ਨਵੀਂ ਦਿੱਲੀ। ਦਿੱਲੀ ਸਣੇ ਦੇਸ਼ ਭਰ ‘ਚ ਆਕਸੀਜ਼ਨ ਦੀ ਭਾਰੀ ਕਿੱਲਤ ਦੇ ਚਲਦੇ ਹਸਪਤਾਲਾਂ ‘ਚ ਕੋਰੋਨਾ ਮਰੀਜ਼ਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਭ ਦੇ ਵਿਚਾਲੇ ‘ਆਪ’ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਹਸਪਤਾਲ ‘ਚ ਆਕਸੀਜ਼ਨ ਮਾਸਕ ਲਗਾਏ ਆਪਣੀ ਇੱਕ ਇਮੋਸ਼ਨਲ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ।
ਇਸ ਵੀਡੀਓ ‘ਚ ਸੌਰਭ ਇੱਕ ਕੋਰੋਨਾ ਮਰੀਜ਼ ਹੋਣ ਦੇ ਨਾਤੇ ਕੋਰੋਨਾ ਮਰੀਜ਼ਾਂ ਲਈ ਆਕਸੀਜ਼ਨ ਦੀ ਮਹੱਤਤਾ ਦੱਸ ਰਹੇ ਹਨ। ਵੀਡੀਓ ‘ਚ ਸੌਰਭ ਕਹਿ ਰਹੇ ਹਨ, “ਮੈਂ ਜਿਸ ਹਸਪਤਾਲ ‘ਚ ਹਾਂ, ਇਥੇ ਵੀ ਆਕਸੀਜ਼ਨ 3 ਘੰਟੇ ਦੀ ਬਚੀ ਹੈ। ਮੈਂ ਇਸ ਮਾਸਕ ਨੂੰ ਹਟਾ ਕੇ ਵੇਖਿਆ, ਤਾਂ ਇੰਝ ਲੱਗਿਆ ਜਿਵੇਂ ਕਿਸੇ ਨੂੰ ਤੈਰਾਕੀ ਨਾ ਜਾਣਨ ਵਾਲੇ ਨੂੰ ਸਵਿਮਿੰਗ ਪੂਲ ‘ਚ ਧੱਕਾ ਮਾਰ ਦਿੱਤਾ ਹੋਵੇ ਅਤੇ ਉਹ ਸਾਹ ਲੈਣ ਲਈ ਪਰੇਸ਼ਾਨ ਹੋ ਰਿਹਾ ਹੋਵੇ। ”
केंद्र सरकार और हरियाणा सरकार बड़ा दिल दिखाएं। ऑक्सीजन के बिना लोग मर रहे हैं,। राज धर्म निभाएं। pic.twitter.com/SPXogI3JXT
— Saurabh Bharadwaj (@Saurabh_MLAgk) April 22, 2021
‘ਕੋਰੋਨਾ ਖਿਲਾਫ਼ ਇਕਜੁੱਟ ਹੋਣ ਦਾ ਵਕਤ’
ਇਸ ਵੀ਼ਡੀਓ ‘ਚ ਵਿਧਾਇਕ ਸੌਰਭ ਭਾਰਦਵਾਜ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਲੋੜ ਮੁਤਾਬਕ ਆਕਸੀਜ਼ਨ ਦੀ ਸਪਲਾਈ ਲਈ ਅਪੀਲ ਕਰ ਰਹੇ ਹਨ। ਸੌਰਭ ਦਾ ਕਹਿਣਾ ਹੈ, “ਬਹੁਤ ਸਾਰੇ ਲੋਕ ਇਸ ਆਕਸੀਜ਼ਨ ‘ਤੇ ਨਿਰਭਰ ਹਨ। ਆਕਸੀਜ਼ਨ ਰੁਕਦੇ ਹੀ ਇਹ ਸਾਰੇ ਲੋਕ, ਜਿਵੇਂ ਮੱਛੀਆਂ ਪਾਣੀ ਦੇ ਬਾਹਰ ਤੜਪ-ਤੜਪ ਕੇ ਮਰ ਜਾਂਦੀਆਂ ਹਨ, ਇਹ ਵੀ ਮਰ ਜਾਣਗੇ। ਇਹ ਵਕਤ ਸਾਰਿਆਂ ਲਈ ਇਕੱਠੇ ਹੋ ਕੇ ਕੰਮ ਕਰਨ ਦਾ ਹੈ।”