ਬਿਓਰੋ। ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਾਲੇ ਹੁਣ ਹਰਿਆਣਾ ‘ਚ ਵੀ ਨਾਈਟ ਕਰਫ਼ਿਊ ਲਗਾ ਦਿੱਤਾ ਗਿਆ ਹੈ। ਅਗਲੇ ਹੁਕਮਾਂ ਤੱਕ ਰੋਜ਼ਾਨਾ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫ਼ਿਊ ਰਹੇਗਾ। ਇਸ ਦੌਰਾਨ ਸੂਬੇ ‘ਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਹਰ ਤਰ੍ਹਾਂ ਦੀ ਮੂਵਮੈਂਟ ‘ਤੇ ਪਾਬੰਦੀ ਰਹੇਗੀ।
बढ़ते कोरोना के केसों को देखते हुए हरियाणा में नाइट कर्फ्यू हरदिन रात 9:00 बजे से प्रातः 5:00 बजे तक आगामी आदेश तक जारी रहेगा ।
— ANIL VIJ MINISTER HARYANA (@anilvijminister) April 12, 2021
ਹਰਿਆਣਾ ਸਰਕਾਰ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਨਾਈਟ ਕਰਫ਼ਿਊ ਦੌਰਾਨ ਸੂਬੇ ‘ਚ ਇੰਟਰ-ਸਟੇਟ ਅਤੇ ਇੰਟਰਾ-ਸਟੇਟ ਮੂਵਮੈਂਟ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਇਸਦੇ ਨਾਲ ਹੀ ਏਅਰਪੋਰਟ, ਰੇਲਵੇ ਅਤੇ ਬੱਸ ਸਟੈਂਡ ਤੋਂ ਆਉਣ-ਜਾਣ ਵਾਲਿਆਂ ‘ਤੇ ਵੀ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਹੋਵੇਗੀ।
ਸਰਕਾਰ ਵੱਲੋਂ ਜਾਰੀ ਆਦੇਸ਼ ਦੀ ਕਾਪੀ:-