October 5, 2022
(Talwandi sabo)
ਨਸ਼ੇ ਖਿਲਾਫ਼ ਮੁਹਿੰਮ ਵਿੱਚ ਤਲਵੰਡੀ ਸਾਬੋ ਦੀ ਪੁਲਿਸ ਨੇ 2 ਲੋਕਾਂ ਨੂੰ ਨਾਕੇਬੰਦੀ ਦੌਰਾਨ 3 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦਿਲਚਸਪ ਇਹ ਹੈ ਕਿ ਮੁਲਜ਼ਮਾਂ ਵਿਚੋਂ ਇੱਕ ਪਿੰਡ ਨਥੇਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਪੋਰਟਸ ਟੀਚਰ(DP) ਦੀ ਨੌਕਰੀ ਕਰਦਾ ਹੈ। ਯਾਨੀ ਬੱਚਿਆਂ ਨੂੰ ਸਾਰੇ ਐਬ ਛੱਡ ਕੇ ਨਸ਼ਿਆਂ ਵੱਲ ਪ੍ਰੇਰਿਤ ਕਰਨ ਵਾਲਾ ਹੀ ਜਾਂ ਤਾਂ ਨਸ਼ੇ ਦਾ ਸੇਵਨ ਕਰ ਰਿਹਾ ਸੀ ਜਾਂ ਇਸਦੇ ਵਪਾਰ ਵਿੱਚ ਸ਼ਾਮਲ ਹੈ।
ਪੁਲਿਸ ਨੇ ਇਹਨਾਂ ਨੂੰ ਉਸ ਵੇਲੇ ਕਾਬੂ ਕੀਤਾ, ਜਦੋਂ ਇਹ ਦੋਵੇਂ ਆਪਣੇ ਬੁਲੇਟ ਮੋਟਰ ਸਾਈਕਲ ‘ਤੇ ਤਲਵੰਡੀ ਸਾਬੋ ਆ ਰਹੇ ਸਨ, ਨਾਕੇਬੰਦੀ ਦੌਰਾਨ ਪੁਲਿਸ ਨੇ ਸ਼ੱਕ ਦੇ ਅਧਾਰ ‘ਤੇ ਇਨ੍ਹਾਂ ਦੀ ਤਲਾਸ਼ੀ ਲਈ ਤਾਂ 3 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਤਲਵੰਡੀ ਸਾਬੋ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਹਿਰਹਾਲ, ਪੁਲਿਸ ਡੂੰਘਾਈ ਨਾਲ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿ ਮੁਲਜ਼ਮਾਂ ਨੇ ਇਹ ਹੈਰੋਇਨ ਆਖਰ ਕਿਸ ਮਕਸਦ ਲਈ ਲਿਆਂਦੀ ਸੀ।