ਚੰਡੀਗੜ੍ਚ। ਚੰਡੀਗੜ੍ਹ ‘ਚ ਇੱਕ ਹਫ਼ਤੇ ਦੇ ਅੰਦਰ ਪ੍ਰਸ਼ਾਸਨ ਨੇ ਵੀਕੈਂਡ ਲਾਕਡਾਊਨ ਦਾ ਆਪਣਾ ਫ਼ੈਸਲਾ ਵਾਪਸ ਲੈ ਲਿਆ ਹੈ। ਸ਼ੁੱਕਰਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੀ ਬੈਠਕ ‘ਚ ਵੀਕੈਂਡ ਲਾਕਡਾਊਨ ਖ਼ਤਮ ਕਰਨ ਦਾ ਫ਼ੈਸਲਾ ਲਿਆ ਗਿਆ। ਦੱਸ ਦਈਏ ਕਿ ਵੀਕੈਂਡ ਲਾਕਡਾਊਨ ਦੇ ਤਹਿਤ ਸ਼ੁੱਕਰਵਾਰ ਰਾਤ 8 ਲਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਲੋਕਾਂ ਦੀ ਆਵਾਜਾਈ ‘ਤੇ ਬੈਨ ਲਗਾਇਆ ਗਿਆ ਸੀ।
ਪੀਐੱਮ ਨੇ ਕਿਹਾ ਸੀ, “ਲਾਕਡਾਊਨ ਆਖਰੀ ਵਿਕਲਪ”
ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੇ ਨਾੰਅ ਆਪਣੇ ਸੰਬੋਧਨ ‘ਚ ਸੂਬਾ ਸਰਕਾਰਾਂ ਨੂੰ ਕਿਹਾ ਸੀ ਕਿ ਲਾਕਡਾਊਨ ਆਖਰੀ ਵਿਕਲਪ ਹੋਣਾ ਚਾਹੀਦਾ ਹੈ। ਉਸਦੇ ਬਾਅਦ ਤੋਂ ਹੀ ਪ੍ਰਸ਼ਾਸਨ ਬੈਕਫੁੱਟ ‘ਤੇ ਸੀ। ਵੀਕੈਂਡ ਲਾਕਡਾਊਨ ਦੇ ਖਿਲਾਫ਼ ਸ਼ਹਿਰ ‘ਚ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। ਵਪਾਰੀਆਂ ਦੇ ਨਾਲ-ਨਾਲ ਕਈ ਸਿਆਸੀ ਪਾਰਟੀਆਂ ਵੀ ਇਸਦਾ ਵਿਰੋਧ ਕਰ ਰਹੀਆਂ ਸਨ।
ਨਾਈਟ ਕਰਫ਼ਿਊ ਰਹੇਗਾ ਜਾਰੀ
ਪ੍ਰਸ਼ਾਸਨ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਚੰਡੀਗੜ੍ਹ ‘ਚ ਨਾਈਟ ਕਰਫ਼ਿਊ ਜਾਰੀ ਰਹੇਗਾ। ਹਾਲਾਂਕਿ ਨਾਈਟ ਕਰਫਿਊ ਦਾ ਸਮਾਂ ਬਦਲ ਕੇ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਨਾਈਟ ਕਰਫ਼ਿਊ ਬਰਕਰਾਰ ਰਹੇਗਾ।