ਬਿਓਰੋ। ਦੇਸ਼ ‘ਚ ਕੋਰੋਨਾ ਦੇ ਵਧਦੇ ਕੇਸਾਂ ਵਿਚਾਲੇ ਆਕਸੀਜ਼ਨ ਦਾ ਸੰਕਟ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ ‘ਚ ਆਕਸੀਜ਼ਨ ਦੀ ਜ਼ਬਰਦਸਤ ਕਿੱਲਤ ਵੇਖਣ ਨੂੰ ਮਿਲ ਰਹੀ ਹੈ। ਆਕਸੀਜ਼ਨ ਤੋਂ ਬਿਨ੍ਹਾਂ ਮਰੀਜ਼ਾਂ ਦੇ ਤੜਪਣ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਵਧਦੇ ਸੰਕਟ ਵਿਚਾਲੇ ਹੁਣ ਖੁਦ ਪੀਐੱਮ ਮੋਦੀ ਨੇ ਮੋਰਚਾ ਸੰਭਾਲ ਲਿਆ ਹੈ। ਪੀਐੱਮ ਨੇ ਦੇਸ਼ ਭਰ ‘ਚ ਆਕਸੀਜ਼ਨ ਦੀ ਸਪਲਾਈ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਬੈਠਕ ਕੀਤੀ। ਪੀਐੱਮ ਨੇ ਅਧਿਕਾਰੀਆਂ ਤੋਂ ਪੂਰੇ ਹਾਲਾਤ ਦੀ ਜਾਣਕਾਰੀ ਲਈ ਅਤੇ ਆਕਸੀਜ਼ਨ ਦਾ ਉਤਪਾਦਨ ਵਧਾਉਣ ‘ਤੇ ਜ਼ੋਰ ਦਿੱਤਾ। ਪੀਐੱਮ ਨੇ ਕਿਹਾ ਕਿ ਸੂਬਿਆਂ ਨੂੰ ਬਿਨ੍ਹਾਂ ਰੁਕਾਵਟ ਆਕਸੀਜ਼ਨ ਮਿਲੇ, ਇਹ ਸੁਨਿਸ਼ਚਿਤ ਕਰਨਾ ਪਏਗਾ।
ਬੰਗਾਲ ਦੌਰਾ ਰੱਦ, ਕੱਲ੍ਹ ਫਿਰ ਬੈਠਕ
ਲਗਾਤਾਰ ਵਿਗੜਦੇ ਹਾਲਾਤ ਵਿਚਾਲੇ ਪ੍ਰਧਾਨ ਮੰਤਰੀ ਸ਼ੁੱਕਰਵਾਰ ਨੂੰ ਮੁੜ ਬੈਠਕ ਕਰਨਗੇ। ਪੀਐੱਮ ਨੇ ਖੁਦ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ। ਪੀਐੱਮ ਨੇ ਕਿਹਾ ਕਿ ਇਸ ਬੈਠਕ ਦੇ ਚਲਦੇ ਉਹਨਾਂ ਨੇ ਆਪਣਾ ਬੰਗਾਲ ਦੌਰਾ ਰੱਦ ਕਰ ਦਿੱਤਾ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਕੋਰੋਨਾ ਸੰਕਟ ਦੇ ਚਲਦੇ ਪੀਐੱਮ ਨੇ ਆਪਣਾ ਬੰਗਾਲ ਦੌਰਾ ਰੱਦ ਕੀਤਾ ਹੈ।
During today’s high level meet, we reviewed the situation relating to oxygen supply and ways to further boost oxygen availability in the coming days. https://t.co/ohHZEHotUe
— Narendra Modi (@narendramodi) April 22, 2021
ਆਕਸੀਜ਼ਨ ਦੀ ਕਮੀ ਨਾਲ ਮੌਤ ਅਪਰਾਧ- HC
ਆਕਸੀਜ਼ਨ ਦੀ ਕਮੀ ਨੂੰ ਲੈ ਕੇ ਦਿੱਲੀ ਹਾਈਕੋਰਟ ਵੀ ਸਖਤ ਹੈ। ਦਿੱਲੀ ਹਾਈਕੋਰਟ ਨੇ ਵੀਰਵਾਰ ਨੂੰ ਵੱਡਾ ਫ਼ੈਸਲਾ ਸੁਣਾਇਆ। ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਆਕਸੀਜ਼ਨ ਦੇ ਟਰਾਂਸਪੋਰਟ ਲਈ ਇੱਕ ਵੱਖਰਾ ਕੌਰੀਡੋਰ ਤਿਆਰ ਕਰੇ। ਕੋਰਟ ਨੇ ਕਿਹਾ ਕਿ ਜੇਕਰ ਕਿਤੇ ਵੀ ਆਕਸੀਜ਼ਨ ਦੀ ਕਮੀ ਦੇ ਚਲਦੇ ਕਿਸੇ ਦੀ ਮੌਤ ਹੁੰਦੀ ਹੈ, ਤਾਂ ਇਸ ਨੂੰ ਅਪਰਾਧ ਮੰਨਿਆ ਜਾਵੇਗਾ। ਹਾਈਕੋਰਟ ਨੇ ਕਿਹਾ ਕਿ ਸਰਕਾਰ ਚਾਹੇ, ਤਾਂ ਧਰਤੀ ਅਤੇ ਚੰਨ ਵੀ ਇੱਕ ਕਰ ਸਕਦੀ ਹੈ।