Home Corona ਇੱਕ ਹਫ਼ਤੇ 'ਚ ਕੋਰੋਨਾ ਨਾਲ ਹਾਲਾਤ ਨਾ ਸੁਧਰੇ, ਤਾਂ ਹੋਰ ਸਖਤੀ ਹੋਵੇਗੀ:...

ਇੱਕ ਹਫ਼ਤੇ ‘ਚ ਕੋਰੋਨਾ ਨਾਲ ਹਾਲਾਤ ਨਾ ਸੁਧਰੇ, ਤਾਂ ਹੋਰ ਸਖਤੀ ਹੋਵੇਗੀ: CM

ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੇਤਾਵਨੀ ਭਰੇ ਲਹਿਜ਼ੇ ‘ਚ ਕਿਹਾ ਹੈ ਕਿ ਜੇਕਰ ਕੋਰੋਨਾ ਨਾਲ ਪੰਜਾਬ ਦੇ ਹਾਲਾਤ ਅਗਲੇ ਇੱਕ ਹਫ਼ਤੇ ਅੰਦਰ ਨਾ ਸੁਧਰੇ, ਤਾਂ ਹੋਰ ਵੀ ਸਖਤ ਫ਼ੈਸਲੇ ਲਏ ਜਾਣਗੇ। ਉੱਚ ਅਧਿਕਾਰੀਆਂ ਨਾਲ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਹੋਈ ਬੈਠਕ ‘ਚ ਮੁੱਖ ਮੰਤਰੀ ਨੇ ਕਿਹਾ ਕਿ 8 ਅਪ੍ਰੈਲ ਨੂੰ ਮੁੜ ਹਾਲਾਤ ‘ਤੇ ਮੰਥਨ ਕੀਤਾ ਜਾਵੇਗਾ ਅਤੇ ਹਾਲਾਤ ਦੇ ਮੁਤਾਬਕ ਹੋਰ ਪਾਬੰਦੀਆਂ ‘ਤੇ ਵਿਚਾਰ ਹੋਵੇਗਾ।

ਸੀਐੱਮ ਨੇ ਵੈਕਸੀਨੇਸ਼ਨ ‘ਤੇ ਜ਼ੋਰ ਦਿੰਦਿਆਂ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਜਿਹਨਾਂ ਜ਼ਿਲ੍ਹਿਆਂ ‘ਚ ਰੋਜ਼ਾਨਾ 300 ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ, ਉਹਨਾਂ ‘ਚ ਮੁਹੱਲਾ ਲੈਵਲ ‘ਤੇ ਜਾ ਕੇ ਲੋਕਾਂ ਨੂੰ ਟੀਕਾਕਰਨ ਲਈ ਜਾਗਰੂਕ ਕੀਤਾ ਜਾਵੇ। ਉਹਨਾਂ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਲੁਧਿਆਣਾ, ਜਲੰਧਰ, ਮੋਹਾਲੀ ਤੇ ਅੰਮ੍ਰਿਤਸਰ ‘ਚ ਪਾਬੰਦੀਆਂ ਨੂੰ ਹੋਰ ਸਖਤੀ ਨਾਲ ਲਾਗੂ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।

ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਦੇ ਚਲਦੇ ਪੰਜਾਬ ‘ਚ ਵੱਧ ਰਹੇ ਮੌਤਾਂ ਦੇ ਅੰਕੜਿਆਂ ‘ਤੇ ਵੀ ਚਿੰਤਾ ਜ਼ਾਹਿਰ ਕੀਤੀ। ਉਹਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਜਲਦ ਤੋਂ ਜਲਦ ਹਸਪਤਾਲ ਪਹੁੰਚਾਉਣ ਲਈ ਮਜਬੂਤ ਯੋਜਨਾ ਬਣਾਈ ਜਾਵੇ। ਸੀਐੱਮ ਨੇ ਸਾਰੀਆਂ ਸਿਆਸੀ ਤੇ ਧਾਰਮਿਕ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਮੇਂ-ਸਮੇਂ ‘ਤੇ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰਦੇ ਰਹਿਣ।

RELATED ARTICLES

LEAVE A REPLY

Please enter your comment!
Please enter your name here

Most Popular

Recent Comments