Home Politics ਗੋਲਡੀ ਬਰਾੜ ਦੇ 'ਅਜ਼ਾਦ ਪੰਛੀ' ਹੋਣ ਦੇ ਦਾਅਵੇ 'ਤੇ ਪੰਜਾਬ 'ਚ ਸਿਆਸੀ...

ਗੋਲਡੀ ਬਰਾੜ ਦੇ ‘ਅਜ਼ਾਦ ਪੰਛੀ’ ਹੋਣ ਦੇ ਦਾਅਵੇ ‘ਤੇ ਪੰਜਾਬ ‘ਚ ਸਿਆਸੀ ਉਬਾਲ…ਵਿਰੋਧੀਆਂ ਨੇ CM ਤੋਂ ਮੰਗਿਆ ਸਪੱਸ਼ਟੀਕਰਨ

December 5, 2022
(Bureau Report)

ਗੈਂਗਸਟਰ ਗੋਲਡੀ ਬਰਾੜ ਦੇ ਹਿਰਾਸਤ ‘ਚ ਹੋਣ ਦੇ CM ਭਗਵੰਤ ਮਾਨ ਦੇ ਦਾਅਵੇ ਨੂੰ ਚੁਣੌਤੀ ਦੇਣ ਵਾਲੇ ਗੋਲਡੀ ਬਰਾੜ ਦੇ ਇੰਟਰਵਿਊ ‘ਤੇ ਪੰਜਾਬ ‘ਚ ਸਿਆਸੀ ਘਮਸਾਣ ਛਿੜ ਗਿਆ ਹੈ। ਖੁਦ ਨੂੰ ਗੋਲਡੀ ਬਰਾੜ ਦੱਸਣ ਵਾਲੇ ਸ਼ਖਸ ਨੇ ਜਦੋਂ NewsDateline ‘ਤੇ ਖੁਦ ਦੇ ਅਜ਼ਾਦ ਹੋਣ ਦਾ ਦਾਅਵਾ ਕੀਤਾ, ਤਾਂ ਸਿਆਸਤ ਵਿੱਚ ਉਬਾਲ ਆ ਗਿਆ। ਇਸ ਇੰਟਰਵਿਊ ਤੋਂ ਬਾਅਦ ਵਿਰੋਧੀ ਪਾਰਟੀਆਂ ਹੁਣ ਸੀਐੱਮ ਤੋਂ ਸਪੱਸ਼ਟੀਕਰਨ ਮੰਗ ਰਹੀਆਂ ਹਨ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਇੰਟਰਵਿਊ ਦੀ ਤਸਵੀਰ ਸ਼ੇਅਰ ਕਰਦਿਆਂ ਟਵੀਟ ਕੀਤਾ, “ਇਹ ‘ਆਪ’ ਦੀ ਸਿਆਸਤ ਦਾ ਸਹੀ ਤਰੀਕੇ ਨਾਲ ਵਰਣਨ ਕਰਦਾ ਹੈ: ਲੋਕਾਂ ਨੂੰ ਮੂਰਖ ਬਣਾਉਣ ਲਈ ਝੂਠ ਅਤੇ ਧੋਖੇ ਦਾ ਸਹਾਰਾ ਲੈਣ। ਸੀਐੱਮ ਭਗਵੰਤ ਮਾਨ ਨੇ ਇਸੇ ਤਰੀਕੇ ਨੂੰ ਫੋਲੋ ਕੀਤਾ ਅਤੇ ਗੁਜਰਾਤ ਚੋਣਾਂ ਤੋਂ ਮਹਿਜ਼ ਇੱਕ ਸ਼ਾਮ ਪਹਿਲਾਂ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਦੇ ਕ੍ਰੈਡਿਟ ਦਾ ਦਾਅਵਾ ਕਰ ਦਿੱਤਾ।”

ਸੁਖਬੀਰ ਨੇ ਮੰਗ ਕੀਤੀ ਕਿ ਸੀਐੱਮ ਆਪਣੇ ਬਿਆਨ ‘ਤੇ ਮੁਆਫ਼ੀ ਮੰਗਣ। ਉਹਨਾਂ ਕਿਹਾ, “ਹੁਣ CM ਨੂੰ ਪੰਜਾਬੀਆਂ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਅਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਨਾਲ ਹੀ ਗੋਲਡੀ ਨੂੰ ਫੜਨ ਲਈ ਅਸਲੀ ਕਦਮ ਚੁੱਕਣੇ ਚਾਹੀਦੇ ਹਨ।”

ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ, “ਇਸ ਤੋਂ ਵੱਧ ਕਲੰਕ ਹੋਰ ਕੀ ਹੋ ਸਕਦਾ ਹੈ। ਸੀਨੀਅਰ ਪੱਤਰਕਾਰ ਰਿਤੇਸ਼ ਲੱਖੀ ਖਤਰਨਾਕ ਗੈਂਗਸਟਰ ਗੋਲਡੀ ਬਰਾੜ ਦਾ ਇੰਟਰਵਿਊ ਕਰ ਰਹੇ ਹਨ, ਜਿਸ ਬਾਰੇ CM ਭਗਵੰਤ ਮਾਨ ਦਾਅਵਾ ਕਰ ਰਹੇ ਹਨ ਕਿ ਅਮਰੀਕੀ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ ਹੈ। ਗੋਲਡੀ ਨਾ ਸਿਰਫ਼ ਅਜ਼ਾਦ ਘੁੰਮ ਰਿਹਾ ਹੈ, ਬਲਕਿ ਮਨਮਰਜ਼ੀ ਨਾਲ ਕਤਲ ਦੇ ਆਦੇਸ਼ ਦੇ ਰਿਹਾ ਹੈ। ਸੀਐੱਮ ਨੂੰ ਪੰਜਾਬੀਆਂ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਹਨਾਂ ਨੇ ਪੰਜਾਬੀਆਂ ਨੂੰ ਝੂਠ ਕਿਉਂ ਬੋਲਿਆ?”

ਓਧਰ ਕਾਂਗਰਸ ਨੇ ਵੀ ਇਸ ਮੁੱਦੇ ‘ਤੇ ਸੀਐੱਮ ਭਗਵੰਤ ਮਾਨ ਨੂੰ ਘੇਰਿਆ ਹੈ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਟਵਿਟਰ ‘ਤੇ ਲਿਖਿਆ, “ਪੰਜਾਬ ਸਰਕਾਰ ਲਈ ਇਸ ਤੋਂ ਵੱਧ ਕੇ ਕੋਈ ਸ਼ਰਮਿੰਦਗੀ ਨਹੀਂ ਹੋ ਸਕਦੀ ਸੀ। ਸੂਬੇ ਦਾ ਮੁਖੀਆ ਦਾਅਵਾ ਕਰ ਰਿਹਾ ਹੈ ਕਿ ਅਸੀਂ ਗੋਲਡੀ ਬਰਾੜ ਨੂੰ ਫੜ ਲਿਆ ਹੈ ਅਤੇ ਅਗਲੇ ਦਿਨ ਇਹ…ਇਸ ਤਰ੍ਹਾਂ ਦੀ ਗੁਸਤਾਖੀ ਲਈ ਮੁਖੀਆ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਇਹ ਹਮੇਸ਼ਾ ਇਸ ਤਰ੍ਹਾਂ ਨਹੀਂ ਚੱਲ ਸਕਦਾ। ਭਗਵੰਤ ਮਾਨ ਨੂੰ ਭਾਵਨਾਵਾਂ ਨਾਲ ਨਹੀਂ ਖੇਡਣਾ ਚਾਹੀਦਾ ਸੀ।”

ਦੱਸ ਦਈਏ ਕਿ ਗੈਂਗਸਟਰ ਗੋਲਡੀ ਬਰਾੜ ਵੱਲੋਂ ਖੁਦ NewsDateline ਨੂੰ ਆਡੀਓ ਕਾਲ ਕਰਕੇ ਇਸ ਦਾਅਵੇ ਨੂੰ ਖਾਰਜ ਕੀਤਾ ਗਿਆ ਕਿ ਉਸ ਨੂੰ ਅਮਰੀਕੀ ਅਧਿਕਾਰੀਆਂ ਨੇ ਹਿਰਾਸਤ ‘ਚ ਲਿਆ ਹੈ। ਉਸਨੇ ਕਿਹਾ ਕਿ ਉਹ ਜਿਊਂਦੇ ਜੀਅ ਕਦੇ ਵੀ ਪੁਲਿਸ ਦੇ ਹੱਥ ਨਹੀਂ ਆਏਗਾ। ਨਾਲ ਹੀ ਦਾਅਵਾ ਕੀਤਾ ਕਿ ਉਹ ਅਮਰੀਕਾ ਵਿੱਚ ਵੀ ਨਹੀਂ ਹੈ ਅਤੇ ਦੂਜੇ ਮੁਲਕ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਉਸਨੇ ਖੁੱਲ੍ਹੇ ਤੌਰ ‘ਤੇ ਪੰਜਾਬ ਵਿੱਚ ਇੱਕ ਹੋਰ ਵੱਡੀ ਵਾਰਦਾਤ ਦੀ ਧਮਕੀ ਦਿੱਤੀ ਹੈ।(ਪੂਰੀ ਖ਼ਬਰ ਇਥੇ ਪੜ੍ਹੋ)

RELATED ARTICLES

LEAVE A REPLY

Please enter your comment!
Please enter your name here

Most Popular

Recent Comments