Home Corona ਜੇਕਰ ਤੁਸੀਂ ਕਰ ਰਹੇ ਹੋ ਕਨਾਡਾ ਉਡਾਰੀ ਮਾਰਨ ਦੀ ਤਿਆਰੀ, ਤਾਂ ਰੁਕ...

ਜੇਕਰ ਤੁਸੀਂ ਕਰ ਰਹੇ ਹੋ ਕਨਾਡਾ ਉਡਾਰੀ ਮਾਰਨ ਦੀ ਤਿਆਰੀ, ਤਾਂ ਰੁਕ ਕੇ ਇਹ ਖ਼ਬਰ ਜ਼ਰੂਰ ਪੜ੍ਹ ਲਓ…!

ਬਿਓਰੋ। ਭਾਰਤ ‘ਚ ਕੋਰੋਨਾ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਹੁਣ ਕੈਨੇਡਾ ਨੇ ਭਾਰਤੀਆਂ ਦੀ ਐਂਟਰੀ ‘ਤੇ ਰੋਕ ਲਗਾ ਦਿੱਤੀ ਹੈ। ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਕਮਰਸ਼ੀਅਲ ਅਤੇ ਪ੍ਰਾਈਵੇਟ ਪੈਸੇਂਜਰ ਫਲਾਈਟਸ ‘ਤੇ 30 ਦਿਨਾਂ ਦਾ ਬੈਨ ਲਗਾ ਦਿੱਤਾ ਹੈ। ਕੈਨੇਡਾ ਸਰਕਾਰ ਵੱਲੋਂ ਲਿਆ ਗਿਆ ਇਹ ਫ਼ੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ।

ਡਬਲ ਮਿਊਟੈਂਟ ਤੋਂ ਘਬਰਾਇਆ ਕੈਨੇਡਾ

ਭਾਰਤ ‘ਚ ਪਾਏ ਜਾ ਰਹੇ ਕੋਰੋਨਾ ਦੇ ਡਬਲ ਮਿਊਟੈਂਟ ਵਾਇਰਸ ਦੇ ਕਈ ਮਾਮਲੇ ਕੈਨੇਡਾ ‘ਚ ਸਾਹਮਣੇ ਆਉਣ ਤੋਂ ਬਾਅਦ ਜਸਟਿਨ ਟਰੂਡੋ ਦੀ ਸਰਕਾਰ ‘ਤੇ ਕੋਈ ਫ਼ੈਸਲਾ ਲੈਣ ਦਾ ਦਬਾਅ ਸੀ। ਕੈਨੇਡਾ ਦੇ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੇ ਵੀ ਇਸ ਤਰ੍ਹਾਂ ਦੇ ਬੈਨ ਦੀ ਮੰਗ ਕੀਤੀ ਸੀ। ਭਾਰਤ ਦੇ ਨਾਲ ਹੀ ਕੈਨੇਡਾ ਨੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਵੀ ਰੋਕ ਲਗਾਉਣ ਦਾ ਫ਼ੈਸਲਾ ਲਿਆ ਹੈ।

ਦੂਜੇ ਦੇਸ਼ਾਂ ਤੋਂ ਵੀ ਭਾਰਤੀਆਂ ਦੀ ਐਂਟਰੀ ਮੁਸ਼ਕਿਲ

ਕੈਨੇਡਾ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟਿਸ ‘ਚ ਕਿਹਾ ਗਿਆ ਹੈ ਕਿ ਵੀਰਵਾਰ ਰਾਤ ਤੋਂ ਇਹ ਬੈਨ ਲਾਗੂ ਹੋਵੇਗਾ। ਇਸ ਤੋਂ ਇਲਾਵਾ ਭਾਰਤ ਤੋਂ ਬਿਨ੍ਹਾਂ ਕਿਸੇ ਹੋਰ ਦੇਸ਼ ਤੋਂ ਕੈਨੇਡਾ ਪਹੁੰਚਣ ਵਾਲੇ ਭਾਰਤੀਆਂ ਦੀ ਐਂਟਰੀ ‘ਤੇ ਵੀ ਇੱਕ ਸ਼ਰਤ ਲਗਾਈ ਗਈ ਹੈ। ਇਹਨਾਂ ਲੋਕਾਂ ਨੂੰ ਕੋਰੋਨਾ ਦੀ ਨੈਗੇਟਿਵ ਰਿਪੋਰਟ ਵਿਖਾਉਣੀ ਪਏਗੀ, ਤਾਂ ਹੀ ਕੈਨੇਡਾ ‘ਚ ਐਂਟਰੀ ਮਿਲੇਗੀ।

ਕਈ ਦੇਸ਼ਾਂ ‘ਚ ਭਾਰਤੀਆਂ ਦੀ ਐਂਟਰੀ ਬੰਦ

ਦੱਸ ਦਈਏ ਕਿ ਕੈਨੇਡਾ ਤੋਂ ਪਹਿਲਾਂ ਬ੍ਰਿਟੇਨ, ਨਿਊਜ਼ੀਲੈਂਡ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਭਾਰਤੀਆਂ ਦੀ ਐਂਟਰੀ ‘ਤੇ ਰੋਕ ਲਗਾ ਚੁੱਕੇ ਹਨ। ਇਸ ਤੋਂ ਇਲਾਵਾ ਅਮਰੀਕਾ ਨੇ ਵੀ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments