ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲਗਵਾ ਲਈ ਹੈ। ਸੀਐੱਮ ਵੱਲੋਂ ਟਵਿਟਰ ‘ਤੇ ਵੈਕਸੀਨ ਲਗਵਾਉਂਦੇ ਦੀ ਫੋਟੋ ਸ਼ੇਅਰ ਕੀਤੀ ਗਈ।
ਆਪਣੇ ਟਵੀਟ ‘ਚ ਉਹਨਾਂ ਕਿਹਾ, “ਕੋਰੋਨਾ ਵਾਇਰਸ ਖਿਲਾਫ਼ ਜੰਗ ‘ਚ ਸਮੇਂ ਸਿਰ ਵੈਕਸੀਨ ਲਗਵਾਉਣਾ ਸਾਡਾ ਸ਼ਕਤੀਸ਼ਾਲੀ ਕਵਚ ਹੈ। ਮੈਂ ਸੂਬੇ ਭਰ ਦੇ ਉਹਨਾਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜੋ ਵੀ ਵੈਕਸੀਨੇਸ਼ਨ ਦੇ ਦਾਇਰੇ ‘ਚ ਆਉਂਦੇ ਹਨ, ਉਹ ਖੁਦ ਨੂੰ ਰਜਿਸਟਰ ਕਰਵਾ ਕੇ ਵੈਕਸੀਨ ਜ਼ਰੂਰ ਲਗਵਾਉਣ। ”
Got my second dose of #Covid19 vaccination today. In this fight against the #Covid19 virus, timely vaccination is our most potent shield. I urge all eligible persons to take their shot at the earliest by registering at the medical facilities of Punjab Government across the State. pic.twitter.com/1O3Yx9LzOZ
— Capt.Amarinder Singh (@capt_amarinder) April 12, 2021
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ 5 ਮਾਰਚ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਸੀ, ਜਿਸਦੀ ਤਸਵੀਰ ਵੀ ਉਹਨਾਂ ਨੇ ਟਵਿਟਰ ‘ਤੇ ਸ਼ੇਅਰ ਕੀਤੀ ਸੀ।