ਚੰਡੀਗੜ੍ਹ। ਪੰਜਾਬ ਦੇ ਕੋਰੋਨਾ ਦੇ ਬੇਕਾਬੂ ਹੁੰਦੇ ਹਾਲਾਤ ‘ਚ ਹੁਣ ਸਰਕਾਰ ਨੂੰ ਭਾਰਤੀ ਫ਼ੌਜ ਦੀ ਵੈਸਟਰਨ ਕਮਾਂਡ ਦਾ ਸਾਥ ਮਿਲ ਗਿਆ ਹੈ। ਸੀਐੱਮ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਨੂੰ ਮੰਨਦੇ ਹੋਏ ਵੈਸਟਰਨ ਕਮਾਂਡ ਨੇ ਮੈਡੀਕਲ ਸਟਾਫ਼ ਅਤੇ ਮੈਡੀਕਲ ਸਿੱਖਿਆ ਹਾਸਲ ਕਰ ਚੁੱਕੇ ਫੌਜੀਆਂ ਸਣੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ, ਤਾਂ ਜੋ ਹਸਪਤਾਲਾਂ ‘ਚ ਸਟਾਫ਼ ਦੀ ਭਾਰੀ ਕਮੀ ਨਾਲ ਨਿਪਟਿਆ ਜਾ ਸਕੇ। ਇਸਦੇ ਨਾਲ ਹੀ ਸੂਬੇ ‘ਚ ਬੰਦ ਪਏ ਆਕਸੀਜ਼ਨ ਪਲਾਂਟ ਮੁੜ ਚਲਾਉਣ ਲਈ ਵੀ ਮਦਦ ਦਾ ਭਰੋਸਾ ਦਿੱਤਾ ਹੈ।
Met with GOC-in-C Western Command & @ADGPI Officials to seek their assistance in our fight against #Covid19. Thank them for their positive response to work closely with the State Government for both treatment of patients & management of logistics of Oxygen supply. 🇮🇳 pic.twitter.com/ZLgsajeRzU
— Capt.Amarinder Singh (@capt_amarinder) April 26, 2021
ਕਮਾਂਡ ਦੇ ਉੱਚ ਅਧਿਕਾਰੀਆਂ ਨਾਲ ਵਰਚੁਅਲ ਮੀਟਿੰਗ ਦੌਰਾਨ ਮੁੱਖ ਮੰਤਰੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸੂਬਾ ਸਰਕਾਰ ਲੋਨ ‘ਤੇ ਲਈ ਜ਼ਂਮੀਨ ਉੱਪਰ 100 ਬੈੱਡਾਂ ਵਾਲੇ ਕੋਵਿ਼ਡ ਕੇਅਰ ਸੈਂਟਰ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ, ਜਿਸਦੇ ਲਈ ਸਟਾਫ਼ ਮੁਹੱਈਆ ਕਰਵਾਉਣ ਦਾ ਵੀ ਭਰੋਸਾ ਵੈਸਟਰਨ ਕਮਾਂਡ ਵੱਲੋਂ ਦਿੱਤਾ ਗਿਆ।
ਮੀਟਿੰਗ ਦੌਰਾਨ ਵੈਸਟਰਨ ਕਮਾਂਡ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ 15 ਸਿੱਖਿਅਤ ਨਰਸਾਂ ਪਹਿਲਾਂ ਹੀ ਪਟਿਆਲਾ ‘ਚ ਮੈਡੀਕਲ ਸਟਾਫ਼ ਦੀ ਮਦਦ ਲਈ ਭੇਜੀਆਂ ਜਾ ਚੁੱਕੀਆਂ ਹਨ। ਉਹਨਾਂ ਜਲਦ ਹੀ ਖਰਾਬ ਹੋ ਰਹੇ ਆਕਸੀਜ਼ਨ ਪਲਾਂਟਸ ‘ਚ ਵੀ ਮਾਹਿਰਾਂ ਨੂੰ ਭੇਜੇ ਜਾਣ ਦੀ ਗੱਲ ਆਖੀ, ਤਾਂ ਜੋ ਉਹਨਾਂ ਨੂੰ ਮੁੜ ਚਾਲੂ ਕਰਨ ਲਈ ਜਲਦ ਕਦਮ ਚੁੱਕੇ ਜਾਣ।