Home Punjab ਦਿੱਲੀ ਮੋਰਚੇ ਦੀ ਸਟੇਜ ਤੋਂ ਮੁੜ ਦਹਾੜੇਗਾ ਲੱਖਾ ਸਿਧਾਣਾ ?

ਦਿੱਲੀ ਮੋਰਚੇ ਦੀ ਸਟੇਜ ਤੋਂ ਮੁੜ ਦਹਾੜੇਗਾ ਲੱਖਾ ਸਿਧਾਣਾ ?

ਚੰਡੀਗੜ੍ਹ। 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਮੁਲਜ਼ਮ ਲੱਖਾ ਸਿਧਾਣਾ ‘ਤੇ ਕਿਸਾਨ ਆਗੂਆਂ ਦੇ ਸੁਰ ਹੁਣ ਬਦਲਦੇ ਨਜ਼ਰ ਆ ਰਹੇ ਹਨ। ਚੰਡੀਗੜ੍ਹ ਪਹੁੰਚੇ ਕਿਸਾਨ ਆਗੂ ਰੁਲਦੂ ਸਿੰਘ ਨੇ ਕਿਹਾ ਕਿ ਦਿੱਲੀ ਮੋਰਚੇ ਦੀ ਸਟੇਜ ‘ਤੇ ਆਉਣ ਨੂੰ ਲੈ ਕੇ ਲੱਖਾ ਸਿਧਾਣਾ ‘ਤੇ ਕੋਈ ਪਾਬੰਦੀ ਨਹੀਂ ਹੈ। ਉਹਨਾਂ ਕਿਹਾ ਕਿ ਲੱਖਾ ਸਿਧਾਣਾ ਸਟੇਜ ‘ਤੇ ਆਏਗਾ ਵੀ ਅਤੇ ਬੋਲੇਗਾ ਵੀ। ਹਾਲਾਂਕਿ ਉਹਨਾਂ ਸਾਫ਼ ਕੀਤਾ ਕਿ ਲੱਖਾ ਨਾ ਤਾਂ ਪਹਿਲਾਂ 32 ਜਥੇਬੰਦੀਆਂ ਦਾ ਹਿੱਸਾ ਸੀ ਅਤੇ ਨਾ ਹੀ ਅੱਗੇ ਹੋਵੇਗਾ।

ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਜਦੋਂ ਰੁਲਦੂ ਸਿੰਘ ਤੋਂ ਇਹ ਪੁੱਛਿਆ ਗਿਆ ਕਿ ਲੱਖਾ ਸਿਧਾਣਾ ਤਾਂ ਭਗੌੜਾ ਹੈ ਅਤੇ ਉਸਦੇ ਸਿਰ ‘ਤੇ ਇੱਕ ਲੱਖ ਦਾ ਇਨਾਮ ਹੈ। ਇਸ ਸਵਾਲ ਦੇ ਜਵਾਬ ‘ਚ ਕਿਸਾਨ ਆਗੂ ਨੇ ਪੁਲਿਸ ਨੂੰ ਸਿੱਧੇ ਚੇਤਾਵਨੀ ਦੇ ਦਿੱਤੀ ਅਤੇ ਕਿਹਾ ਕਿ ਕਿਸੇ ਮਾਈ ਦੇ ਲਾਲ ‘ਚ ਇੰਨਾ ਦਮ ਨਹੀਂ ਕਿ ਲੱਖੇ ਨੂੰ ਸਾਡੀ ਸਟੇਜ ਤੋਂ ਫੜ ਕੇ ਲੈ ਜਾਵੇ।

ਕੌਣ ਹੈ ਲੱਖਾ ਸਿਧਾਣਾ ?

ਲੱਖਾ ਸਿਧਾਣਾ ਕਿਸੇ ਵੇਲੇ ਪੰਜਾਬ ਦਾ ਨਾਮੀ ਗੈਂਗਸਟਰ ਕਹਾਉਂਦਾ ਸੀ, ਪਰ ਬਾਅਦ ‘ਚ ਅਪਰਾਧ ਦੀ ਦੁਨੀਆ ਛੱਡ ਕੇ ਸਮਾਜਸੇੇਵੀ ਸੰਸਥਾਵਾਂ ਨਾਲ ਜੁੜ ਗਿਆ। ਲੱਖਾ ਸਿਧਾਣਾ ਸ਼ੁਰੂਆਤ ਤੋਂ ਹੀ ਕਿਸਾਨ ਅੰਦੋਲਨ ਨਾਲ ਜੁੜਿਆ ਰਿਹਾ ਹੈ। ਪਰ 26 ਜਨਵਰੀ ਦੀ ਹਿੰਸਾ ਮਾਮਲੇ ‘ਚ ਨਾੰਅ ਸਾਹਮਣੇ ਆਉਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਦੀਪ ਸਿੱਧੂ ਦੇ ਨਾਲ-ਨਾਲ ਲੱਖਾ ਸਿਧਾਣਾ ਤੋਂ ਵੀ ਕਿਨਾਰਾ ਕਰ ਲਿਆ ਸੀ। ਦੀਪ ਸਿੱਧੂ ਇਸ ਵੇਲੇ ਦਿੱਲੀ ਪੁਲਿਸ ਦੀ ਗ੍ਰਿਫ਼ਤ ‘ਚ ਹੈ, ਪਰ ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ਹਾਲੇ ਵੀ ਦਿੱਲੀ ਪੁਲਿਸ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਲੱਖਾ ਸਿਧਾਣਾ ਨੇ ਪਿਛਲੇ ਮਹੀਨੇ ਬਠਿੰਡਾ ‘ਚ ਸੀਐਮ ਕੈਪਟਨ ਦੇ ਜੱਦੀ ਪਿੰਡ ਮਹਿਰਾਜ ‘ਚ ਇੱਕ ਵੱਡੀ ਰੈਲੀ ਵੀ ਕੀਤੀ ਸੀ, ਜਿਸਦੇ ਜ਼ਰੀਏ ਨਾ ਸਿਰਫ਼ ਦਿੱਲੀ ਪੁਲਿਸ ਨੂੰ ਵੰਗਾਰਿਆ, ਬਲਕਿ ਕਿਸਾਨ ਜਥੇਬੰਦੀਆਂ ਨੂੰ ਵੀ ਤਾਕਤ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments