ਚੰਡੀਗੜ੍ਹ। ਕੋਟਕਪੂਰਾ ਫਾਇਰਿੰਗ ਕੇਸ ਬਾਰੇ ਇੱਕ ਟੀ.ਵੀ ਇੰਟਰਵੀਊ ਨਾਲ ਗੱਲ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਕੇਸ ‘ਚ ਉਨ੍ਹਾਂ ਕੋਲ ਬਹੁ ਵਧੀਆ ਵਕੀਲ ਸਨ। ਉਨ੍ਹਾਂ ਵੱਲੋਂ ਇਸ ਕੇਸ ‘ਚ ਕੋਈ ਢਿੱਲ ਨਹੀਂ ਵਰਤੀ ਗਈ।
ਕੈਪਟਨ ਨੇ ਹਾਈ ਕੋਰਟ ਦੀ ਜੱਜਮੈਂਟ ਬਾਰੇ ਟਿੱਪਣੀ ਕਰਦਿਆਂ ਇਸਨੂੰ ਸਿਆਸੀ ਜੱਜਮੈਂਟ ਐਲਾਨਿਆ। ਉਨ੍ਹਾਂ ਕਿਹਾ ਕਿ ਅਸੀਂ ਇੱਕ ਤਾਂ ਨਵੀਂ SIT ਬਣਾਉਣ ਜਾ ਰਹੇ ਹਾਂ ਤੇ ਦੂਜਾ ਹਾਈ ਕੋਰਟ ਦੀ ਜੱਜਮੈਂਟ ਦੇ ਕੁਝ ਪੁਆਇੰਟ ਅਸੀਂ ਸੁਪਰੀਮ ਕੋਰਟ ‘ਚ ਚੈਲੰਜ ਕਰਾਂਗੇ। ਕੈਪਟਨ ਨੇ ਕਿਹਾ ਕਿ ਫਿਲਹਾਲ ਸੁਪਰੀਮ ਕੋਰਟ ਕੋਵਿਡ ਕਰਕੇ ਬੰਦ ਹੈ, ਜਿਸ ਕਾਰਨ ਉਹ ਕੁਝ ਨਹੀਂ ਕਰ ਪਾ ਰਹੇ।
ਇਹ ਵੀ ਪੜ੍ਹੋ:- ਹਾਈਕੋਰਟ ਨੇ ਕਿਵੇਂ ਉਡਾਈਆਂ ਕੁੰਵਰ ਵਿਜੇ ਪ੍ਰਤਾਪ ਦੀ ਤਫ਼ਤੀਸ਼ ਦੀਆਂ ਧੱਜੀਆਂ? ਇਥੇ ਪੜ੍ਹੋ