Home Corona ਦੇਸ਼ 'ਚ ਕੋਰੋਨਾ ਨਾਲ ਕੋਹਰਾਮ, ਰਾਹੁਲ ਮੰਗੇ ਲਾਕਡਾਊਨ ਤਾਂ ਕੈਪਟਨ ਮੰਗਣ ਖੈਰ...

ਦੇਸ਼ ‘ਚ ਕੋਰੋਨਾ ਨਾਲ ਕੋਹਰਾਮ, ਰਾਹੁਲ ਮੰਗੇ ਲਾਕਡਾਊਨ ਤਾਂ ਕੈਪਟਨ ਮੰਗਣ ਖੈਰ !!

ਬਿਓਰੋ। ਦੇਸ਼ ‘ਚ ਕੋਰੋਨਾ ਲਗਾਤਾਰ ਕਹਿਰ ਮਚਾ ਰਿਹਾ ਹੈ। ਪਿਛਲੇ 13 ਦਿਨਾਂ ਤੋਂ ਲਗਾਤਾਰ 3 ਲੱਖ ਤੋਂ ਉੱਪਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ‘ਤੇ ਕਾਬੂ ਪਾਉਣ ਲਈ ਕਈ ਸੂਬਿਆਂ ਨੇ ਸਖਤ ਪਾਬੰਦੀਆਂ ਲਗਾਈਆਂ ਹਨ, ਪਰ ਹਾਲਾਤ ਸੁਧਰਦੇ ਨਜ਼ਰ ਨਹੀਂ ਆ ਰਹੇ। ਇਸ ਵਿਚਾਲੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੇਸ਼ ‘ਚ ਸੰਪੂਰਨ ਲਾਕਡਾਊਨ ਲਗਾਏ ਜਾਣ ਦੀ ਮੰਗ ਕਰ ਦਿੱਤੀ ਹੈ। ਰਾਹੁਲ ਗਾਂਧੀ ਨੇ ਆਪਣੇ ਟਵੀਟ ‘ਚ ਲਿਖਿਆ, “ਸਰਕਾਰ ਸਮਝ ਨਹੀਂ ਰਹੀ ਹੈ। ਕੋਰੋਨਾ ਦੇ ਫੈਲਾਅ ਨੂੰ ਰੋਕਣ ਦਾ ਇੱਕਮਾਤਰ ਹੱਲ ਹੁਣ ਮੁਕੰਮਲ ਲਾਕਡਾਊਨ ਹੀ ਹੈ। ਇਸ ਦੌਰਾਨ, ਸਮਾਜ ਦੇ ਕਮਜ਼ੋਰ ਤਬਕੇ ਲਈ ਨਿਆਂ(NYAY) ਦੀ ਸੁਰੱਖਿਆ ਦਿੱਤੀ ਜਾਵੇ। ਭਾਰਤ ਸਰਕਾਰ ਦਾ ਐਕਸ਼ਨ ਨਾ ਲੈਣਾ ਕਈ ਬੇਕਸੂਰਾਂ ਦੀ ਜਾਨ ਲੈ ਰਿਹਾ ਹੈ।”

ਲਾਕਡਾਊਨ ‘ਤੇ ਰਾਹੁਲ ਦਾ ਇਹ ਬਿਆਨ ਬੇਹੱਦ ਹੈਰਾਨ ਕਰਨ ਵਾਲਾ ਹੈ। ਦਰਅਸਲ, ਰਾਹੁਲ ਅਜੇ ਤੱਕ ਲਾਕਡਾਊਨ ਦੀ ਖਿਲਾਫਤ ਕਰਦੇ ਰਹੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਆਪਣੇ ਇਸ ਟਵੀਟ ਦੇ ਕੁਝ ਮਿੰਟਾਂ ਬਾਅਦ ਹੀ ਰਾਹੁਲ ਨੇ ਇੱਕ ਹੋਰ ਟਵੀਟ ਕੀਤਾ ਅਤੇ ਕਿਹਾ, “ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸਰਕਾਰ ਕੋਲ ਰਣਨੀਤਾ ਦੀ ਕਮੀ ਹੈ, ਇਸ ਲਈ ਹੁਣ ਲਾਕਡਾਊਨ ਹੀ ਇੱਕਮਾਤਰ ਵਿਕਲਪ ਬਚਿਆ ਹੈ।”

ਕੈਪਟਨ ਲਾਕਡਾਊਨ ਦੇ ਖਿਲਾਫ਼ !

ਦਿਲਚਸਪ ਹੈ ਕਿ ਲਾਕਡਾਊਨ ਨੂੰ ਲੈ ਕੇ ਰਾਹੁਲ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਕਹਿ ਰਹੇ ਹਨ ਕਿ ਲਾਕਡਾਊਨ ਇਸਦਾ ਹੱਲ ਨਹੀਂ ਹੈ। ਕੈਪਟਨ ਇਥੋਂ ਤੱਕ ਕਹਿ ਚੁੱਕੇ ਹਨ ਕਿ ਲਾਕਡਾਊਨ ਨਾਲ ਕਈ ਦੂਜੀਆਂ ਚੁਣੌਤੀਆਂ ਪੈਦਾ ਹੋਣਗੀਆਂ, ਜਿਹਨਾਂ ਤੋਂ ਪਾਰ ਪਾਉਣਾ ਮੁਸ਼ਕਿਲ ਹੋਵੇਗਾ। ਸੀਐੱਮ ਕੈਪਟਨ ਦਾ ਲਾਕਡਾਊਨ ‘ਤੇ ਤਾਜ਼ਾ ਬਿਆਨ ਤੁਸੀਂ ਇਥੇ ਪੜ੍ਹ ਸਕਦੇ ਹੋ। ਫਿਲਹਾਲ ਪੰਜਾਬ ‘ਚ ਅੰਸ਼ਕ ਲਾਕਡਾਊਨ ਲਾਗੂ ਹੈ, ਜਿਸਦੇ ਤਹਿਤ ਗੈਰ-ਜ਼ਰੂਰੀ ਸਾਮਾਨ ਦੀਆਂ ਸਾਰੀਆਂ ਦੁਕਾਨਾਂ ਬੰਦ ਹਨ। ਨਾਲ ਹੀ ਨਾਈਟ ਕਰਫਿਊ ਅਤੇ ਵੀਕੈਂਡ ਲਾਕਡਾਊਨ ਵੀ ਲਾਗੂ ਹੈ।

ਲਾਕਡਾਊਨ ‘ਤੇ ਕੀ ਹਨ ‘ਸੁਪਰੀਮ’ ਸਲਾਹ ?

ਕੋਰੋਨਾ ਦੇ ਵਿਗੜਦੇ ਹਾਲਾਤ ‘ਤੇ ਹਾਲ ਹੀ ‘ਚ ਸੁਪਰੀਮ ਕੋਰਟ ਨੇ ਵੀ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਲਾਕਡਾਊਨ ‘ਤੇ ਵਿਚਾਰ ਕਰਨ ਦੀ ਸਲਾਹ ਦਿੱਤੀ ਸੀ। ਹਾਲਾਂਕਿ ਕੋਰਟ ਨੇ ਕਿਹਾ ਸੀ ਕਿ ਲਾਕਡਾਊਨ ਲਗਾਉਣ ਤੋਂ ਪਹਿਲਾਂ ਸਰਕਾਰਾਂ ਉਸਦੇ ਸਮਾਜਿਕ ਅਤੇ ਆਰਥਿਕ ਪ੍ਰਭਾਵ ਦਾ ਖਿਆਲ ਰੱਖਣ। ਸਿਹਤ ਮਾਹਿਰਾਂ ਦੀ ਕੋਵਿਡ ਟਾਸਕ ਫੋਰਸ ਵੀ ਦੇਸ਼ ‘ਚ 15 ਦਿਨਾਂ ਦੇ ਮੁਕੰਮਲ ਲਾਕਡਾਊਨ ਦੀ ਸਿਫਾਰਿਸ਼ ਕਰ ਚੁੱਕੀ ਹੈ।

ਪੀਕ ਨਿਕਲ ਗਿਆ ਜਾਂ ਆਉਣਾ ਬਾਕੀ ?

ਦੇਸ਼ ‘ਚ ਕੋਰੋਨਾ ਕੇਸਾਂ ਦੇ ਰੋਜ਼ਾਨਾ ਸਾਹਮਣੇ ਆ ਰਹੇ ਅੰਕੜਿਆਂ ‘ਚ ਥੋੜ੍ਹੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਕਮੀ ਆਈ। ਸ਼ਨੀਵਾਰ ਨੂੰ ਜਿਥੇ 4 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ, ਉਥੇ ਹੀ ਮੰਗਲਵਾਰ ਨੂੰ ਇਹ ਅੰਕੜਾ ਫਿਰ 3.60 ਲੱਖ ਦੇ ਕਰੀਬ ਪਹੁੰਚ ਗਿਆ। ਹਾਲਾਂਕਿ ਮੌਤਾਂ ਦੇ ਮਾਮਲਿਆਂ ‘ਚ ਕੋਈ ਰਾਹਤ ਨਹੀਂ ਹੈ। ਰੋਜ਼ਾਨਾ 3500 ਦੇ ਕਰੀਬ ਲੋਕਾਂ ਦੀ ਮੌਤ ਹੋ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments