ਬਿਓਰੋ। ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ ਤੋਂ ਬਾਅਦ ਹੁਣ ਭਾਰਤ ਬਾਇਓਟੈੱਕ ਨੇ ਵੀ ਕੋਵੈਕਸੀਨ ਦੀ ਕੀਮਤ ਤੈਅ ਕਰ ਦਿੱਤੀ ਹੈ। ਭਾਰਤ ਬਾਇਓਟੈਕ ਵੱਲੋਂ ਜਾਰੀ ਕੀਮਤਾਂ ਮੁਤਾਬਕ ਸੂਬਾ ਸਰਕਾਰਾਂ ਨੂੰ ਕੋਵੈਕਸੀਨ 600 ਰੁਪਏ ਪ੍ਰਤੀ ਡੋਜ਼ ਅਤੇ ਨਿੱਜੀ ਹਸਪਤਾਲਾਂ ਨੂੰ 1200 ਰੁਪਏ ਪ੍ਰਤੀ ਡੋਜ਼ ਦਿੱਤੀ ਜਾਵੇਗੀ। जबकी केंद्र सरकार को पहले की तरह 150 रुपए में वैक्सीन मिलती रहेगी…ਇਸਦੇ ਨਾਲ ਹੀ ਕੋਵੈਕਸੀਨ ਦੀ ਐਕਸਪੋਰਟ ਕੀਮਤ ਵੀ ਨਿਰਧਾਰਤ ਕੀਤੀ ਗਈ ਹੈ, ਜੋ ਕਿ 15 ਤੋਂ 20 ਡਾਲਰ ਵਿਚਾਲੇ ਹੋਵੇਗੀ। ਯਾਨੀ ਬਾਹਰਲੇ ਮੁਲਕਾਂ ਨੂੰ ਕੋਵੈਕਸੀਨ 1123 ਰੁਪਏ ਤੋਂ 1498 ਰੁਪਏ ਵਿਚਕਾਰ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਕੋਵੀਸ਼ੀਲਡ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਆਫ਼ ਇੰ਼ਡੀਆ ਨੇ ਬੁੱਧਵਾਰ ਨੂੰ ਨਵੀਆਂ ਕੀਮਤਾਂ ਦਾ ਐਲਾਨ ਕੀਤਾ ਸੀ। ਨਿੱਜੀ ਹਸਪਤਾਲਾਂ ਦੂੰ ਕੋਵੀਸ਼ੀਲਡ 600 ਰੁਪਏ, ਸੂਬਾ ਸਰਕਾਰਾਂ ਨੂੰ 400 ਰੁਪਏ ਅਤੇ ਕੇਂਦਰ ਨੂੰ ਪਹਿਲਾਂ ਦੀ ਤਰ੍ਹਾਂ 150 ਰੁਪਏ ‘ਚ ਦਿੱਤੀ ਜਾਵੇੇਗੀ। ਦਰਅਸਲ, ਅਜੇ ਤੱਕ ਸਾਰੀ ਵੈਕਸੀਨ ਕੇਂਦਰ ਦੇ ਜ਼ਰੀਏ ਹੀ ਸੂਬਿਆਂ ਅਤੇ ਨਿੱਜੀ ਹਸਪਤਾਲਾਂ ਨੂੰ ਪਹੁੰਚਾਈ ਜਾਂਦੀ ਸੀ, ਪਰ ਹੁਣ ਕੁੱਲ ਪ੍ਰੋਡਕਸ਼ਨ ‘ਚੋਂ 50 ਫ਼ੀਸਦ ਵੈਕਸੀਨ ਕੇਂਦਰ ਦੇ ਵੈਕਸੀਨੇਸ਼ਨ ਪ੍ਰੋਗਰਾਮ ਲਈ ਭੇਜੀ ਜਾਵੇਗੀ ਤੇ ਬਾਕੀ 50 ਫ਼ੀਸਦ ਵੈਕਸੀਨ ਸੂਬਾ ਸਰਕਾਰਾਂ ਅਤੇ ਨਿੱਜੀ ਹਸਪਤਾਲ ਸਿੱਧੇ ਕੰਪਨੀ ਤੋਂ ਖੜੀਦਣਗੇ।
ਕੋਵੈਕਸੀਨ ਦੁਨੀਆ ਦੀ ਸਭ ਤੋਂ ਸਫ਼ਲ ਵੈਕਸੀਨ !
ਭਾਰਤ ਬਾਇਓਟੈਕ ਅਤੇ ਇੰਡੀਅਨ ਕਾਊਂਸਿਲ ਆਫ਼ ਮੈਡੀਕਲ ਰਿਸਰਚ (ICMR) ਦੀਆਂ ਕੋਸ਼ਿਸ਼ਾਂ ਨਾਲ ਬਣੀ ਪਹਿਲੀ ਭਾਰਤੀ ਕੋਰੋਨਾ ਵੈਕਸੀਨ ਕੋਵੈਕਸੀਨ ਦੁਨੀਆ ਦੀ ਸਭ ਤੋਂ ਸਫ਼ਲ ਵੈਕਸੀਨ ‘ਚੋਂ ਇੱਕ ਦੇ ਤੌਰ ‘ਤੇ ਸਾਹਮਣੇ ਆਈ ਹੈ। ਕੰਪਨੀ ਨੇ ਫੇਜ਼-3 ਕਲੀਨਿਕਲ ਟ੍ਰਾਇਲਜ਼ ਦੇ ਦੂਜੇ ਅੰਤਰਿਮ ਨਤੀਜਿਆਂ ਦੇ ਅਧਾਰ ‘ਤੇ ਦਾਅਵਾ ਕੀਤਾ ਹੈ ਕਿ ਕਲੀਨਿਕਲ ਐਫਿਕੇਸੀ 78 ਼ਫ਼ੀਸਦ ਹੈ। ਯਾਨੀ ਇਹ ਕੋਰੋਨਾ ਇਨਫੈਕਸ਼ਨ ਨੂੰ ਰੋਕਣ ‘ਚ 78 ਫ਼ੀਸਦ ਇਫੈਕਟਿਵ ਹੈ। ਜਿਹਨਾਂ ਨੂੰ ਟ੍ਰਾਇਲਜ਼ਮ ਦੌਰਾਨ ਇਹ ਵੈਕਸੀਨ ਲਗਾਈ ਗਈ ਸੀ, ਉਙਨਾਂ ‘ਚੋਂ ਕਿਸੇ ਨੂੰ ਵੀ ਗੰਭੀਰ ਲੱਛਣ ਨਹੀਂ ਨਜ਼ਰ ਆਏ।