Home Politics SIT ਦੇ ਕਟਹਿਰੇ 'ਚ 4 ਘੰਟਿਆਂ ਦੇ ਸਵਾਲ-ਜਵਾਬ ਤੋਂ ਬਾਅਦ ਸੁਖਬੀਰ ਬਾਦਲ...

SIT ਦੇ ਕਟਹਿਰੇ ‘ਚ 4 ਘੰਟਿਆਂ ਦੇ ਸਵਾਲ-ਜਵਾਬ ਤੋਂ ਬਾਅਦ ਸੁਖਬੀਰ ਬਾਦਲ ਦੇ ਚਿਹਰੇ ‘ਤੇ ਵਿਖੀ ‘ਮੁਸਕਾਨ’

ਚੰਡੀਗੜ੍ਹ। ਕੋਟਕਪੂਰਾ ਗੋਲੀ ਕਾਂਡ ‘ਚ ਸਾਬਕਾ ਮੁੱਖ ਮੰਤਰੀ ੍ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਬਾਦਲ ਤੋਂ ਪੁੱਛਗਿੱਛ ਹੋਈ। ਸੈਕਟਰ-32 ਸਥਿਤ ਮਿਨੀ ਪੁਲਿਸ ਹੈੱਡਕੁਆਰਟਰ ‘ਚ SIT ਨੇ ਸੁਖਬੀਰ ਬਾਦਲ ਤੋਂ ਕਰੀਬ 4 ਘੰਟਿਆਂ ਤੱਕ ਸਵਾਲ-ਜਵਾਬ ਕੀਤੇ।

ਦੱਸਿਆ ਜਾ ਰਿਹਾ ਹੈ ਕਿ SIT ਨੇ ਸੁਖਬੀਰ ਬਾਦਲ ਤੋਂ ਕੋਟਕਪੂਰਾ ਫ਼ਾਇਰਿੰਗ ਦੌਰਾਨ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਨੂੰ ਲੈ ਕੇ ਸਵਾਲ ਕੀਤੇ। ਸੂਤਰਾਂ ਮੁਤਾਬਕ, ਸੁਖਬੀਰ ਤੋਂ ਪੁੱਛਿਆ ਗਿਆ ਕਿ ਪੁਲਿਸ ਅਧਿਕਾਰੀਆਂ ਨੂੰ ਫ਼ਾਇਰਿੰਗ ਦੇ ਹੁਕਸ ਕਿਸਨੇ ਦਿੱਤੇ। ਕੀ ਗ੍ਰਹਿ ਮੰਤਰੀ ਹੋਣ ਦੇ ਨਾਤੇ ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨਾਲ ਉਹਨਾਂ ਦੀ ਗੱਲਬਾਤ ਹੋਈ ਸੀ?

4 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਜਦੋਂ ਸੁਖਬੀਰ ਬਾਦਲ ਬਾਹਰ ਨਿਕਲੇ, ਤਾਂ ਉਹਨਾਂ ਦੇ ਚਿਹਰੇ ‘ਤੇ ਮੁਸਕਾਨ ਸੀ। ਹੱਸਦੇ ਚਿਹਰੇ ਨਾਲ ਹੱਥ ਹਿਲਾਉਂਦੇ ਹੋਏ ਉਹ ਸਮਰਥਕਾਂ ਦਾ ਧੰਨਵਾਦ ਕਰਦੇ ਨਜ਼ਰ ਆਏ। ਸੁਖਬੀਰ ਨੇ ਖੁਦ ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਪੋਸਟ ਕੀਤੀਆਂ।

ਅਕਾਲੀ ਦਲ ਨੇ ਜਾਂਚ ‘ਤੇ ਫਿਰ ਚੁੱਕੇ ਸਵਾਲ

ਸੁਖਬੀਰ ਬਾਦਲ ਤੋਂ ਪੁੱਛਗਿੱਛ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਫਿਰ SIT ਜਾਂਚ ਅਤੇ ਕੈਪਟਨ ਸਰਕਾਰ ਦੀ ਮੰਸ਼ਾ ‘ਤੇ ਸਵਾਲ ਖੜ੍ਹੇ ਕੀਤੇ। ਅਕਾਲੀ ਦਲ ਨੇ ਕਿਹਾ ਕਿ ਗਾਂਧੀ ਪਰਿਵਾਰ ਦੇ ਇਸ਼ਾਰੇ ‘ਤੇ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ ਰਚੀ ਜਾ ਰਹੀ ਹੈ। ਅਕਾਲੀ ਦਲ ਨੇ ਇਲਜ਼ਾਮ ਲਾਇਆ ਕਿ SIT ਨੂੰ ਦਿੱਲੀ ਤੋਂ ਗਾਂਧੀ ਪਰਿਵਾਰ ਅਤੇ ਖੁਦ ਰਾਹੁਲ ਗਾਂਧੀ ਹੈੱਡ ਕਰ ਰਹੇ ਹਨ, ਜਿਹਨਾਂ ਦਾ ਇੱਕੋ-ਇੱਕ ਮਕਸਦ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਸਲਾਖਾਂ ਪਿੱਛੇ ਭੇਜਣਾ ਹੈ।

ਅਕਾਲੀ ਆਗੂਆਂ ਨੇ ਕਿਹਾ ਕਿ ਨਵੀਂ SIT ਨਵੀਂ ਬੋਤਲ ਵਿੱਚ ਪੁਰਾਣੀ ਸ਼ਰਾਬ ਪਾਉਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਇਸ ਵੱਲੋਂ ਕੇਸ ਵਿਚ ਕੋਈ ਵੀ ਪ੍ਰਗਤੀ ਕਰਨ ਦੀ ਉਮੀਦ ਨਹੀਂ ਹੈ, ਕਿਉਂਕਿ ਇਸਦਾ ਏਜੰਡਾ ਮਾਮਲਾ ਭੱਖਦਾ ਰੱਖਣ ਤੇ ਇਸਨੂੰ ਹੱਲ ਨਾ ਕਰਨਾ ਹੈ। ਉਹਨਾਂ ਨੇ ਸਾਰੇ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਏ ਜਾਣ ਲਈ ਮਾਮਲਾ ਸੁਪਰੀਮ ਕੋਰਟ ਹਵਾਲੇ ਕਰਨ ’ਤੇ ਜ਼ੋਰ ਦਿੱਤਾ। ਇਹਨਾਂ ਆਗੂਆਂ ਨੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ‘ਚ ਕਾਂਗਰਸ ਅਤੇ ‘ਆਪ’ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

ਕਾਂਗਰਸੀਆਂ ਨੇ ਲਈ SIT ਮੈਂਬਰਾਂ ਦੀ ਥਾਂ- SAD

ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਦੇ ਆਗੂਆਂ ਰਾਹੁਲ ਗਾਂਧੀ, ਸੁਨੀਲ ਜਾਖੜ ਤੇ ਨਵਜੋਤ ਸਿੱਧੂ ਨੇ SIT ਦੇ ਤਿੰਨ ਮੈਂਬਰਾਂ ਦੀ ਥਾਂ ਲੈ ਲਈ ਹੈ ਅਤੇ ਪਹਿਲਾਂ ਹੀ ਕੋਟਕਪੁਰਾ ਫਾਇੰਰਿੰਗ ਕੇਸ ’ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੁੰ ਦੋਸ਼ੀ ਕਰਾਰ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ SIT ਆਪਣੀ ਗੁਆਚੀ ਸਾਖ ਬਹਾਲ ਕਰਨਾ ਚਾਹੁੰਦੀ ਹੈ, ਤਾਂ ਫਿਰ ਇਸਨੂੰ ਸੀਨੀਅਰ ਅਕਾਲੀ ਲੀਡਰਸ਼ਿਪ ਨੂੰ ਫਸਾਉਣ ਦੀ ਸਾਜ਼ਿਸ਼ ਰਚਣ ਵਿਚ ਰਾਹੁਲ ਗਾਂਧੀ, ਸੁਨੀਲ ਜਾਖੜ ਤੇ ਨਵਜੋਤ ਸਿੱਧੂ ਦੀ ਭੂਮਿਕਾ ਦੀ ਜਾਂਚ ਕਰਨੀ ਚਾਹੀਦੀ ਹੈ।

ਜਾਖੜ ਨੇ ਬਿਆਨ ਨੇ ਸਾਫ਼ ਕੀਤੀ ਤਸਵੀਰ- ਅਕਾਲੀ ਦਲ

ਇਹਨਾਂ ਆਗੂਆਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਆਪ ਇਹ ਬਿਆਨ ਦਿੱਤਾ ਹੈ ਕਿ ਉਹਨਾਂ ਨੇ ਸਾਰਾ ਮਾਮਲਾ ਰਾਹੁਲ ਗਾਂਧੀ ਨੂੰ ਸਮਝਾਇਆ ਤਾਂ ਉਹਨਾਂ ਨੇ ਇਹ ਸਭ ਸਮਝ ਲਿਆ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੁੰ ਹੁਕਮ ਦਿੱਤਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਕੇਸ ਵਿਚ ਫਸਾ ਦੇਣ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਨੇ ਵੀ SIT ਨੂੰ ਕਹੀ ਕਿਹਾ। ਇਹਨਾਂ ਆਗੂਆਂ ਨੇ ਕਿਹਾ ਕਿ ਜਿਥੇ ਜਾਖੜ ਤੇ ਸਿੱਧੂ ਨੇ ਅਦਾਲਤੀ ਮਾਣਹਾਨੀ ਕੀਤੀ ਹੈ, ਉਥੇ ਹੀ ਰਾਹੁਲ ਗਾਂਧੀ ਦੇ ਗੈਰ ਕਾਨੂੰਨੀ ਕੰਮ ਕਰਨ ਲਈ ਉਤਸ਼ਾਹਿਤ ਕਰਨ ਦੇ ਦੋਸ਼ ਬਣਦੇ ਹਨ।

ਸੁਨੀਲ ਜਾਖੜ ਨੇ ਕੀ ਕਿਹਾ ਸੀ?

ਦਰਅਸਲ, ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਬੀਤੇ ਦਿਨੀਂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਸੀ ਕਿ ਹੁਣ ਰਾਹੁਲ ਗਾਂਧੀ ਨੂੰ ਇਹ ਸਮਝ ਆ ਗਿਆ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਕਿਵੇਂ ਫਰੇਮ ਕਰਨਾ ਹੈ।

ਨਵਜੋਤ ਸਿੱਧੂ ਨੇ ਕੀ ਕਿਹਾ ਸੀ?

ਅਕਾਲੀ ਦਲ ਵੱਲੋਂ ਨਵੀਂ SIT ਦੇ ਕੰਮ ‘ਚ ਸਿਆਸੀ ਦਖਲਅੰਦਾਜ਼ੀ ਦੇ ਇਲਜ਼ਾਮਾਂ ਤੋਂ ਬਾਅਦ ਸ਼ਨੀਵਾਰ ਸਵੇਰੇੇ ਇੱਕ ਟਵੀਟ ‘ਚ ਨਵਜੋਤ ਸਿੱਧੂ ਨੇ ਕਿਹਾ ਸੀ, “ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ 6 ਸਾਲ ਹੋ ਗਏ। 2 ਸਾਲ ਤੁਹਾਡੇ ਰਾਜ ‘ਚ ਇਨਸਾਫ਼ ਨਹੀਂ…ਅਗਲੇ ਸਾਢੇ 4 ਸਾਲ ‘ਚ ਇਨਸਾਫ਼ ਨਹੀਂ। ਅੱਜ ਨਵੀਂ SIT ਪੰਜਾਬ ਦੀ ਰੂਹ ਲਈ ਇਨਸਾਫ਼ ਦੇ ਕੁਝ ਕਰੀਬ ਹੈ ਤੇ ਤੁਸੀਂ ਸਿਆਸੀ ਦਖਲ ਦਾ ਰੌਣਾ ਰੋ ਰਹੇ ਹੋ। ਸਿਆਸੀ ਦਖਲ ਉਹ ਸੀ, ਜਿਸਨੇ ਇਨਸਾਫ਼ ਨੂੰ 6 ਸਾਲ ਲੇਟ ਕੀਤਾ। ”

 

RELATED ARTICLES

LEAVE A REPLY

Please enter your comment!
Please enter your name here

Most Popular

Recent Comments