ਬਿਓਰੋ। ਲੱਖਾ ਸਿਧਾਣਾ ਦੇ ਭਰਾ ਨਾਲ ਕਥਿਤ ਕੁੱਟਮਾਰ ਦੇ ਮਾਮਲੇ ‘ਚ ਹੁਣ ਦਿੱਲੀ ਪੁਲਿਸ ਨੇ ਸਫ਼ਾਈ ਦਿੱਤੀ ਹੈ। ਪੁਲਿਸ ਨੇ ਲੱਖੇ ਦੇ ਭਰਾ ਨੂੰ ਜ਼ਬਰਨ ਅਗਵਾ ਕਰ ਕੁੱਟਮਾਰ ਕਰਨ ਦੇ ਇਲਜ਼ਾਮਾਂ ਨੂੰ ਿਸਰੇ ਤੋਂ ਖਾਰਿਜ ਕੀਤਾ ਹੈ। ਪੁਲਿਸ ਮੁਤਾਬਕ, “ਇਹ ਸਾਰੇ ਇਲਜ਼ਾਮ ਪੂਰੀ ਤਰ੍ਹਾਂ ਨਾਲ ਝੂਠੇ, ਤੱਥਾਂ ਤੋਂ ਪਰੇ ਅਤੇ ਜਾਂਚ ਟੀਮ ‘ਤੇ ਦਬਾਅ ਪਾਉਣ ਤੋਂ ਵੱਧ ਕੁਝ ਵੀ ਨਹੀਂ।”
ਆਪਣੀ ਸਫ਼ਾਈ ‘ਚ ਦਿੱਲੀ ਪੁਲਿਸ ਨੇ ਕਿਹਾ, “ਪੁਿਲਸ ਦੀ ਸਪੈਸ਼ਲ ਸੈੱਲ 8 ਅਪ੍ਰੈਲ ਨੂੰ ਲੱਖਾ ਸਿਧਾਣਾ ਦੀ ਭਾਲ ‘ਚ ਪਟਿਆਲਾ ‘ਚ ਸੀ। ਇਸ ਦੌਰਾਨ ਲੱਖੇ ਦੇ ਕਜ਼ਿਨ ਗੁਰਦੀਪ ਸਿੰਘ ਤੋਂ ਪੁੱਛਗਿੱਛ ਕੀਤੀ ਗਈ ਅਤੇ ਇਹ ਕਹਿ ਕੇ ਛੱਡ ਦਿੱਤਾ ਗਿਆ ਕਿ ਜਦੋਂ ਵੀ ਬੁਲਾਇਆ ਜਾਵੇਗਾ, ਉਹ ਪੁੱਛਗਿੱਛ ਲਈ ਪੁਲਿਸ ਸਾਹਮਣੇ ਹਾਜ਼ਰ ਹੋਣਗੇ।” ਪੁਲਿਸ ਨੇ ਕਿਹਾ ਕਿ ਇਸ ਮਾਮਲੇ ‘ਚ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਜਾਂਚ ਕੀਤੀ ਜਾ ਰਹੀ ਹੈ।
Investigation is being conducted as per law, in accordance with provisions of Criminal Procedure Code.Allegations pertaining to illegal abduction & physical assault are strongly denied as being false, baseless & an afterthought to put pressure on investigating teams: Delhi Police
— ANI (@ANI) April 12, 2021
ਕੀ ਹੈ ਪੂਰਾ ਮਾਮਲਾ ?
ਲੱਖਾ ਸਿਧਾਣਾ ਨੇ ਇਲਜ਼ਾਮ ਲਗਾਇਆ ਸੀ ਕਿ ਉਸਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਦਿੱਲੀ ਪੁਲਿਸ ਨੇ ਗੈਰ-ਕਾਨੂੰਨੀ ਤਰੀਕੇ ਨਾਲ ਪਟਿਆਲਾ ਤੋਂ ਹਿਰਾਸਤ ‘ਚ ਲਿਆ ਅਤੇ ਉਸਦੇ ਨਾਲ ਕੁੱਟਮਾਰ ਕੀਤੀ। ਲੱਖਾ ਦੇ ਮੁਤਾਬਕ, ਉਸਦੇ ਚਾਚੇ ਦਾ ਬੇਟਾ ਗੁਰਦੀਪ ਸਿੰਘ ਲਾਅ ਕਰ ਰਿਹਾ ਹੈ। ਉਹ 8 ਅਪ੍ਰੈਲ ਨੂੰ ਪਟਿਆਲਾ ‘ਚ ਇਮਤਿਹਾਨ ਦੇਣ ਗਿਆ ਹੋਇਆ ਸੀ, ਉਥੇ ਦਿੱਲੀ ਪੁਲਿਸ ਨੇ ਜ਼ਬਰਨ ਉਸ ਨੂੰ ਚੁੱਕ ਲਿਆ। ਇਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਲੈ ਗਏ, ਟੌਰਚਰ ਕੀਤਾ ਅਤੇ ਬੁਰੀ ਤਰ੍ਹਾਂ ਕੁੱਟਿਆ ਗਿਆ। ਉਸ ਤੋਂ ਬਾਅਦ ਉਸ ਨੂੰ ਅੰਬਾਲਾ ‘ਚ ਅੱਧਮਰੇ ਹਾਲ ‘ਚ ਛੱਡ ਗਏ। ਸ਼ਨੀਵਾਰ ਦੇਰ ਰਾਤ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।
ਨਵਜੋਤ ਸਿੱਧੂ ਨੇ ਵੀ ਚੁੱਕੇ ਸਨ ਸਵਾਲ
ਲੱਖਾ ਸਿਧਾਣਾ ਵੱਲੋਂ ਇਲਜ਼ਾਮ ਲਗਾਉਣ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਉਸਦੇ ਸਮਰਥਨ ‘ਚ ਟਵੀਟ ਕੀਤਾ ਸੀ। ਸਿੱਧੂ ਨੇ ਕਿਹਾ ਸੀ, “੍ਇਹ ਸ਼ਰਮਨਾਕ ਹੈ ਕਿ ਦਿੱਲੀ ਪੁਲਿਸ ਨੂੰ ਪੰਜਾਬ ਦੇ ਅਧਿਕਾਰ ਖੇਤਰ ‘ਚ ਆ ਕੇ ਪੰਜਾਬੀਆਂ ਦੇ ਤਸ਼ੱਦਦ ਕਰਨ ਦੀ ਇਜਾਜ਼ਤ ਕਿਵੇਂ ਦਿੱਤੀ ਗਈ। ਇਹ ਪੰਜਾਬ ਸਰਕਾਰ ਦੇ ਅਧਿਕਾਰਾਂ ਦੀ ਉਲੰਘਣਾ ਹੈ- ਆਖਰ ਇਹ ਕਿਸ ਦੀ ਸ਼ਹਿ ‘ਤੇ ਹੋ ਰਿਹਾ ਹੈ? ਸਾਨੂੰ ਮਮਤਾ ਬੈਨਰਜੀ ਤੋਂ ਸਬਕ ਸਿੱਖਣਾ ਚਾਹੀਦਾ ਹੈ, ਜਿਹਨਾਂ ਨੇ ਪੱਛਮੀ ਬੰਗਾਲ ਦੇ ਅਧਿਕਾਰ ਖੇਤਰ ‘ਚ ਘੁਸਪੈਠ ਕਰਨ ਸਮੇਂ CBI ਨੂੰ ਸਲਾਖਾਂ ਪਿੱਛੇ ਪਾ ਦਿੱਤਾ ਸੀ।”