ਨਾਗਪੁਰ। ਦੇਸ਼ ਭਰ ‘ਚ ਕੋਰੋਨਾ ਦੇ ਅੰਕੜੇ ਆਏ ਦਿਨ ਨਵਾਂ ਰਿਕਾਰਡ ਬਣਾਉਂਦੇ ਰਹੇ ਹਨ। ਸਿਆਸੀ ਆਗੂ ਅਤੇ ਬਾਲੀਵੁੱਡ ਸਿਤਾਰੇ ਵੀ ਲਗਾਤਾਰ ਇਸਦੀ ਚਪੇਟ ‘ਚ ਆ ਰਹੇ ਹਨ। ਤਾਜ਼ਾ ਮਾਮਲੇ ਦੀ ਗੱਲ ਕਰੀਏ, ਤਾਂ ਹੁਣ RSS ਮੁਖੀ ਮੋਹਨ ਭਾਗਵਤ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
RSS ਵੱਲੋਂ ਸੋਸ਼ਲ ਮੀਡੀਆ ‘ਤੇ ਬਿਆਨ ਜਾਰੀ ਕਰ ਇਸ ਬਾਰੇ ਜਾਣਕਾਰੀ ਦਿੱਤੀ ਗਈ। RSS ਵੱਲੋਂ ਟਵੀਟ ਕੀਤਾ ਗਿਆ, “RSS ਸਰਸੰਘਚਾਲਕ ਡਾ. ਮੋਹਨ ਜੀ ਭਾਗਵਤ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਹਨਾਂ ‘ਚ ਕੋਰੋਨਾ ਦੇ ਹਲਕੇ ਲੱਛਣ ਹਨ। ਉਹਨਾਂ ਨੂੰ ਨਾਗਪੁਰ ਕੇ ਕਿੰਗਜ਼ਵੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।”
RSS Sarsanghchalak Dr. Mohanji Bhagwat today tested Corona positive. He has normal symptoms and admitted to Kigsway hospital Nagpur.
— RSS (@RSSorg) April 9, 2021