ਬਿਓਰੋ। ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਬਾਅਦ ਹੁਣ ਹਰਿਆਣਾ ‘ਚ ਵੀ ਮੁਕੰਮਲ ਲਾਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ। ਸੋਮਵਾਰ ਤੋਂ ਅਗਲੇ ਇੱਕ ਹਫ਼ਤੇ ਤੱਕ ਪੂਰੇ ਸੂਬੇ ‘ਚ ਮੁਕੰਮਲ ਲਾਕਡਾਊਨ ਰਹੇਗਾ। ਗ੍ਰਹਿ ਮੰਤਰੀ ਅਨਿਲ ਵਿਜ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।
3 मई दिन सोमवार से 7 दिन के लिए सारे हरियाणा में पूर्ण लॉक डाउन घोषित ।
— ANIL VIJ MINISTER HARYANA (@anilvijminister) May 2, 2021
ਇਸ ਤੋਂ ਪਹਿਲਾਂ ਸੂਬੇ ਦੇ ਸਭ ਤੋਂ ਪ੍ਰਭਾਵਿਤ 9 ਜ਼ਿਲ੍ਹਿਆਂ ‘ਚ ਵੀਕੈਂਡ ਲਾਕਡਾਊਨ ਲਗਾਇਆ ਗਿਆ ਸੀ, ਪਰ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੂਬੇ ‘ਚ ਕੋਰੋਨਾ ਦੇ ਰਿਕਾਰਡਤੋੜ ਮਾਮਲੇ ਸਾਹਮਣੇ ਆ ਰਹੇ ਸਨ। ਇਸ ਲਈ ਸਰਕਾਰ ਨੂੰ ਪੂਰੇ ਸੂਬੇ ਲਈ ਸਖਤ ਫ਼ੈਸਲਾ ਲੈਣਾ ਪਿਆ।
ਪਹਿਲਾਂ ਕਈ ਵਾਰ ਮਨ੍ਹਾਂ ਕਰ ਚੁੱਕੀ ਹੈ ਸਰਕਾਰ
ਕਾਬਿਲੇਗੌਰ ਹੈ ਕਿ ਪਿਛਲੇ ਕਈ ਦਿਨਾਂ ਤੋਂ ਚਰਚਾ ਗਰਮ ਸੀ ਕਿ ਹਰਿਆਣਾ ‘ਚ ਲਾਕਡਾਊਨ ਲਗਾਇਆ ਜਾ ਸਕਦਾ ਹੈ। ਇਹਨਾਂ ਚਰਚਾਵਾਂ ਨੂੰ ਲੈ ਕੇ ਅਕਸਰ ਸੂਬੇ ਦੇ ਗ੍ਰਹਿ ਮੰਤਰੀ ਨੂੰ ਸਵਾਲ ਕੀਤਾ ਜਾਂਦਾ ਰਿਹਾ ਕਿ ਹਰਿਆਣਾ ਸਰਕਾਰ ਅਜਿਹਾ ਕੋਈ ਕਦਮ ਚੁੱਕਣ ਜਾ ਰਹੀ ਹੈ ਜਾਂ ਨਹੀਂ। ਫਿਰ ਚਾਹੇ ਕੋਈ ਟੀਵੀ ਇੰਟਰਵਿਊ ਹੋਵੇ ਜਾਂ ਫਿਰ ਪ੍ਰੈੱਸ ਕਾਨਫ਼ਰੰਰਸ। ਹਰ ਵਾਰ ਗ੍ਰਹਿ ਮੰਤਰੀ ਵੱਲੋਂ ਇਹੀ ਕਿਹਾ ਗਿਆ ਕਿ ਸੂਬੇ ‘ਚ ਸਿਹਤ ਸੁਵਿਧਾਵਾਂ ਦੀ ਕਿਸੇ ਤਰ੍ਹਾਂ ਦੀ ਘਾਟ ਨਹੀਂ, ਇਸ ਲਈ ਲਾਕਡਾਊਨ ਨਹੀਂ ਲਗਾਇਆ ਜਾਵੇਗਾ।