ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਨਾਲ ਹਾਲ ਬੇਹਾਲ ਹੈ। ਲਿਹਾਜ਼ਾ ਸਰਕਾਰਾਂ ਦਿਨ-ਰਾਤ ਇੱਕ ਕਰਕੇ ਕੋਰੋਨਾ ਨਾਲ ਜੰਗ ਜਿੱਤਣ ‘ਚ ਲੱਗੀਆਂ ਹੋਈਆਂ ਹਨ, ਪਰ ਇਸ ਵਿਚਾਲੇ ਕੋਵਿਡ ਮੈਨੇਜਮੈਂਟ ਦੇ ਮੁੱਦੇ ਨੂੰ ਲੈ ਕੇ ਸਿਆਸਤ ਵੀ ਹਾਵੀ ਹੈ। ਇੱਕ ਪਾਸੇ ਕੇਂਦਰ ਦੀ ਮੋਦੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ, ਤਾਂ ਦੂਜੇ ਪਾਸੇ ਸੂਬਾ ਸਰਕਾਰਾਂ ਵਿਰੋਧੀਆਂ ਦੀ ਬਿਆਨਬਾਜ਼ੀ ਦਾ ਸ਼ਿਕਾਰ ਹੋ ਰਹੀਆਂ ਹਨ।
ਇਸ ਸਭ ਦੇ ਵਿਚਾਲੇ ਇੱਕ ਦਿਲਚਸਪ ਤਸਵੀਰ ਪੰਜਾਬ ਦੇ ਸਿਆਸੀ ਹਲਕਿਆਂ ‘ਚ ਵੇਖਣ ਨੂੰ ਮਿਲੀ, ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੋਰੋਨਾ ਖਿਲਾਫ਼ ਜੰਗ ‘ਚ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਇਕੱਠੇ ਲੜਨ ਦੀ ਅਪੀਲ ਕੀਤੀ। ਸੁਖਬੀਰ ਬਾਦਲ ਨੇ ਟਵੀਟ ਕੀਤਾ, “ਸਾਡੀ ਪਾਰਟੀ ਦੇ ਅੰਦਰ ਅਤੇ ਬਾਹਰ, ਸਾਰਿਆਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਸੰਕਟ ਦੀ ਇਸ ਘੜੀ ‘ਚ ਸਿਆਸਤ ਨੂੰ ਪਾਸੇ ਰੱਖ ਕੇ ਇਨਸਾਨੀ ਜ਼ਿੰਦਗੀਆਂ ਬਚਾਉਣ ‘ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਵਕਤ ਕੋਈ ਕਾਂਗਰਸੀ, ਅਕਾਲੀ, ‘ਆਪ’, ਬੀਜੇਪੀ ਜਾਂ ਕਮਿਊਨਿਸਟ ਨਹੀਂ ਹੈ। ਸਾਰੇ ਇਨਸਾਨ ਹਨ। ਆਓ ਇੱਕ-ਦੂਜੇ ਦਾ ਹੱਥ ਫੜ ਕੇ ਇਸ ਹਨੇਰੇ ਵਾਲੇ ਜ਼ੋਨ ਤੋਂ ਬਾਹਰ ਨਿਕਲੀਏ ਅਤੇ ਇਸ ਨੂੰ ਹਰਾਈਏ।”
Let us hold each other's hand through this zone of darkness and defeat it.
ਵਾਹਿਗੁਰੂ ਜੀ ਸਰਬੱਤ ਸੰਗਤ ਦੇ ਅੰਗ-ਸੰਗ ਸਹਾਈ ਹੋਣ।#COVIDEmergency
— Sukhbir Singh Badal (@officeofssbadal) May 8, 2021
ਸੁਖਬੀਰ ਬਾਦਲ ਦੀ ਇਹ ਅਪੀਲ ਪੰਜਾਬ ਯੂਥ ਕਾਂਗਰਸ ਨੂੰ ਖੂਬ ਰਾਸ ਆਈ। ਪੰਜਾਬ ਯੂਥ ਕਾਂਗਰਸ ਦੇ ਟਵਿਟਰ ਹੈਂਡਲ ਤੋਂ ਟਵੀਟ ਕਰ ਸੁਖਬੀਰ ਦੇ ਇਸ ਬਿਆਨ ਦਾ ਸਮਰਥਨ ਕੀਤਾ ਗਿਆ। ਟਵੀਟ ‘ਚ ਲਿਖਿਆ ਗਿਆ, “ਵਿਚਾਰਧਾਰਾ ਦੇ ਮਾਮਲੇ ‘ਚ ਸਾਡਾ ਤੁਹਾਡੇ ਨਾਲ ਵਿਚਾਰਾਂ ਦਾ ਕਾਫੀ ਮਤਭੇਦ ਹੈ, ਪਰ ਇਹ ਬਿਆਨ ਸਮੇਂ ਦੀ ਜ਼ਰੂਰਤ ਹੈ। ਅਸੀਂ ਤੁਹਾਡੀ ਸੋਚ ਨੂੰ ਸਲਾਮ ਕਰਦੇ ਹਾਂ, ਉਮੀਦ ਹੈ ਤੁਸੀਂ ਸੱਚੀ ਭਾਵਨਾ ਨਾਲ ਇਸਦੀ ਪਾਲਣਾ ਕਰੋਗੇ। ਇਸ ‘ਚ ਅਸੀਂ ਸਾਰੇ ਇਕੱਠੇ ਹਾਂ। ਹਰ ਕਿਸੇ ਨੂੰ ਬਚਾਉਣਾ ਹੈ।”
We have a huge difference of opinion on the lines of ideology with you, but this statement is the need of hour. We appreciate your concern sir , hope you will follow this in true spirit. We all are in this together. Each one, save one. @brinderdhillon https://t.co/Ew1Tanv0lD
— Punjab Youth Congress (@IYCPunjab) May 8, 2021