ਚੰਡੀਗੜ੍ਹ। ਬੁੱਧਵਾਰ ਨੂੰ ਰਾਮ ਨਵਮੀ ਮੌਕੇ ਮੋਹਾਲੀ ‘ਚ ਸੰਪੂਰਨ ਲਾਕਡਾਊਨ ਰਹੇਗਾ। ਚੰਡੀਗੜ੍ਹ ‘ਚ ਸੋਮਵਾਰ ਨੂੰ ਹੋਈ ਕੋਵਿਡ ਰਿਵਿਊ ਮੀਟਿੰਗ ਤੋਂ ਬਾਅਦ ਸੀਐੱਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸਦਾ ਐਲਾਨ ਕੀਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਗਈ ਸੀ ਕਿ ਰਾਮ ਨਵਮੀ ਮੌਕੇ ਟ੍ਰਾਈਸਿਟੀ ਯਾਨੀ ਚੰਡੀਗੜ੍ਹ ਸਣੇ ਮੋਹਾਲੀ ਅਤੇ ਪੰਚਕੂਲਾ ‘ਚ ਲਾਕਡਾਊਨ ਲਗਾਇਆ ਜਾਵੇ, ਤਾਂ ਜੋ ਭਾਰੀ ਇਕੱਠ ਜੁਟਾਉਣ ਤੋਂ ਬਚਾਅ ਹੋ ਸਕੇ। ਲਿਹਾਜ਼ਾ ਪੰਜਾਬ ਵੱਲੋਂ ਇਹ ਮੰਗ ਮੰਨ ਲਈ ਗਈ ਹੈ।
ਮੁੱਖ ਮੰਤਰੀ ਨੇ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਰਾਮ ਨਵਮੀ ਮੌਕੇ ਇਕੱਠ ਕਰਨ ਤੋਂ ਬਚਿਆ ਜਾਵੇ, ਤਾਂ ਜੋ ਕੋਰੋਨਾ ਦੇ ਖ਼ਤਰੇ ਤੋਂ ਬਚਿਆ ਜਾ ਸਕੇ।