ਦਿੱਲੀ। ਦੇਸ਼ ਭਰ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਰਾਜਧਾਨੀ ਦਿੱਲੀ ‘ਚ ਆਏ ਦਿਨ ਡਰਾਉਣ ਵਾਲੇ ਅੰਕੜੋ ਸਾਹਮਣੇ ਆ ਰਹੇ ਹਨ। ਦਿੱਲੀ ‘ਚ ਲਗਾਤਾਰ ਵਿਗੜਦੇ ਹਾਲਾਤ ਵਿਚਾਲੇ ਹੁਣ ਸੀਐੱਮ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਮਦਦ ਮੰਗੀ ਹੈ।
ਕੇਜਰੀਵਾਲ ਨੇ ਦਿੱਲੀ ‘ਚ ਆਕਸੀਜ਼ਨ ਦੀ ਕਮੀ ਅਤੇ ਹਸਪਤਾਲਾਂ ‘ਚ ਬੈੱਡਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ। ਪੱਤਰ ‘ਚ ਕੇਜਰੀਵਾਲ ਨੇ ਕਿਹਾ, “ਦਿੱਲੀ ‘ਚ ਕੋਰੋਨਾ ਬੈੱਡ ਅਤੇ ਆਕਸੀਜ਼ਨ ਦੀ ਭਾਰੀ ਕਮੀ ਹੈ। ਲਗਭਗ ਸਾਰੇ ICU ਬੈੱਡ ਭਰ ਚੁੱਕੇ ਹਨ। ਅਸੀਂ ਆਪਣੇ ਪੱਧਰ ‘ਤੇ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਹਾਂ। ਤੁਹਾਡੀ ਮਦਦ ਦੀ ਲੋੜ ਹੈ।”
ਪੱਤਰ ‘ਚ ਕੇਜਰੀਵਾਲ ਨੇ ਕਿਹਾ, “ਦਿੱਲੀ ‘ਚ ਕੇਂਦਰ ਸਰਕਾਰ ਦੇ ਹਸਪਤਾਲਾਂ ‘ਚ ਕਰੀਬ 1000 ਬੈੱਡ ਹਨ। ਇਹਨਾਂ ‘ਚੋਂ ਸਿਰਫ਼ 1800 ਬੈੱਡ ਕੋਰੋਨਾ ਲਈ ਰਿਜ਼ਰਵ ਕੀਤੇ ਗਏ ਹਨ। ਹਾਲਾਤ ਦੀ ਗੰਭੀਰਤਾ ਨੂੰ ਵੇਖਦੇ ਹੋਏ ਤੁਹਾਨੂੰ ਅਪੀਲ ਹੈ ਕਿ ਘੱਟੋ-ਘੱਟ 7000 ਬੈੱ਼ਡ ਕੋਰੋਨਾ ਲਈ ਰਿਜ਼ਰਵ ਕੀਤੇ ਜਾਣ। ਦਿੱਲੀ ‘ਚ ਆਕਸੀਜ਼ਨ ਦੀ ਵੀ ਭਾਰੀ ਕਮੀ ਹੈ। ਸਾਨੂੰ ਆਕਸੀਜ਼ਨ ਵੀ ਤੁਰੰਤ ਮੁਹੱਈਆ ਕਰਵਾਈ ਜਾਵੇ।”
ਇਸਦੇ ਨਾਲ ਹੀ ਮੁੱਖ ਮੰਤਰੀ ਨੇ DRDO ਵੱਲੋਂ 500 ICU ਬੈੱਡ ਬਣਾਏ ਜਾਣ ਲਈ ਵੀ ਮੋਦੀ ਦਾ ਧੰਨਵਾਦ ਕੀਤਾ। ਹਾਲਾਂਕਿ ਬੈੱਡਾਂ ਦੀ ਸਮਰੱਥਾ 1000 ਕੀਤੇ ਜਾਣ ਦੀ ਮੰਗ ਵੀ ਕੀਤੀ।
ਕੇਜਰੀਵਾਲ ਨੇ ਕਿਹਾ ਕਿ ਮਹਾਂਮਾਰੀ ਦੇ ਦੌਰ ‘ਚ ਹਾਲੇ ਤੱਕ ਕੇਂਦਰ ਵੱਲੋਂ ਬੇਹੱਦ ਮਿਲੀ ਹੈ, ਇਸ ਲਈ ਉਮੀਦ ਹੈ ਕਿ ਹੁਣ ਵੀ ਮਦਦ ਕੀਤੀ ਜਾਵੇਗੀ।