Home Politics ਸੁਖਬੀਰ ਨੇ ਸਿੱਧੂ ਨੂੰ Misguided ਮਿਸਾਈਲ ਕਿਹਾ, ਤਾਂ ਜਵਾਬ 'ਚ ਸਿੱਧੂ ਬੋਲੇ-...

ਸੁਖਬੀਰ ਨੇ ਸਿੱਧੂ ਨੂੰ Misguided ਮਿਸਾਈਲ ਕਿਹਾ, ਤਾਂ ਜਵਾਬ ‘ਚ ਸਿੱਧੂ ਬੋਲੇ- ਤੁਸੀਂ ਹੋ ਇਸ ਮਿਸਾਈਲ ਦਾ ਨਿਸ਼ਾਨਾ

ਬਿਓਰੋ। ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਲਗਾਤਾਰ ਵਧਦੇ ਜਾ ਰਹੇ ਸਿਆਸੀ ਪਾਰੇ ਵਿਚਾਲੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਆਹਮੋ-ਸਾਹਮਣੇ ਆ ਗਏ ਹਨ ਅਤੇ ਇੱਕ-ਦੂਜੇ ‘ਤੇ ਸ਼ਬਦੀ ਤੀਰ ਚਲਾ ਰਹੇ ਹਨ। ਸੁਖਬੀਰ ਬਾਦਲ ਵੱਲੋਂ ਅੰਮ੍ਰਿਤਸਰ ‘ਚ ਦਿੱਤੇ ਗਏ ਬਿਆਨ ‘ਤੇ ਜਦੋਂ ਸਿੱਧੂ ਦੀ ਨਜ਼ਰ ਪਈ, ਤਾਂ ਉਹਨਾਂ ਨੇ ਵੀ ਜਵਾਬ ਦੇਣ ‘ਚ ਦੇਰ ਨਹੀਂ ਲਗਾਈ।

ਸੁਖਬੀਰ ਬਾਦਲ ਨੇ ਕਿਹਾ, “ਨਵਜੋਤ ਸਿੰਘ ਸਿੱਧੂ ਇੱਕ Misguided Missile ਹਨ, ਜਿਸ ‘ਤੇ ਕਿਸੇ ਦਾ ਕੰਟਰੋਲ ਨਹੀਂ। ਆਪਣੇ ਆਪ ਸਣੇ ਕਿਸੇ ‘ਤੇ ਵੀ ਕਿਸੇ ਵੀ ਦਿਸ਼ਾ ‘ਚ ਇਹ ਹਮਲਾ ਬੋਲ ਸਕਦੀ ਹੈ। ਅੱਜ, ਪੰਜਾਬ ਨੂੰ ਅਜਿਹਾ ਸ਼ਖਸ ਨਹੀਂ ਚਾਹੀਦਾ, ਜੋ ਐਕਟਿੰਗ ਕਰਦਾ ਹੈ, ਬਲਕਿ ਉਹ ਚਾਹੀਦਾ ਹੈ ਜੋ ਸੂਬੇ ਦੇ ਵਿਕਾਸ ਬਾਰੇ ਸੋਚਦਾ ਹੈ।”

ਸੁਖਬੀਰ ਬਾਦਲ ਦੇ ਇਸ ਬਿਆਨ ‘ਤੇ ਪਲਟਵਾਰ ਕਰਦਿਆਂ ਸਿੱਧੂ ਨੇ ਕਿਹਾ, “Guided ਹਾਂ ਅਤੇ ਤੁਹਾਡੇ ਭ੍ਰਿਸ਼ਟ ਬਿਜ਼ਨਸ ਨੂੰ ਤਬਾਹ ਕਰਨ ਦੇ ਮੰਤਵ ਨਾਲ ਤੁਸੀਂ ਨਿਸ਼ਾਨੇ ‘ਤੇ ਹੋ। ਪੰਜਾਬ ਦੀ ਬਰਬਾਦੀ ਨਾਲ ਬਣੇ ਤੁਹਾਡੇ Sukh Villas ਨੂੰ ਜਦੋਂ ਤੱਕ ਪੰਜਾਬ ਦੇ ਗਰੀਬ ਲਈ ਸਰਕਾਰੀ ਸਕੂਲ ਜਾਂ ਸਰਕਾਰੀ ਹਸਪਤਾਲ ‘ਚ ਤਬਦੀਲ ਨਹੀਂ ਕਰ ਦਿੰਦਾ, ਮੈਂ ਹਾਰ ਨਹੀਂ ਮੰਨਾਂਗਾ।”

ਕਾਬਿਲੇਗੌਰ ਹੈ ਕਿ ਸਿੱਧੂ ਅਤੇ ਸੁਖਬੀਰ ਵਿਚਾਲੇ ਇਹ ਜੰਗ ਕੋਈ ਨਵੀਂ ਨਹੀਂ। ਜਦੋਂ ਸਿੱਧੂ ਬੀਜੇਪੀ ‘ਚ ਸਨ ਅਤੇ ਅਕਾਲੀ ਦਲ ਉਹਨਾਂ ਦੀ ਭਾਈਵਾਲ ਸੀ, ਉਦੋਂ ਤੋਂ ਹੀ ਸਿੱਧੂ ਅਤੇ ਸੁਖਬੀਰ ਇੱਕ-ਦੂਜੇ ਤੋਂ ਕੰਨੀਂ ਕੱਟਦੇ ਹਨ ਅਤੇ ਸਿੱਧੂ ਲਗਭਗ ਹਰ ਮੰਚ ਤੋਂ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਸੁਖਬੀਰ ਬਾਦਲ ਨੂੰ ਘੇਰਦੇ ਆਏ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments