੀ ਉਲੰਘਣਾ ਕਰ ਚੁੱਕੇ ਹਨ ਸੁਖਬੀਰ ਬਾਦਲ…ਕਦੋਂ, ਕਿਥੇ…ਇਸ ਖ਼ਬਰ ‘ਚ ਪੜ੍ਹੋ

2 ਦਿਨ ਪਹਿਲਾਂ ਹੀ SOI ਦੇ ਪ੍ਰਧਾਨ ਬਣੇ ਸਨ ਰੌਬਿਨ

ਦੱਸ ਦਈਏ ਕਿ ਰੌਬਿਨ ਬਰਾੜ ਨੂੰ ਪਾਰਟੀ ਵਲੋਂ 26 ਅਪ੍ਰੈਲ ਨੂੰ ਹੀ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਇਸੇ ਦਾ ਧੰਨਵਾਦ ਕਰਨ ਲਈ ਹੀ ਰੌਬਿਨ ਆਪਣੇ ਸਮਰਥਕਾਂ ਨਾਲ ਸੁਖਬੀਰ ਬਾਦਲ ਦੇ ਘਰ ਪਹੁੰਚੇ ਸਨ। ਰੌਬਿਨ 2 ਵਾਰ SOI ਦੇ ਮਾਲਵਾ ਜ਼ੋਨ ਦੇ ਪ੍ਰਧਾਨ ਵਜੋਂ ਜ਼ਿੰਮੇਵਾਰੀ ਨਿਭਾ ਚੁੱਕੇ ਹਨ।

ਪੰਜਾਬ ਸਰਕਾਰ ਨੇ ਲਗਾਈ ਹੈ ਪਾਬੰਦੀ

ਕਾਬਿਲੇਗੌਰ ਹੈ ਕਿ ਕੋਰੋਨਾ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ ‘ਚ ਸਿਆਸੀ ਇਕੱਠਾਂ ‘ਤੇ ਪਾਬੰਦੀ ਲਗਾਈ ਗਈ ਹੈ। ਸਰਕਾਰ ਮੁਤਾਬਕ, ਅਗਲੇ ਆਦੇਸ਼ਾਂ ਤੱਕ ਸੂਬੇ ‘ਚ ਕਿਸੇ ਵੀ ਤਰ੍ਹਾਂ ਦਾ ਸਿਆਸੀ, ਧਾਰਮਿਕ ਜਾਂ ਸੱਭਿਆਚਾਰਕ ਇਕੱਠ ਨਹੀਂ ਕੀਤਾ ਜਾ ਸਕਦਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments