Home Punjab ਕੀ PGI 'ਚ ਮੂਸੇਵਾਲਾ ਦੇ ਪਿਤਾ ਦੀ ਸੁਰੱਖਿਆ 'ਚ ਹੋ ਰਹੀ ਕੁਤਾਹੀ..?...

ਕੀ PGI ‘ਚ ਮੂਸੇਵਾਲਾ ਦੇ ਪਿਤਾ ਦੀ ਸੁਰੱਖਿਆ ‘ਚ ਹੋ ਰਹੀ ਕੁਤਾਹੀ..? BJP ਆਗੂ ਸੁਨੀਲ ਜਾਖੜ ਨੇ ਕੀਤਾ ਵੱਡਾ ਦਾਅਵਾ

September 21, 2022
(Chandigarh)

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪਿਛਲੇ ਕੁਝ ਦਿਨਾਂ ਤੋੰ ਚੰਡੀਗੜ੍ਹ PGI ਵਿੱਚ ਇਲਾਜ ਅਧੀਨ ਹਨ। ਦਿਲ ਦੀ ਬਿਮਾਰੀ ਦੇ ਚਲਦੇ ਉਹਨਾਂ ਨੂੰ ਇਲਾਜ ਲਈ ਇਥੇ ਦਾਖਲ ਕਰਵਾਇਆ ਗਿਆ ਹੈ। ਬੀਜੇਪੀ ਆਗੂ ਸੁਨੀਲ ਜਾਖੜ ਨੇ PGI ਪਹੁੰਚ ਕੇ ਉਹਨਾਂ ਦਾ ਹਾਲ ਜਾਣਿਆ।

ਇਸ ਦੌਰਾਨ ਸੁਨੀਲ ਜਾਖੜ ਨੇ ਦਾਅਵਾ ਕੀਤਾ ਕਿ ਮੂਸੇਵਾਲਾ ਦੇ ਪਿਤਾ ਦੀ ਸੁਰੱਖਿਆ ਵਿੱਚ ਕਿਤੇ ਨਾ ਕਿਤੇ ਕੁਤਾਹੀ ਵਰਤੀ ਜਾ ਰਹੀ ਹੈ। ਬਲਕੌਰ ਸਿੰਘ ਨਾਲ ਮੁਲਾਕਾਤ ਤੋੰ ਬਾਅਦ ਜਾਖੜ ਨੇ ਆਪਣੇ ਟਵੀਟ ਵਿੱਚ ਲਿਖਿਆ, “ਮੂਸੇਵਾਲਾ ਦੇ ਚਾਚੇ ਵੱਲੋੰ ਮੈਨੂੰ ਦੱਸਿਆ ਗਿਆ ਕਿ ਅਣਪਛਾਤੇ ਲੋਕ ਉਹਨਾਂ ਦੇ ਵਾਰਡ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਬੇਹੱਦ ਚਿੰਤਾ ਦਾ ਵਿਸ਼ਾ ਹੈ।” ਜਾਖੜ ਨੇ ਚੰਡੀਗੜ੍ਹ ਦੇ SSP ਤੋੰ ਮੰਗ ਕੀਤੀ ਕਿ ਬਲਕੌਰ ਸਿੰਘ ਦੀ ਸੁਰੱਖਿਆ ਸੁਨਿਸ਼ਚਿਤ ਕੀਤੀ ਜਾਵੇ।

ਜਾਨੋੰ ਮਾਰਨ ਦੀਆੰ ਮਿਲ ਚੁੱਕੀਆਂ ਹਨ ਧਮਕੀਆਂ

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਗੈੰਗਸਟਰਾਂ ਵੱਲੋੰ ਜਾਨੋੰ ਮਾਰਨ ਦੀਆੰ ਧਮਕੀਆੰ ਮਿਲ ਰਹੀਆਂ ਹਨ। ਦਰਅਸਲ, ਬਲਕੌਰ ਸਿੰਘ ਮੂਸੇਵਾਲਾ ਦੇ ਕਤਲ ਦੇ ਬਾਅਦ ਤੋੰ ਹੀ ਲਗਾਤਾਰ ਗੈੰਗਸਟਰਾਂ ਦੇ ਖਿਲਾਫ਼ ਖੁੱਲ੍ਹ ਕੇ ਬੋਲ ਰਹੇ ਹਨ ਅਤੇ ਉਹਨਾਂ ਨੂੰ ਪੁਲਿਸ ਵੱਲੋੰ ਸੁਰੱਖਿਆ ਦਿੱਤੇ ਜਾਣ ‘ਤੇ ਵੀ ਸਵਾਲ ਚੁੱਕ ਰਹੇ ਹਨ। ਲਾਰੈੰਸ ਗੈੰਗ ਵੱਲੋੰ ਬਕਾਇਦਾ ਉਹਨਾਂ ਨੂੰ ਈ-ਮੇਲ ਦੇ ਜ਼ਰੀਏ ਵੀ ਜਾਨੋੰ ਮਾਰਨ ਦੀ ਧਮਕੀ ਦਿੱਤੀ ਜਾ ਚੁੱਕੀ ਹੈ।

ਧਮਕੀਆੰ ਤੋੰ ਡਰਾਂਗਾ ਨਹੀੰ- ਬਲਕੌਰ ਸਿੰਘ

ਗੈੰਗਸਟਰਾਂ ਦੀਆਂ ਧਮਕੀਆਂ ਦੇ ਬਾਵਜੂਦ ਬਲਕੌਰ ਸਿੰਘ ਲਗਾਤਾਰ ਕਹਿੰਦੇ ਆ ਰਹੇ ਹਨ ਕਿ ਅਜਿਹੀਆਂ ਧਮਕੀਆਂ ਤੋੰ ਉਹ ਡਰਨ ਵਾਲੇ ਨਹੀੰ। ਉਹਨਾਂ ਨੇ ਇਥੋੰ ਤੱਕ ਦਾਅਵਾ ਕੀਤਾ ਕਿ ਗੈੰਗਸਟਰ ਇੱਕ ਦਿਨ ਉਹਨਾਂ ਨੂੰ ਜ਼ਰੂਰ ਮਾਰਨਗੇ। ਉਹਨਾਂ ਕਿਹਾ ਕਿ ਮੈੰ ਸਭ ਤੋੰ ਵੱਧ ਲਾਰੈੰਸ ਦੀਆਂ ਅੱਖਾਂ ਵਿੱਚ ਰੜਕਦਾ ਹਾਂ। ਇਸਦੇ ਨਾਲ ਹੀ ਉਹਨਾਂ ਨੇ ਪੰਜਾਬ ਪੁਲਿਸ ਨੂੰ ਵੀ ਦੋ-ਟੁੱਕ ਕਿਹਾ ਸੀ ਕਿ ਗੋਲੀ ਦਾ ਜਵਾਬ ਗੋਲੀ ਨਾਲ ਹੀ ਦੇਣਾ ਚਾਹੀਦਾ ਹੈ, ਗ੍ਰਿਫ਼ਤਾਰੀਆਂ ਨਾਲ ਕੁਝ ਨਹੀੰ ਹੋਣਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments