ਬਿਓਰੋ। ਰਾਜਧਾਨੀ ਦਿੱਲੀ ‘ਚ ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਲਾਕਡਾਊਨ ਲਗਾਇਆ ਗਿਆ ਹੈ। ਅਜਿਹੇ ‘ਚ ਸਰਕਾਰ ਨੇ 25 ਅਪ੍ਰੈਲ ਨੂੰ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵੀ ਮੁਲਤਵੀ ਕਰ ਦਿੱਤੀਆਂ ਹਨ।
ਸਰਕਾਰ ਵੱਲੋਂ ਜਾਰੀ ਆਦੇਸ਼ ‘ਚ ਕਿਹਾ ਗਿਆ ਹੈ ਕਿ ਜੇਕਰ ਗੁਰਦੁਆਰਾ ਕਮੇਟੀ ਦੀ ਚੋਣ ਲਈ ਵੋਟਿੰਗ ਹੋਈ, ਤਾਂ ਵੋਟਿੰਗ ਬੂਥ ਹੌਟਸਪੌਟ ਅਤੇ ਸੁਪਰ ਸਪ੍ਰੈਡਰ ਬਣ ਸਕਦੇ ਹਨ। ਜੇਕਰ ਅਜਿਹਾ ਹੋਇਆ, ਤਾਂ ਲਾਕਡਾਊਨ ‘ਚ ਕੀਤੇ ਗਏ ਸਾਰੇ ਯਤਨ ਵਿਅਰਥ ਹੋ ਜਾਣਗੇ।
13 ਮਈ ਤੱਕ ਚੋਣ ਸੰਭਵ
ਕੇਜਰੀਵਾਲ ਸਰਕਾਰ ਮੁਤਾਬਕ, ਦਿੱਲੀ ਕਮੇਟੀ ਦੀ ਚੋਣ 29 ਅਪ੍ਰੈਲ ਤੋਂ ਪਹਿਲਾਂ ਕਰਵਾਉਣੀ ਲਾਜ਼ਮੀ ਸੀ। ਪਰ ਦਿੱਲੀ ਹਾਈਕੋਰਟ ਦਾ ਕਹਿਣਾ ਹੈ ਕਿ ਚੋਣਾਂ ਨੂੰ ਤੈਅ ਸਮੇਂ ਤੋਂ 2 ਹਫ਼ਤੇ ਤੱਕ ਅੱਗੇ ਪਾਇਆ ਜਾ ਸਕਦਾ ਹੈ। ਲਿਹਾਜ਼ਾ 25 ਅਪ੍ਰੈਲ ਨੂੰ ਚੋਣਾਂ ਨਾ ਕਰਵਾ ਕੇ 13 ਮਈ ਤੋਂ ਪਹਿਲਾਂ ਕਦੇ ਵੀ ਕਰਵਾਈਆਂ ਜਾ ਸਕਦੀਆਂ ਹਨ।