ਬਿਓਰੋ। ਕੋਰੋਨਾ ਦੀ ਦੂਜੀ ਲਹਿਰ ਨਾਲ ਦੇਸ਼ ‘ਚ ਕੋਹਰਾਮ ਮਚਿਆ ਹੈ, ਪਰ ਇਸ ਵਿਚਾਲੇ ਤੀਜੀ ਲਹਿਰ ਦੇ ਖਦਸ਼ੇ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਸੁਪਰੀਮ ਕੋਰਟ ਨੇ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਸਰਕਾਰ ਨੂੰ ਉਸਦੇ ਲਈ ਤਿਆਰੀ ਕਰਨ ਨੂੰ ਕਿਹਾ ਹੈ। ਵੀਰਵਾਰ ਨੂੰ ਦਿੱਲੀ ‘ਚ ਆਕਸੀਜ਼ਨ ਦੀ ਕਮੀ ‘ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਦੇ ਜੱਜ ਜਸਟਿਸ ਚੰਦਰਚੂੜ ਨੇ ਕਿਹਾ ਕਿ ਦੇਸ਼ ਕੋਰੋਨਾ ਦੀ ਤੀਜੀ ਲਹਿਰ ‘ਚ ਦਾਖਲ ਹੋ ਸਕਦਾ ਹੈ ਅਤੇ ਉਸ ਨਾਲ ਅਸੀਂ ਤਾਂ ਹੀ ਲੜ ਸਕਾਂਗੇ, ਜੇਕਰ ਅੱਜ ਤੋਂ ਹੀ ਤਿਆਰੀ ਕੀਤੀ ਜਾਵੇ।
ਬੱਚੇ ਬਿਮਾਰ ਹੋਏ, ਤਾਂ ਕੀ ਹੋਵੇਗਾ- SC
ਸੁਪਰੀਮ ਕੋਰਟ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ‘ਚ ਸਭ ਤੋਂ ਵੱਧ ਅਸਰ ਨੌਜਵਾਨਾਂ ‘ਤੇ ਪੈ ਰਿਹਾ ਹੈ। ਪਹਿਲੀ ਲਹਿਰ ‘ਚ ਵੱਧ ਉਮਰਦਰਾਜ ਵਾਲੇ ਲੋਕ ਪ੍ਰਭਾਵਿਤ ਹੋਏ ਸਨ। ਹੁਣ ਕੁਝ ਰਿਪੋਰਟਾਂ ਸਾਹਮਣੇ ਆਈਆਂ ਹਨ, ਜੋ ਕਹਿ ਰਹੀਆਂ ਹਨ ਕਿ ਕੋਰੋਨਾ ਦੀ ਤੀਜੀ ਲਹਿਰ ਦਾ ਅਸਰ ਬੱਚਿਆਂ ‘ਤੇ ਵੱਧ ਪੈ ਸਕਦਾ ਹੈ। ਕੋਰਟ ਨੇ ਕਿਹਾ ਕਿ ਜੇਕਰ ਅਜਿਹਾ ਹੋਇਆ, ਤਾਂ ਮਾਂ-ਬਾਪ ਕੀ ਕਰਨਗੇ। ਕੋਰਟ ਨੇ ਸਰਕਾਰ ਨੂੰ ਬੱਚਿਆਂ ਦੇ ਵੈਕਸੀਨੇਸ਼ਨ ਵੱਲ ਧਿਆਨ ਦੇਣ ਨੂੰ ਕਿਹਾ।
ਘਰ ਬੈਠੇ ਡਾਕਟਰਾਂ-ਨਰਸਾਂ ਲਈ ਯੋਜਨਾ ਬਣੇ- SC
ਜਸਟਿਸ ਚੰਦਰਚੂੜ ਨੇ ਕਿਹਾ ਕਿ ਮੌਜੂਦਾ ਸਮੇਂ ‘ਚ ਦੇਸ਼ ਦੇ ਅੰਦਰ ਲਗਭਰ 1.5 ਲੱਖ ਡਾਕਟਰ ਅਜਿਹੇ ਹਨ, ਜੋ ਕੋਰਸ ਪੂਰਾ ਕਰ ਚੁੱਕੇ ਹਨ। ਪਰ NEET ਦੀ ਪ੍ਰੀਖਿਆ ਦਾ ਇੰਤਜ਼ਾਰ ਕਰ ਰਹੇ ਹਨ। ਇਸੇ ਤਰ੍ਹਾਂ ਕਰੀਬ 2.5 ਨਰਸਾਂ ਅਜਿਹੀਆਂ ਹਨ, ਜੋ ਪ੍ਰੀਖਿਆ ਪਾਸ ਕਰਕੇ ਘਰ ਬੈਠੀਆਂ ਹੋਈਆਂ ਹਨ, ਇਹ ਸਾਰੇ ਲੋਕ ਤੀਜੀ ਲਹਿਰ ‘ਚ ਕਾਰਗਰ ਸਾਬਿਤ ਹੋ ਸਕਦੇ ਹਨ। ਉਹਨਾਂ ਨੇ ਸਰਕਾਰ ਤੋਂ ਪੁੱਛਿਆ ਕਿ ਇਹਨਾਂ ਇਸਤੇਮਾਲ ਕਿਵੇਂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ:- ਤੀਜੀ ਲਹਿਰ ‘ਤੇ ਸਰਕਾਰ ਨੇ ਕੀ ਕਿਹਾ ਸੀ?