Home CRIME 5 ਲੱਖ ਦਾ ਇਨਾਮੀ ਭਗੌੜਾ ਦਿੱਲੀ ਏਅਰਪੋਰਟ ਤੋਂ ਕਾਬੂ…ਟਾਰਗੇਟ ਕਿਲਿੰਗਸ ‘ਚ ਸੀ...

5 ਲੱਖ ਦਾ ਇਨਾਮੀ ਭਗੌੜਾ ਦਿੱਲੀ ਏਅਰਪੋਰਟ ਤੋਂ ਕਾਬੂ…ਟਾਰਗੇਟ ਕਿਲਿੰਗਸ ‘ਚ ਸੀ ਸ਼ਾਮਲ

November 21, 2022
(New Delhi)

ਕੌਮੀ ਜਾਂਚ ਏਜੰਸੀ(NIA) ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ 5 ਲੱਖ ਦੇ ਇਨਾਮੀ ਭਗੌੜੇ ਅੱਤਵਾਦੀ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ੁੱਕਰਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਉਸਦੀ ਗ੍ਰਿਫ਼ਤਾਰੀ ਹੋਈ ਹੈ। ਜਾਣਕਾਰੀ ਮੁਤਾਬਕ, ਖਾਨਪੁਰੀਆ ਬੈਂਗਕੌਕ ਤੋਂ ਫਲਾਈਟ ਰਾਹੀਂ ਦਿੱਲੀ ਪਹੁੰਚਿਆ ਸੀ, ਜਿਸਦੀ ਭਣਕ ਪੈਂਦੇ ਹੀ NIA ਨੇ ਉਸ ਨੂੰ ਧਰ ਦਬੋਚਿਆ। ਉਸ ਨੂੰ 2019 ਵਿੱਚ ਭਗੌੜਾ ਐਲਾਨਿਆ ਗਿਆ ਸੀ।

ਕੁਲਵਿੰਦਰਜੀਤ ਖਾਨਪੁਰੀਆ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ, ਜਿਹਨਾਂ ਵਿੱਚ ਪੰਜਾਬ ‘ਚ ਹੋਈਆਂ ਟਾਰਗੇਟ ਕਿਲਿੰਗਸ ਵੀ ਸ਼ਾਮਲ ਹਨ। ਦਿੱਲੀ ਦੇ ਕਨੌਟ ਪਲੇਸ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਵੀ ਉਹ ਸ਼ਾਮਲ ਸੀ ਅਤੇ 90 ਦੇ ਦੌਰ ਵਿੱਚ ਹੋਰਨਾਂ ਸੂਬਿਆਂ ਵਿੱਚ ਹੋਏ ਗ੍ਰਨੇਡ ਹਮਲਿਆਂ ਵਿੱਚ ਵੀ ਉਹ ਲੋੜੀਂਦਾ ਸੀ।

ਡੇਰਾ ਸੱਚਾ ਸੌਦਾ ਨੂੰ ਬਣਾਉਂਦਾ ਸੀ ਟਾਰਗੇਟ

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੁਲਵਿੰਦਰਜੀਤ ਖਾਨਪੁਰੀਆ ਭਾਰਤ ਵਿੱਚ ਹੋਏ ਉਹਨਾਂ ਅੱਤਵਾਦੀ ਹਮਲਿਆਂ ਦਾ ਮੁੱਖ ਸਾਜ਼ਿਸ਼ਕਰਤਾ ਹੈ, ਜਿਹਨਾਂ ਵਿੱਚ ਡੇਰਾ ਸੱਚਾ ਸੌਦਾ ਨਾਲ ਜੁੜੀਆਂ ਸੰਸਥਾਵਾਂ ਜਾਂ ਲੋਕਾਂ ਨੂੰ ਟਾਰਗੇਟ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ‘ਚ ਪੁਲਿਸ ਅਤੇ ਸੁਰੱਖਿਆ ਨਾਲ ਜੁੜੇ ਹਮਲਿਆਂ ਵਿੱਚ ਵੀ ਉਸਦਾ ਹੱਥ ਮੰਨਿਆ ਜਾਂਦਾ ਹੈ। ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸੀਨੀਅਰ ਅਫ਼ਸਰਾਂ ਨੂੰ ਵੀ ਨਿਸ਼ਾਨਾ ਬਣਾਉਂਦਾ ਸੀ, ਜਿਸਦਾ ਮਕਸਦ ਸਿਰਫ਼ ਤੇ ਸਿਰਫ਼ ਪੰਜਾਬ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਦਹਿਸ਼ਤ ਫੈਲਾਉਣਾ ਸੀ। ਉਸਨੇ ਕਈ ਹੋਰ ਟਾਰਗੇਟਸ ਦੀ ਰੇਕੀ ਵੀ ਕਰ ਲਈ ਸੀ।

BKI ਅਤੇ KLF ਨਾਲ ਖਾਨਪੁਰੀਆ ਦਾ ਸਬੰਧ

ਕੁਲਵਿੰਦਰਜੀਤ ਸਿੰਘ ਖਾਨਪੁਰੀਆ ਦਾ ਸਬੰਧ ਬੱਬਰ ਖਾਲਸਾ ਇੰਟਰਨੈਸ਼ਨਲ(BKI) ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਮੰਨਿਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਉਸਨੇ ਭਾਰਤ ਅਤੇ ਵਿਦੇਸ਼ ਵਿੱਚ ਆਪਣੇ ਹੈਂਡਲਰਾਂ ਤੇ ਸਾਥੀਆਂ ਨਾਲ ਮਿਲ ਕੇ ਭਾਰਤ ਵਿੱਚ ਅੱਤਵਾਦੀ ਹਮਲੇ ਕਰਵਾਏ, ਜਿਸ ਤੋਂ ਬਾਅਦ ਉਹ ਭਾਰਤ ਤੋਂ ਬਾਹਰ ਭੱਜਣ ਵਿੱਚ ਕਾਮਯਾਬ ਹੋ ਗਿਆ। ਵਿਦੇਸ਼ ਜਾ ਕੇ ਉਸਨੇ ਪਹਿਲਾਂ ਹਰਮੀਤ PhD ਅਤੇ ਫਿਰ ਪਾਕਿਸਤਾਨ ਅਧਾਰਤ ISYF ਦੇ ਮੁਖੀ ਲਖਬੀਰ ਸਿੰਘ ਰੋਡੇ ਨਾਲ ਹੱਥ ਮਿਲਾਇਆ।

ਇੰਟਰਪੋਲ ਨੇ ਜਾਰੀ ਕੀਤਾ ਸੀ ਰੈੱਡ ਕਾਰਨਰ ਨੋਟਿਸ

ਖਾਨਪੁਰੀਆ ਨੂੰ NIA ਦੀ ਸਪੈਸ਼ਲ ਕੋਰਟ ਨੇ 2019 ਵਿੱਚ ਘੋਸ਼ਤ ਅਪਰਾਧੀ/ਭਗੌੜਾ (PO) ਐਲਾਨਿਆ ਸੀ, ਜਿਸ ਤੋਂ ਬਾਅਦ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਅਤੇ ਇੰਟਰਪੋਲ ਨੇ ਬਕਾਇਦਾ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ। NIA ਨੇ ਇਸਦੀ ਸੂਹ ਦੇਣ ਵਾਲੇ ਨੂੰ 5 ਲੱਖ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਸੀ।

ਦੱਸ ਦਈਏ ਕਿ ਖਾਨਪੁਰੀਆ ਦੇ 4 ਸਾਥੀ ਪਹਿਲਾਂ ਵੀ ਫੜੇ ਜਾ ਚੁੱਕੇ ਹਨ ਅਤੇ ਉਹਨਾਂ ਪਾਸਿਓਂ ਹਥਿਆਰ ਅਤੇ ਗੋਲਾ-ਬਾਰੂਦ ਵੀ ਬਰਾਮਦ ਕੀਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments