ਬਿਓਰੋ। ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਕੋਵੀਸ਼ੀਲਡ ਵੈਕਸੀਨ ਦੇ ਨਵੇਂ ਰੇਟ ਤੈਅ ਕਰ ਦਿੱਤੇ ਹਨ। ਸੀਰਮ ਵੱਲੋਂ ਨਿੱਜੀ ਹਸਪਤਾਲਾਂ ਨੂੰ ਕੋਵੀਸ਼ੀਲਡ ਵੈਕਸੀਨ 600 ਰੁਪਏ ‘ਚ ਦਿੱਤੀ ਜਾਵੇਗੀ। ਸੂਬਿਆਂ ਲਈ ਵੈਕਸੀਨ ਦੀ ਕੀਮਤ 400 ਰੁਪਏ ਹੋਵੇਗੀ। ਹਾਲਾਂਕਿ ਕੇਂਦਰ ਨੂੰ ਇਹ ਵੈਕਸੀਨ 150 ਰੁਪਏ ‘ਚ ਮਿਲਦੀ ਰਹੇਗੀ। ਸੀਰਮ ਨੇ ਕਿਹਾ ਕਿ ਅਗਲੇ 2 ਮਹੀਨਿਆਂ ‘ਚ ਵੈਕਸੀਨ ਦਾ ਪ੍ਰੋਡਕਸ਼ਨ ਵਧਾਇਆ ਜਾਵੇਗਾ।
ਦਰਅਸਲ, ਕੇਂਦਰ ਸਰਕਾਰ ਦੇ ਨਵੇਂ ਨਿਯਮਾਂ ਮੁਤਾਬਕ, ਸੂਬਾ ਸਰਕਾਰਾਂ ਅਤੇ ਨਿੱਜੀ ਹਸਪਤਾਲ ਸਿੱਧੇ ਉਤਪਾਦਕ ਕੰਪਨੀਆਂ ਤੋਂ ਵੈਕਸੀਨ ਦੇ ਡੋਜ਼ ਖਰੀਦ ਸਕਣਗੇ। ਇਸੇ ਲਈ ਸੀਰਮ ਇੰਸਟੀਚਿਊਟ ਵੱਲੋਂ ਨਵੇਂ ਰੇਟ ਜਾਰੀ ਕੀਤੇ ਗਏ ਹਨ।
ਕਾਂਗਰਸ ਨੇ ਫਿਰ ਕੇਂਦਰ ਨੂੰ ਘੇਰਿਆ
ਸੀਰਮ ਇੰਸਟੀਚਿਊਟ ਵੱਲੋਂ ਜਾਰੀ ਕੀਤੇ ਗਏ ਕੋਵੀਸ਼ੀਲਡ ਦੇ ਨਵੇਂ ਰੇਟ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦਾ ਅਨਿਆਂ ਕਰਾਰ ਦਿੱਤਾ ਹੈ। ਨਾਲ ਹੀ ਆਪਣੇ ਮਿੱਤਰਾਂ ਨੂੰ ਮੌਕਾ ਪ੍ਰਦਾਨ ਕਰਨ ਦੀ ਕੋਸ਼ਿਸ਼ ਦੱਸਿਆ ਹੈ।
आपदा देश की
अवसर मोदी मित्रों का
अन्याय केंद्र सरकार का!#VaccineDiscrimination pic.twitter.com/oOTC77AmkB— Rahul Gandhi (@RahulGandhi) April 21, 2021
1 ਮਈ ਤੋਂ 18+ ਨੂੰ ਵੈਕਸੀਨ
ਦੇਸ਼ ‘ਚ ਹਾਲੇ ਤੱਕ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਮਿਲ ਰਹੀ ਸੀ, ਪਰ ਵੈਕਸੀਨੇਸ਼ਨ ‘ਚ ਤੇਜ਼ੀ ਲਿਆਉਣ ਲਈ ਸਰਕਾਰ ਨੇ ਹੁਣ 18 ਸਾਲ ਅਤੇ ਉਸ ਤੋਂ ਵੱਧ ਦੀ ਉਮਰ ਵਾਲੇ ਸਾਰੇ ਲੋਕਾਂ ਲਈ ਵੈਕਸੀਨੇਸ਼ਨ ਦੀ ਇਜਾਜ਼ਤ ਦੇ ਦਿੱਤੀ ਹੈ। ਇੱਕ ਮਈ ਤੋਂ ਵੈਕਸੀਨੇਸ਼ਨ ਦੇ ਤੀਜੇ ਫੇਜ਼ ਦੀ ਸ਼ੁਰੂਆਤ ਹੋਵੇਗੀ।