ਬਿਓਰੋ। ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਹੁਣ ਸੁਪਰੀਮ ਕੋਰਟ ਨੇ ਵੀ ਸਖਤੀ ਵਿਖਾਈ ਹੈ। ਕੋਰਟ ਨੇ ਖੁਦ ਨੋਟਿਸ ਲੈਂਦੇ ਹੋਏ ਕੇਂਦਰ ਸਰਕਾਰ ਤੋਂ ਕੋਰੋਨਾ ਦੀ ਰੋਕਥਾਮ ‘ਤੇ ਪੂਰਾ ਪਲਾਨ ਮੰਗਿਆ ਹੈ। ਚੀਫ਼ ਜਸਟਿਸ ਐੱਸ.ਏ. ਬੋਬੜੇ ਨੇ ਕਿਹਾ ਕਿ ਦੇਸ਼ ‘ਚ ਹਾਲਾਤ ਡਰਾਉਣੇ ਹਨ ਅਤੇ ਇਹ ਕਿਸੇ ਐਮਰਜੈਂਸੀ ਤੋਂ ਘੱਟ ਨਹੀਂ ਹੈ। ਸੁਪਰੀਮ ਕੋਰਟ ਸ਼ੁੱਕਰਵਾਰ ਨੂੰ ਮਾਮਲੇ ‘ਚ ਸੁਣਵਾਈ ਕਰੇਗਾ। ਸੁਪਰੀਮ ਕੋਰਟ ਨੇ ਜਿਹਨਾਂ 4 ਪੁਆਇੰਟਸ ‘ਤੇ ਕੇਂਦਰ ਤੋਂ ਜਵਾਬ ਮੰਗਿਆ ਹੈ, ਉਹ ਹਨ:-
- ਆਕਸੀਜ਼ਨ ਦੀ ਸਪਲਾਈ
- ਜ਼ਰੂਰੀ ਦਵਾਈਆਂ ਦੀ ਸਪਲਾਈ
- ਵੈਕਸੀਨੇਸ਼ਨ ਦਾ ਤਰੀਕਾ
- ਲਾਕਡਾਊਨ ਲਗਾਉਣ ਦਾ ਅਧਿਕਾਰ ਕਿਸ ਨੂੰ ?
ਦੇਸ਼ ‘ਚ 24 ਘੰਟਿਆਂ ‘ਚ ਰਿਕਾਰਡ ਕੇਸ
ਇਹ ਵੀ ਪੜ੍ਹੋ:- https://punjab.newsdateline.com/india-breaks-record-of-america-in-covid-19-cases/
ਦੇਸ਼ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਨਵਾਂ ਰਿਕਾਰਡ ਬਣਾ ਰਹੇ ਹਨ। 21 ਅਪ੍ਰੈਲ ਨੂੰ ਦੇਸ਼ ‘ਚ ਪਹਿਲੀ ਵਾਰ 3 ਲੱਖ ਤੋਂ ਵੱਧ ਕੇਸ ਰਿਪੋਰਟ ਹੋਏ ਹਨ, ਜਦਕਿ 2100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ।