Home Corona ...ਜਦੋਂ PPE ਕਿੱਟ ਪਾ ਕੇ ਕੋਰੋਨਾ ਮਰੀਜ਼ਾਂ 'ਚ ਪਹੁੰਚੇ ਸਾਂਸਦ ਸਾਬ੍ਹ

…ਜਦੋਂ PPE ਕਿੱਟ ਪਾ ਕੇ ਕੋਰੋਨਾ ਮਰੀਜ਼ਾਂ ‘ਚ ਪਹੁੰਚੇ ਸਾਂਸਦ ਸਾਬ੍ਹ

ਅੰਮ੍ਰਿਤਸਰ। ਦੇਸ਼ ‘ਚ ਲਗਾਤਾਰ ਕੋਰੋਨਾ ਦੇ ਚਲਦੇ ਵਿਗੜ ਰਹੇ ਹਾਲਾਤ ਵਿਚਾਲੇ ਅੰਮ੍ਰਿਤਸਰ ਤੋਂ ਕਾਂਗਰਸ ਸਾਂਸਦ ਗੁਰਜੀਤ ਔਜਲਾ ਨੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਕਾਂਗਰਸ ਸਾਂਸਦ ਗੁਰਜੀਤ ਔਜਲਾ ਐਤਵਾਰ ਨੂੰ PPE ਕਿੱਟ ਪਾ ਕੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਕੋਰੋਨਾ ਮਰੀਜ਼ਾਂ ਦੇ ਵਾਰਡ ‘ਚ ਪਹੁੰਚ ਗਏ।

ਇਸ ਦੌਰਾਨ ਗੁਰਜੀਤ ਔਜਲਾ ਨੇ ਨਾ ਸਿਰਫ਼ ਕੋਵਿਡ ਵਾਰਡ ‘ਚ ਦਾਖਲ ਮਰੀਜ਼ਾਂ ਦਾ ਹਾਲ ਜਾਣਿਆ, ਬਲਕਿ ਡਾਕਟਰਾਂ-ਨਰਸਾਂ ਦੀ ਹੌਂਸਲਾ-ਅਫਜ਼ਾਈ ਵੀ ਕੀਤੀ। ਉਹਨਾਂ ਕਿਹਾ ਕਿ ਮੈਡੀਕਲ ਸਟਾਫ਼ ਪੂਰੀ ਤਨਦੇਹੀ ਨਾਲ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਇਸ ਮਹਾਂਮਾਰੀ ਨਾਲ ਲੜ ਰਿਹਾ ਹੈ, ਇਸਦੇ ਲਈ ਮੈਡੀਕਲ ਸਟਾਫ਼ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ।

‘ਮਰੀਜ਼ਾਂ ਦੇ ਪਰਿਵਾਰ ਕਰਨ ਸਹਿਯੋਗ’

ਗੁਰਜੀਤ ਔਜਲਾ ਨੇ ਕਿਹਾ ਕਿ ਕੋਵਿਡ ਵਾਰਡ ‘ਚ ਕਈ ਮਰੀਜ਼ਾਂ ਦੇ ਅਟੈਂਡੈਂਟ ਹਸਪਤਾਲ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਪਾਲਣ ਨਹੀਂ ਕਰ ਰਹੇ, ਜੋ ਉਹਨਾਂ ਲਈ ਘਾਤਕ ਹੋ ਸਕਦਾ ਹੈ। ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਖਿਆ ਕਿ ਜੇਕਰ ਉਹ ਸਮਾਜ ਤੇ ਆਪਣਾ ਭਲਾ ਚਾਹੁੰਦੇ ਹਨ ਤਾਂ ਉਹ ਬਿਨਾਂ ਕਾਰਨ ਵਾਰਡ ਅੰਦਰ ਜਾਣ ਤੋਂ ਪਰਹੇਜ ਕਰਨ। ਜੇਕਰ ਜਾਣ ਦੀ ਜ਼ਰੂਰਤ ਪੈਂਦੀ ਹੈ ਤਾਂ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ।

ਮਹਾਂਮਾਰੀ ਦਾ ਠੀਕਰਾ ਕੇਂਦਰ ਸਿਰ ਭੰਨ੍ਹਿਆ

ਕਾਂਗਰਸ ਸਾਂਸਦ ਨੇ ਕਿਹਾ ਕਿ ਮਹਾਂਮਾਰੀ ਦਾ ਭਿਆਨਕ ਰੂਪ ਸਾਹਮਣੇ ਆਉਣ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਕੇਂਦਰ ਨੂੰ ਲੋਕਾਂ ਨਾਲੋਂ ਪੱਛਮੀ ਬੰਗਾਲ ‘ਚ ਸਰਕਾਰ ਬਣਾਉਣ ਦੀ ਜ਼ਿਆਦਾ ਪਰਵਾਹ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਮਹਾਂਮਾਰੀ ਨਾਲ ਨਜਿੱਠਣ ਲਈ ਉਚਿਤ ਪ੍ਰਬੰਧ ਨਹੀਂ ਕਰ ਸਕੀ, ਜੋ ਇੱਕ ਦੁਖਦਾਇਕ ਪਹਿਲੂ ਹੈ। ਉਨ੍ਹਾਂ ਸਾਰੀ ਸਿਆਸੀ ਪਾਰਟੀਆਂ ਨੂੰ ਨਿੱਜੀ ਮੁਫਾਦ ਛੱਡ ਕੇ ਇਕੱਠੇ ਹੋ ਕੇ ਲੋਕਾਂ ਨਾਲ ਖੜ੍ਹੇ ਹੋਣ ਦੀ ਅਪੀਲ ਕੀਤੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments