ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪਿਛਲੇ 24 ਘੰਟਿਆਂ ਦੌਰਾਨ ਸੂਬੇ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਹੈਰਾਨ-ਪਰੇਸ਼ਾਨ ਕਰ ਦੇਣ ਵਾਲਾ ਅੰਕੜਾ ਸਾਹਮਣੇ ਆਇਆ ਹੈ। ਸੂਬੇ ‘ਚ ਕੋਰੋਨਾ ਦੇ ਚਲਦੇ 157 ਲੋਕਾਂ ਦੀ ਜਾਨ ਚਲੀ ਗਈ, ਜਦਕਿ 7327 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ।
ਮੌਤਾਂ ਦੇ ਅੰਕੜੇ ਚਿੰਤਾ ਵਧਾਉਣ ਵਾਲੇ !
ਪੰਜਾਬ ‘ਚ ਕੋਰੋਨਾ ਨਾਲ ਮੌਤਾਂ ਦੇ ਤਾਜ਼ਾ ਅੰਕੜੇ ਜੋ ਸਾਹਮਣੇ ਆਏ ਹਨ, ਉਹਨਾਂ ਨੂੰ ਵੇਖ-ਸੁਣ ਕੇ ਕਿਸੇ ਦੀ ਵੀ ਰਾਤਾਂ ਦੀ ਨੀਂਦ ਉੱਡ ਜਾਵੇਗੀ। ਸੂਬੇ ਦੇ 6 ਅਜਿਹੇ ਜ਼ਿਲ੍ਹੇ ਹਨ, ਜਿਥੇ ਕੋਰੋਨਾ ਨਾਲ ਹੋਈਆਂ ਮੌਤਾਂ ਦੇ ਅੰਕੜੇ 10 ਤੋਂ ਪਾਰ ਹਨ। ਬਠਿੰਡਾ ‘ਚ 18, ਲੁਧਿਆਣਾ ‘ਚ 17, ਅੰਮ੍ਰਿਤਸਰ ‘ਚ 15, ਫਾਜ਼ਿਲਕਾ ‘ਚ 13, ਸੰਗਰੂਰ ‘ਚ 12 ਅਤੇ ਗੁਰਦਾਸਪੁਰ ‘ਚ 11 ਲੋਕ ਕੋਰੋਨਾ ਦੀ ਭੇਂਟ ਚੜ੍ਹ ਗਏ।
ਇਸ ਤੋਂ ਇਲਾਵਾ ਪਟਿਆਲਾ ‘ਚ 9, ਜਲੰਧਰ ‘ਚ 8, ਮੋਹਾਲੀ-ਮੁਕਤਸਰ ‘ਚ 7-7, ਮੋਗਾ-ਫ਼ਰੀਦਕੋਟ ‘ਚ 5-5 ਲੋਕਾਂ ਦੀ ਕੋਰੋਨਾ ਨਾਲ ਮੌਤ ਦੀ ਖ਼ਬਰ ਹੈ।
Number of New deaths reported | 157
(Amritsar-15, Barnala-1, Bathinda-18, Faridkot-5, Fazilka-13, Ferozpur-4, FG Sahib-3, Gurdaspur-11, Hoshiarpur-7, Jalandhar-8, Ludhiana-17, Kapurthala-2, Mansa-3, Moga-5, S.A.S Nagar -7, Muktsar-7, Pathankot-3, Patiala-9, Ropar-3, Sangrur-12, Tarn Taran-4) |
ਨਵੇਂ ਮਰੀਜ਼ ਵੀ ਚਿੰਤਾ ਵਧਾ ਰਹੇ !
