Home Corona ਆਕਸੀਜ਼ਨ 'ਤੇ ਸੂਬਿਆਂ 'ਚ ਵਧੀ ਤਕਰਾਰ, ਕੇਂਦਰ ਨੂੰ ਦੇਣਾ ਪਿਆ ਦਖਲ

ਆਕਸੀਜ਼ਨ ‘ਤੇ ਸੂਬਿਆਂ ‘ਚ ਵਧੀ ਤਕਰਾਰ, ਕੇਂਦਰ ਨੂੰ ਦੇਣਾ ਪਿਆ ਦਖਲ

ਬਿਓਰੋ। ਕੋਰੋਨਾ ਮਹਾਂਮਾਰੀ ਵਿਚਾਲੇ ਦੇਸ਼ ‘ਚ ਆਕਸੀਜ਼ਨ ਦਾ ਜ਼ਬਰਦਸਤ ਸੰਕਟ ਖੜ੍ਹਾ ਹੋ ਗਿਆ ਹੈ। ਆਕਸੀਜ਼ਨ ਲਈ ਕਈ ਸੂਬਾ ਸਰਕਾਰਾਂ ਆਹਮੋ-ਸਾਹਮਣੇ ਹਨ। ਦਿੱਲੀ ਦੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਅਤੇ ਯੂਪੀ ਨੇ ਆਕਸੀਜ਼ਨ ਨੂੰ ਲੈ ਕੇ ਜੰਗਲ ਰਾਜ ਮਚਾਇਆ ਹੋਇਆ ਹੈ ਅਤੇ ਉਥੋਂ ਦੇ ਆਕਸੀਜ਼ਨ ਪਲਾਂਟ ਤੋਂ ਦਿੱਲੀ ਨੂੰ ਆਕਸੀਜ਼ਨ ਸਪਲਾਈ ਨਹੀਂ ਹੋਣ ਦਿੱਤੀ ਜਾ ਰਹੀ। ਉਹਨਾਂ ਨੇ ਕੇਂਦਰ ਤੋਂ ਦਖਲ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਇਸ ਮਸਲੇ ਦਾ ਹੱਲ ਨਾ ਹੋਇਆ, ਤਾਂ ਦਿੱਲੀ ‘ਚ ਵੱਡਾ ਸੰਕਟ ਖੜ੍ਹਾ ਹੋ ਜਾਵੇਗਾ।

ਕੇਜਰੀਵਾਲ ਦਾ ਮਨੋਹਰ ਲਾਲ ਨੂੰ ਫੋਨ

ਇਸ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੇ ਸੀਐੱਮ ਮਨੋਹਰ ਲਾਲ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਦਿੱਲੀ ਦੇ ਆਕਸੀਜ਼ਨ ਟੈਂਕਰਾਂ ਦੀ ਆਵਾਜਾਈ ‘ਚ ਸਹਿਯੋਗ ਮੰਗਿਆ। ਸੀਐੱਮ ਕੇਜਰੀਵਾਲ ਮੁਤਾਬਕ, ਹਰਿਆਣਾ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਸਹਿਯੋਗ ਦਾ ਭਰੋਸਾ ਦਿੱਤਾ ਹੈ।

ਦਿੱਲੀ ਦੀ ਆਕਸੀਜ਼ਨ ਨਹੀਂ ਰੋਕੀ- ਮਨੋਹਰ ਲਾਲ

ਹਰਿਆਣਾ ਦੇ ਸੀਐੱਮ ਮਨੋਹਰ ਲਾਲ ਨੇ ਕਿਹਾ ਕਿ ਪਾਣੀਪਤ ‘ਚ 260 ਮੀਟ੍ਰਿਕ ਟਨ ਆਕਸੀਜ਼ਨ ਦਾ ਉਤਪਾਦਨ ਹੁੰਦਾ ਹੈ, ਜਿਸ ‘ਚੋਂ ਅਸੀਂ ਦਿੱਲੀ ਨੂੰ 140 ਮੀਟ੍ਰਿਕ ਟਨ ਆਕਸੀਜ਼ਨ ਦਿੱਤੀ ਹੈ।

ਆਕਸੀਜ਼ਨ ‘ਤੇ MHA ਦੇ ਆਦੇਸ਼ ਜਾਰੀ

ਆਕਸੀਜ਼ਨ ਸਪਲਾਈ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਵੀ ਸੂਬਿਆਂ ਨੂੰ ਲੈ ਕੇ ਆਦੇਸ਼ ਜਾਰੀ ਕੀਤੇ। ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਵੱਲੋਂ ਜਾਰੀ ਆਦੇਸ਼ ‘ਚ ਕਿਹਾ ਗਿਆ ਹੈ ਕਿ ਸੂਬਿਆਂ ਵਿਚਕਾਰ ਮੈਡੀਕਲ ਆਕਸੀਜ਼ਨ ਦੀ ਆਵਾਜਾਈ ‘ਤੇ ਕੋਈ ਪਾਬੰਦੀ ਨਹੀਂ ਲਗਾਈ ਜਾ ਸਕਦੀ। ਮੰਤਰਾਲੇ ਨੇ ਕਿਹਾ ਕਿ ਇਸ ਆਦੇਸ਼ ਦੀ ਉਲੰਘਣਾ ਹੋਣ ਦੀ ਸ਼ਿਕਾਇਤ ਮਿਲਣ ‘ਤੇ ਸਬੰਧਤ ਜ਼ਿਲ੍ਹੇ ਦੇ ਅਧਿਕਾਰੀ ਅਤੇ SP ਜਵਾਬਦੇਹ ਹੋਣਗੇ।

RELATED ARTICLES

LEAVE A REPLY

Please enter your comment!
Please enter your name here

Most Popular

Recent Comments