ਬਿਓਰੋ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਤਵਾਰ ਨੂੰ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਪ੍ਰਧਾਨ ਮੰਤਰੀ ਨੇ ਕੋਰੋਨਾ ਵੈਕਸੀਨੇਸ਼ਨ ‘ਤੇ ਪੂਰਾ ਜ਼ੋਰ ਦਿੱਤਾ। ਪੀਐੱਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਵੱਲ ਧਿਆਨ ਨਾ ਦੇਣ ਅਤੇ ਕੋਰੋਨਾ ਵੈਕਸੀਨ ਜ਼ਰੂਰ ਲਗਵਾਉਣ।
ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਬੈਤੂਲ ‘ਚ ਇੱਕ ਪਿੰਡ ਦੇ ਲੋਕਾਂ ਨਾਲ ਗੱਲ ਕੀਤੀ, ਜਿਥੇ ਕੋਰੋਨਾ ਵੈਕਸੀਨ ਨੂੰ ਲੈ ਕੇ ਲੋਕਾਂ ਦੇ ਮਨਾਂ ‘ਚ ਬਹੁਤ ਡਰ ਹੈ। ਲੋਕਾਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਹਨਾਂ ਦੇ ਪਿੰਡ ‘ਚ ਕੋਰੋਨਾ ਵੈਕਸੀਨ ਨੂੰ ਲੈ ਕੇ ਡਰ ਫੈਲਾਇਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਨਾਲ ਮੌਤਾਂ ਹੋ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਡਰ ਫੈਲਣ ਨਹੀਂ ਦੇਣਾ।” ਮਿਸਾਲ ਦੇ ਤੌਰ ‘ਤੇ ਆਪਣਾ ਅਤੇ ਆਪਣੀ ਮਾਂ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ, “ਮੈਂ ਵੈਕਸੀਨ ਦੇ ਦੋਵੇਂ ਡੋਜ਼ ਲਗਵਾ ਲਏ ਗਏ ਹਨ। ਮੇਰੀ ਮਾਂ, ਜੋ 100 ਸਾਲ ਦੇ ਕਰੀਬ ਪਹੁੰਚ ਚੁੱਕੇ ਹਨ, ਨੇ ਵੀ ਵੈਕਸੀਨ ਦੇ ਦੋਵੇਂ ਡੋਜ਼ ਲਗਵਾਏ ਹਨ। ਸਾਡੇ ਦੇਸ਼ ‘ਚ 20 ਕਰੋੜ ਲੋਕਾਂ ਨੇ ਵੈਕਸੀਨ ਲਗਵਾਈ ਹੈ। ਇਸ ਲਈ ਅਜਿਹਾ ਕੁਝ ਨਹੀਂ ਹੈ। ਤੁਸੀਂ ਵੀ ਵੈਕਸੀਨ ਲਗਵਾਓ ਅਤੇ ਬਾਕੀਆਂ ਨੂੰ ਵੀ ਪ੍ਰੇਰਿਤ ਕਰੋ।”
PM @narendramodi urges the nation to overcome vaccine hesitancy.
Says – I have taken both doses. My Mother is almost hundred years old, she has taken both vaccines too. Please do not believe any negative rumours relating to vaccines. #MannKiBaat https://t.co/bmm838DK8Y
— PMO India (@PMOIndia) June 27, 2021
‘ਬਹਿਰੂਪੀਆ ਹੈ ਵਾਇਰਸ, ਵੈਕਸੀਨ ਹੀ ਹਥਿਆਰ’
ਮੋਦੀ ਨੇ ਕਿਹਾ, “ਅਸੀਂ ਅਫਵਾਹਾਂ ‘ਤੇ ਧਿਆਨ ਨਹੀਂ ਦੇਣਾ। ਅਸੀਂ ਜ਼ਿੰਦਗੀ ਬਚਾਉਣੀ ਹੈ, ਲੋਕਾਂ ਨੂੰ ਬਚਾਉਣਾ ਹੈ, ਦੇਸ਼ ਨੂੰ ਬਚਾਉਣਾ ਹੈ। ਇਹ ਬਿਮਾਰੀ ਬਹਿਰੂਪੀਏ ਦੀ ਤਰ੍ਹਾਂ ਹੈ, ਜੋ ਰੰਗ-ਰੂਪ ਬਦਲ ਕੇ ਹਮਲਾ ਕਰਦੀ ਹੈ। ਇਸਦੇ ਲਈ ਇੱਕਮਾਤਰ ਹਥਿਆਰ ਵੈਕਸੀਨ ਹੀ ਹੈ।”
Those who are spreading rumours on vaccines, let them be.
We all will do our work and ensure people around us get vaccinated.
The threat of COVID-19 remains and we have to focus on vaccination as well as follow COVID-19 protocols: PM @narendramodi #MannKiBaat
— PMO India (@PMOIndia) June 27, 2021
ਪੀਐੱਮ ਨੇ ਅੱਗੇ ਕਿਹਾ, “ਮੇਰੀ ਸਾਰਿਆਂ ਨੂੰ ਅਪੀਲ ਹੈ- ਵਿਗਿਆਨ ‘ਤੇ ਵਿਸ਼ਵਾਸ ਕਰੋ। ਸਾਡੇ ਵਿਗਿਆਨੀਆਂ ‘ਤੇ ਵਿਸ਼ਵਾਸ ਕਰੋ। ਕਦੇ ਵੀ ਵੈਕਸੀਨ ਨੂੰ ਲੈ ਕੇ ਝੂਠੀਆਂ ਅਫਵਾਹਾਂ ਨਾ ਫੈਲਾਓ।”
I urge you all- trust science. Trust our scientists. So many people have taken the vaccine. Let us never believe on negative rumours relating to the vaccine: PM @narendramodi #MannKiBaat
— PMO India (@PMOIndia) June 27, 2021
21 ਜੂਨ ਨੂੰ ਬਣਿਆ ਰਿਕਾਰਡ- PM
ਪ੍ਰਧਾਨ ਮੰਤਰੀ ਨੇ ਕਿਹਾ, “ਕੁਝ ਹੀ ਦਿਨ ਪਹਿਲਾਂ ਸਾਡੇ ਦੇਸ਼ ਨੇ ਇੱਕ ਅਦਭੁਤ ਕੰਮ ਕੀਤਾ ਹੈ। 21 ਜੂਨ ਨੂੰ ਅਸੀਂ ਵੈਕਸੀਨ ਮੁਹਿੰਮ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਅਤੇ ਉਸੇ ਦਿਨ ਦੇਸ਼ ਨੇ 86 ਲੱਖ ਤੋਂ ਵੀ ਵੱਧ ਲੋਕਾਂ ਨੂੰ ਮੁਫਤ ਵੈਕਸੀਨ ਲਗਾਏ ਜਾਣ ਦਾ ਰਿਕਾਰਡ ਵੀ ਬਣਾ ਲਿਆ। ਉਹ ਵੀ ਇੱਕ ਦਿਨ ਅੰਦਰ।”