ਓਧਰ ਕੋਰੋਨਾ ਪਾਜ਼ੀਟਿਵ ਪਾਏ ਗਏ ਨਵੇਂ ਮਰੀਜ਼ ਵੀ ਚਿੰਤਾਵਾਂ ‘ਚ ਇਜ਼ਾਫਾ ਕਰ ਰਹੇ ਹਨ। ਲੁਧਿਆਣਾ ‘ਚ ਇੱਕ ਵਾਰ ਫਿਰ ਸਭ ਤੋਂ ਵੱਧ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਥੇ ਪਿਛਲੇ 24 ਘੰਟਿਆਂ ਦੌਰਾਨ 1404 ਲੋਕਾਂ ‘ਚ ਕੋਰੋਨਾ ਦੀ ਪੁਸ਼ਟੀ ਹੋਈ ਹੈ, ਜਦਕਿ ਮੋਹਾਲੀ ‘ਚ 1045 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਬਾਕੀ ਜ਼ਿਲ੍ਹਿਆਂ ਦੇ ਅੰਕੜੇ ਵੀ ਬਹੁਤੇ ਚੰਗੇ ਨਹੀਂ।
Patients reported Positive on 2nd May 2021 – 7327
|
Number of Cases |
|
Case Details |
|
Ludhiana | 1404 | 17.61% | 64 Contact of Positive Case, 217 New Cases (OPD), 781 New Cases (ILI), 6 Healthcare worker, 336 New Cases | ———- |
Jalandhar | 725 | 11.42% | 725 New Cases | ———- |
SAS Nagar | 1045 | 28.51% | 24 Contacts of Positive Case, 212 New Case (ILI), 809 New Cases | ———- |
Patiala | 602 | 12.35% | 59 Contacts of Positive Case, 543 New Cases | ———- |
Amritsar | 344 | 7.81% | 344 New Cases | ———- |
Hoshiarpur | 266 | 8.19% | 40 Contacts of Positive Case,19 New Case (ILI), 207 New Cases | ———- |
Bathinda | 582 | 12.85% | 11 Contact of Positive case, 81 New Cases (ILI), 490 New cases | ———- |
Gurdaspur | 186 | 6.76% | 23 Contact of Positive case, 15 New Cases (ILI), 148 New cases | ———- |
Kapurthala | 107 | 6.13% | 107 New Cases | ———- |
SBS Nagar | 64 | 6.36% | 3 New Cases (ILI), 61 New Cases | ———- |
Pathankot | 165 | 5.59% | 36 New Cases (ILI), 129 New Cases | ———- |
Sangrur | 209 | 6.47% | 209 New Cases | ———- |
Ferozepur | 80 | 2.76% | 80 New cases | ———- |
Ropar | 158 | 10.84% | 158 New cases | ———- |
Faridkot | 151 | 8.41% | 151 New Cases | ———- |
Fazilka | 373 | 19.60% | 89 Contact of Positive Case, 69 New Case (ILI), 215 New Cases | ———- |
Muktsar | 247 | 19.31% | 65 New Cases (ILI), 182 New Cases | ———- |
FG Sahib | 98 | 10.06% | 37 New Cases (ILI), 61 New Cases | ———- |
Tarn Taran | 15 | 1.31% | 15 New Cases | ———- |
Moga | 89 | 11.66% | 89 New Cases | ———- |
Mansa | 372 | 32.80% | 372 New Cases | ———- |
Barnala | 45 | 6.21% | 45 New Cases | ———- |
ਇਸ ਸਭ ਦੇ ਵਿਚਾਲੇ ਰਾਹਤ ਵਾਲੀ ਗੱਲ ਇਹ ਵੀ ਹੈ ਕਿ ਵੱਡੀ ਗਿਣਤੀ ਮਰੀਜ਼ ਕੋਰੋਨਾ ਤੋਂ ਰਿਕਵਰ ਵੀ ਕਰ ਰਹੇ ਹਨ। ਪਿਛਲੇ ਂ24 ਘੰਟਿਆਂ ਦੌਰਾਨ ਪੰਜਾਬ ‘ਚ 5244 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਇਸ ਸਭ ਦੇ ਵਿਚਾਲੇ ਪੰਜਾਬ ਸਰਕਾਰ ਨੇ ਨਵੀਆਂ ਪਾਬੰਦੀਆਂ ਵੀ ਜਾਰੀ ਕਰ ਦਿੱਤੀਆਂ ਹਨ, ਜੋ 15 ਮਈ ਤੱਕ ਲਾਗੂ ਰਹਿਣਗੀਆਂ। ਇਥੇ ਪੜ੍ਹੋ:- ਪੰਜਾਬ ‘ਚ ਲੱਗੀਆਂ ਨਵੀਆਂ ਪਾਬੰਦੀਆਂ ਕਿਸੇ ਲਾਕਡਾਊਨ ਤੋਂ ਘੱਟ ਨਹੀਂ !