Home Corona ਵੈਕਸੀਨੇਸ਼ਨ 'ਤੇ ਫ਼ੈਸਲੇ ਲੈਣ ਦੀ ਪਾਵਰ ਸੂਬਿਆਂ ਕੋਲ ਹੋਵੇ: ਕੈਪਟਨ

ਵੈਕਸੀਨੇਸ਼ਨ ‘ਤੇ ਫ਼ੈਸਲੇ ਲੈਣ ਦੀ ਪਾਵਰ ਸੂਬਿਆਂ ਕੋਲ ਹੋਵੇ: ਕੈਪਟਨ

ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਕੋਰੋਨਾ ਟੀਕਾਕਰਨ ਦੀ ਰਣਨੀਤੀ ਰਿਵਿਊ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕੇਂਦਰ ਨੂੰ ਅਪੀਲ ਕੀਤੀ ਕਿ ਟੀਕਾਕਰਨ ਸਬੰਧੀ ਫ਼ੈਸਲੇ ਲੈਣ ਦੇ ਅਧਿਕਾਰ ਸੂਬਾ ਸਰਕਾਰਾਂ ਨੂੰ ਦਿੱਤੇ ਜਾਣ। ਕੈਪਟਨ ਨੇ ਕਿਹਾ ਕਿ 45 ਸਾਲ ਤੋਂ ਘੱਟ ਉਮਰ ਵਾਲੇ ਹਾਈ-ਰਿਸਕ ਵਾਲੇ ਨੌਜਵਾਨਾਂ ਅਤੇ ਗੰਭੀਰ ਬਿਮਾਰੀ ਵਾਲੇ ਮਰੀਜ਼ਾਂ ਦਾ ਵੀ ਟੀਕਾਕਰਨ ਹੋਣਾ ਚਾਹੀਦਾ ਹੈ!

ਵੀਰਵਾਰ ਨੂੰ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ PM ਦੀ ਹੋਈ ਵਰਚੁਅਲ ਮੀਟਿੰਗ ਤੋਂ ਬਾਅਦ ਸੀਐੱਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਸੁਝਾਅ ਪੀਐੱਮ ਨੂੰ ਭੇਜੇ ਗਏ ਹਨ। ਇਸਦੇ ਨਾਲ ਹੀ ਸੀਐੱਮ ਨੇ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਹਰ ਜ਼ਰੂਰੀ ਕਦਮ ਚੁੱਕ ਰਹੀ ਹੈ। ਕੋਰੋਨਾ ਦੇ ਯੂਕੇ ਵੈਰੀਏਂਟ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਮਾਹਿਰਾਂ ਮੁਤਾਬਕ ਇਹ ਵੈਰੀਏਂਟ ਬੇਹੱਦ ਜ਼ਹਿਰੀਲਾ ਹੈ ਅਤੇ ਜ਼ਿਆਦਾਤਰ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਸੀਐੱਮ ਨੇ ਕਿਹਾ ਕਿ ਲੋਕਾਂ ਦੀ ਲਾਪਰਵਾਹੀ ਅਤੇ ਜ਼ਿੰਦਗੀ ਨੂੰ ਪੱਟੜੀ ‘ਤੇ ਲਿਆਉਣ ਦੀ ਕੋਸ਼ਿਸ਼ਾਂ ਤੋਂ ਇਲਾਵਾ ਵੱਡੇ ਪੱਧਰ ‘ਤੇ ਹੋ ਰਹੀਆਂ ਸਿਆਸੀ ਰੈਲੀਆਂ ਅਤੇ ਸਮਾਜਿਕ-ਧਾਰਮਿਕ ਇਕੱਠ ਵਾਇਰਸ ਫੈਲਣ ਦੇ ਮੁੱਖ ਕਾਰਨ ਹਨ।

ਕੇਂਦਰ ਨੂੰ ਲਿਖੇ ਪੱਤਰ ‘ਚ ਸੀਐੱਮ ਨੇ ਸਿੱਖਿਅਕ ਅਦਾਰਿਆਂ ‘ਚ ਕੰਮ ਕਰਨ ਵਾਲੇ ਅਧਿਆਪਕਾਂ ਅਤੇ ਹੋਰ ਸਟਾਫ਼ ਦੇ ਵੈਕਸੀਨੇਸ਼ਨ ਦੀ ਮੰਗ ਵੀ ਦੋਹਰਾਈ। ਉਹਨਾਂ ਕਿਹਾ ਕਿ ਜੇਕਰ ਸਟਾਫ਼ ਦੀ ਵੈਕਸੀਨੇਸ਼ਨ ਹੋਵੇਗੀ, ਤਾਂ ਕੋਰੋਨਾ ਕੇਸ ਘਟਣ ਤੋਂ ਬਾਅਦ ਕਲਾਸਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਇਸਦੇ ਨਾਲ ਹੀ ਸੀਐੱਮ ਨੇ ਰੋਜ਼ਾਨਾ ਲੋਕਾਂ ਦੇ ਸੰਪਰਕ ‘ਚ ਆਉਣ ਵਾਲੇ ਜੱਜਾਂ, ਬੱਸ ਡਰਾਈਵਰਾਂ, ਕੰਡਕਟਰਾਂ ਸਣੇ ਹੋਰ ਵਰਗਾਂ ਦੇ ਲੋਕਾਂ ਨੂੰ ਟੀਕਾਕਰਨ ਦੀ ਇਜਾਜ਼ਤ ਦੇਣ ਦੀ ਮੰਗ ਵੀ ਦੋਹਰਾਈ।

ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਵੀ ਅਪੀਲ ਕੀਤੀ ਕਿ ਕੇਂਦਰੀ ਸੰਸਥਾਨਾਂ ਜਿਵੇਂ IISER, IMTech, AIIMS ਬਠਿੰਡਾ and PGI, ਚੰਡੀਗੜ੍ਹ ‘ਚ RT-PCR ਟੈਸਟਿੰਗ ਵਧਾਈ ਜਾਵੇ। ਨਾਲ ਹੀ PGI ‘ਚ ਪੰਜਾਬ ਤੋਂ ਰੈਫ਼ਰ ਹੋਣ ਵਾਲੇ ਮਰੀਜ਼ਾਂ ਲਈ 50 ਬੈੱਡ ਰਾਖਵੇਂ ਰੱਖੇ ਜਾਣ।

ਇਸ ਤੋਂ ਪਹਿਲਾਂ ਮੀਟਿੰਗ ਦੌਰਾਨ, ਵੈਕਸੀਨੇਸ਼ਨ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ, ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ 55% ਹੈਲਥਕੇਅਰ ਵਰਕਰ ਅਤੇ 90% ਦੇ ਕਰੀਬ ਫ਼ਰੰਟਲਾਈਨ ਵਰਕਰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲੈ ਚੁੱਕੇ ਹਨ। ਨਾਲ ਹੀ 45 ਸਾਲ ਦੀ ਉਮਰ ਤੋਂ ਵੱਧ ਵਾਲੇ 8.9 ਲੱਖ ਲੋਕ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਲੈ ਚੁੱਕੇ ਹਨ। ਉਹਨਾਂ ਸਰਕਾਰ ਦੇ ਵੈਕਸੀਨੇਸ਼ਨ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ਦੇ ਫ਼ੈਸਲੇ ਬਾਰੇ ਵੀ ਜਾਣਕਾਰੀ ਦਿੱਤੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments