Home Corona ਕੋਰੋਨਾ ਦਾ 'ਸਿੰਗਾਪੁਰ ਵੈਰੀਏਂਟ'...ਕਿੰਨਾ ਅਸਲ, ਕਿੰਨਾ ਕਾਲਪਨਿਕ !!

ਕੋਰੋਨਾ ਦਾ ‘ਸਿੰਗਾਪੁਰ ਵੈਰੀਏਂਟ’…ਕਿੰਨਾ ਅਸਲ, ਕਿੰਨਾ ਕਾਲਪਨਿਕ !!

ਬਿਓਰੋ। ਦੁਨੀਆ ਭਰ ‘ਚ ਕੋਰੋਨਾ ਦੀ ਦਹਿਸ਼ਤ ਘੱਟ ਹੋਣ ਦਾ ਨਾੰਅ ਨਹੀਂ ਲੈ ਰਹੀ। ਇਸ ਵਿਚਾਲੇ ਹੁਣ ਸਿੰਗਾਪੁਰ ‘ਚ ਕੋਰੋਨਾ ਦੇ ਨਵੇਂ ਵੈਰੀਏਂਟ ਨਾਲ ਹੜਕੰਪ ਮਚ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦਾ ਇਹ ਨਵਾਂ ਰੂਪ ਬੱਚਿਆਂ ਨੂੰ ਆਪਣੀ ਚਪੇਟ ‘ਚ ਲੈ ਰਿਹਾ ਹੈ। ਲਿਹਾਜ਼ਾ ਸਿੰਗਾਪੁਰ ਦੀ ਸਰਕਾਰ ਨੇ ਸਕੂਲਾਂ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ॥

ਨਵੇਂ ਵੈਰੀਏਂਟ ਨਾਲ ਬੱਚਿਆਂ ਨੂੰ ਖ਼ਤਰਾ !

ਸਿੰਗਾਪੁਰ ਦੇ ਸਿਹਤ ਮੰਤਰੀ ਓਂਗ ਯੇ ਕੁੰਗ ਨੇ ਕਿਹਾ ਹੈ ਕਿ ਬੱਚੇ ਕੋਰੋਨਾ ਦੇ ਨਵੇਂ ਵੈਰੀਏਂਟ B.1.617 ਦੇ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਸਿੰਗਾਪੁਰ ਸਰਕਾਰ ਦੇ ਮੁਤਾਬਕ, ਤੇਜ਼ੀ ਨਾਲ ਇਸ ‘ਤੇ ਰਿਸਰਚ ਕੀਤੀ ਜਾ ਰਹੀ ਹੈ ਕਿ ਇਹ ਵੈਰੀਏਂਟ ਕਿਸ ਹੱਦ ਤੱਕ ਘਾਤਕ ਹੈ ਜਾਂ ਫਿਰ ਬੱਚਿਆਂ ਨੂੰ ਪ੍ਰਭਾਵਿਤ ਕਰਦਾ ਹੈ।

ਸਿੰਗਾਪੁਰ ਵਾਲੇ ਟਵੀਟ ‘ਤੇ ਫਸੇ ਕੇਜਰੀਵਾਲ

ਕੋਰੋਨਾ ਦੇ ਨਵੇਂ ਵੈਰੀਏਂਟ ਨਾਲ ਸਿੰਗਾਪੁਰ ‘ਚ ਹੜਕੰਪ ਮਚਿਆ ਹੈ, ਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਇਸ ‘ਤੇ ਕੀਤਾ ਗਿਆ ਟਵੀਟ ਸਿੰਗਾਪੁਰ ਸਰਕਾਰ ਨੂੰ ਬਿਲਕੁੱਲ ਰਾਸ ਨਹੀਂ ਆਇਆ। ਦਰਅਸਲ, ਕੇਜਰੀਵਾਲ ਨੇ ਆਪਣੇ ਟਵੀਟ ‘ਚ ਇਸ ਨੂੰ ਸਿੰਗਾਪੁਰ ਵੈਰੀਏਂਟ ਦਾ ਨਾੰਅ ਦਿੰਦੇ ਹੋਏ ਦਾਅਵਾ ਕੀਤਾ ਕਿ ਇਹ ਬੇਹੱਦ ਖ਼ਤਰਨਾਕ ਹੈ ਅਤੇ ਇਸ ਨਾਲ ਭਾਰਤ ‘ਚ ਕੋਰੋਨਾ ਦੀ ਤੀਜੀ ਲਹਿਰ ਆ ਸਕਦੀ ਹੈ।

 

ਨਵਾਂ ਵੈਰੀਏਂਟ ਪਹਿਲਾਂ ਭਾਰਤ ‘ਚ ਮਿਲਿਆ- ਸਿੰਗਾਪੁਰ

ਕੇਜਰੀਵਾਲ ਦੇ ਬਿਆਨ ਨੂੰ ਸਿੰਗਾਪੁਰ ਨੇ ਨਾ ਸਿਰਫ਼ ਖਾਰਜ ਕੀਤਾ ਹੈ, ਬਲਕਿ ਭਾਰਤੀ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਸਖਤ ਇਤਰਾਜ਼ ਵੀ ਜਤਾਈ ਹੈ। ਸਿੰਗਾਪੁਰ ਸਰਕਾਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਦਾਅਵੇ ‘ਚ ਕੋਈ ਸੱਚਾਈ ਨਹੀਂ ਹੈ। ਸਿੰਗਾਪੁਰ ਸਰਕਾਰ ਦੇ ਮੁਤਾਬਕ, “ਕੋਈ ਸਿੰਗਾਪੁਰ ਵੈਰੀਏਂਟ ਨਹੀਂ ਹੈ। ਨਵੇਂ ਵੈਰੀਏਂਟ ਦਾ ਨਾੰਅ B.1.617.2 ਸਟ੍ਰੇਨ ਹੈ, ਜੋ ਭਾਰਤ ‘ਚ ਹੀ ਸਭ ਤੋਂ ਪਹਿਲਾਂ ਮਿਲਿਆ ਸੀ।” ਸਿੰਗਾਪੁਰ ਦੇ ਵਿਦੇਸ਼ ਮੰਤਰੀ ਨੇ ਸਿੱਧੇ ਕੇਜਰੀਵਾਲ ‘ਤੇ ਹਮਲਾ ਬੋਲਦੇ ਹੋਏ ਨਸੀਹਤ ਵੀ ਦੇ ਦਿੱਤੀ ਕਿ ਸਿਆਸੀ ਆਗੂਆਂ ਨੂੰ ਤੱਥਾਂ ਦੇ ਅਧਾਰ ‘ਤੇ ਹੀ ਗੱਲ ਕਰਨੀ ਚਾਹੀਦੀ ਹੈ।

ਵਿਦੇਸ਼ ਮੰਤਰੀ ਨੇ ਵੀ ਝਾੜਿਆ ਪੱਲਾ

ਅਰਵਿੰਦ ਕੇਜਰੀਵਾਲ ਦੇ ਟਵੀਟ ‘ਤੇ ਸਿੰਗਾਪੁਰ ਸਰਕਾਰ ਦੇ ਇਤਰਾਜ਼ ਤੋਂ ਬਾਅਦ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਵੀ ਸਫਾਈ ਦੇਣੀ ਪਈ। ਉਹਨਾਂ ਟਵੀਟ ਕੀਤਾ, “ਸਿੰਗਾਪੁਰ ਅਤੇ ਭਾਰਤ ਦੀ ਕੋਰੋਨਾ ਖਿਲਾਫ਼ ਜੰਗ ‘ਚ ਮਜਬੂਤ ਹਿੱਸੇਦਾਰੀ ਰਹੀ ਹੈ। ਇੱਕ ਲੌਜਿਸਟਿਕ ਹਬ ਅਤੇ ਆਕਸੀਜ਼ਨ ਸਪਲਾਇਰਜ਼ ਦੇ ਰੂਪ ‘ਚ ਅਸੀਂ ਸਿੰਗਾਪੁਰ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹਾਂ।” ਉਹਨਾਂ ਕਿਹਾ, “ਹਾਲਾਂਕਿ, ਕੁਝ ਲੋਕਾਂ ਦੇ ਗੈਰ-ਜ਼ਿੰਮੇਵਾਰਾਨਾ ਬਿਆਨ ਕਾਰਨ ਲੰਮੀ ਚਲੀ ਆ ਰਹੀ ਹਿੱਸੇਦਾਰੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਮੈਂ ਸਪੱਸ਼ਟ ਕਰ ਦਿੰਦਾ ਹਾਂ ਕਿ ਦਿੱਲੀ ਦੇ ਸੀਐੱਮ ਦਾ ਬਿਆਨ ਭਾਰਤ ਦਾ ਬਿਆਨ ਨਹੀਂ ਹੈ।”

अरविंद केजरीवाल के ट्वीट पर सिंगापुर सरकार के आपत्ति जताने के बाद विदेश मंत्री एस. जयशंकर को भी सफाई देनी पड़ी। उन्होंने ट्वीट किया कि ‘सिंगापुर और भारत कोविड -19 के खिलाफ लड़ाई में मजबूत भागीदार रहे हैं। एक लॉजिस्टिक्स हब और ऑक्सीजन सप्लायर्स के रूप में हम सिंगापुर की भूमिका की सराहना करते हैं।’ उन्होंने कहा- ‘हालांकि, कुछ लोगों के गैर-जिम्मेदाराना बयान से लंबी चली आ रही भागीदारी को नुकसान पहुंच सकता है। इसलिए मैं स्पष्ट कर देता हूं कि दिल्ली के सीएम का बयान भारत का बयान नहीं है।’

ਹਰਦੀਪ ਪੁਰੀ ਨੇ ਵੀ ਕੇਜਰੀਵਾਲ ਨੂੰ ਦਿੱਤਾ ਜਵਾਬ

ਸਿੰਗਾਪੁਰ ਵੈਰੀਏਂਟ ਦੀ ਗੱਲ ਕਹਿ ਕੇ ਕੇਜਰੀਵਾਲ ਨੇ ਕੌਮਾਂਤਰੀ ਉਡਾਣਾਂ ਬੰਦ ਕਰਨ ਦੀ ਵੀ ਮੰਗ ਕੀਤੀ ਸੀ। ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਕੇਜਰੀਵਾਲ ਨੂੰ ਜਵਾਬ ਦਿੰਦੇ ਹੋਏ ਟਵਿਟਰ ‘ਤੇ ਲਿਖਿਆ, “ਕੇਜਰੀਵਾਲ ਜੀ, ਮਾਰਚ 2020 ਤੋਂ ਹੀ ਕੌਮਾਂਤਰੀ ਉਡਾਣਾੰ ਬੰਦ ਹਨ। ਸਿੰਗਾਪੁਰ ਦੇ ਨਾਲ ਏਅਰ ਬਬਲ ਵੀ ਨਹੀਂ ਹੈ। ਬੱਸ ਕੁਝ ਵੰਦੇ ਭਾਰਤ ਉਡਾਣਾੰ ਰਾਹੀਂ ਅਸੀਂ ਉਥੇ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਂਦੇ ਹਾਂ। ਇਹ ਸਾਡੇ ਆਪਣੇ ਹੀ ਲੋਕ ਹਨ। ਫਿਰ ਵੀ ਹਾਲਾਤ ‘ਤੇ ਸਾਡੀ ਨਜ਼ਰ ਹੈ। ਸਾਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।”

ਬਹਿਰਹਾਲ, ਨਵੇਂ ਵੈਰੀਏਂਟ ਦੀਆਂ ਇਹਨਾਂ ਖ਼ਬਰਾਂ ਨੂੰ ਲੈ ਕੇ ਦਿੱਲੀ ਤੋਂ ਲੈ ਕੇ ਸਿੰਗਾਪੁਰ ਤੱਕ ਬਿਆਨਬਾਜ਼ੀਆਂ ਦਾ ਦੌਰ ਗਰਮ ਹੈ। ਸ਼ਾਇਦ ਸਿੰਗਾਪੁਰ ਨੁੂੰ ਇਸ ਗੱਲ ‘ਤੇ ਜ਼ਿਆਦਾ ਇਤਰਾਜ਼ ਹੈ ਕਿ ਵੈਰੀਏਂਟ ਦੇ ਨਾਲ ਸਿੰਗਾਪੁਰ ਦਾ ਨਾੰਅ ਕਿਉਂ ਜੋੜਿਆ ਗਿਆ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿੰਗਾਪੁਰ ‘ਚ ਕੋਰੋਨਾ ਦਾ ਨਵਾਂ ਵੈਰੀਏਂਟ ਸਰਗਰਮ ਹੋਇਆ ਹੈ, ਜੋ ਸਿੱਧੇ ਬੱਚਿਆਂ ਨੂੰ ਆਪਣੀ ਚਪੇਟ ‘ਚ ਲੈ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments