ਬਿਓਰੋ। ਪੰਜਾਬ ਦੀ ਸਿਆਸਤ ‘ਚ ਦਿਲਚਸਪੀ ਰੱਖਣ ਵਾਲਾ ਲਗਭਗ ਹਰ ਸ਼ਖਸ ਇਸ ਗੱਲ ਤੋਂ ਵਾਕਿਫ ਹੈ ਕਿ ਪੰਜਾਬ ਕਾਂਗਰਸ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ। ਪਹਿਲਾਂ ਨਵਜੋਤ ਸਿੱਧੂ ਦੇ ਬੇਬਾਕ ਬਿਆਨ ਤੇ ਫਿਰ ਮੰਤਰੀਆਂ-ਵਿਧਾਇਕਾਂ ਦੀ ਬਗਾਵਤ। ਹੁਣ ਤਾਂ ਨਵਜੋਤ ਸਿੱਧੂ ਨੇ ਵਿਧਾਇਕਾਂ ਦੀ ਬਗਾਵਤ ਦੀਆਂ ਖ਼ਬਰਾਂ ‘ਤੇ ਮੁਹਰ ਵੀ ਲਗਾ ਦਿੱਤੀ ਹੈ।
ਬੇਅਦਬੀਆਂ ਤੇ ਗੋਲੀ ਕਾਂਡ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਸਰਕਾਰ ਨੂੰ ਘੇਰਾ ਪਾਈ ਖੜ੍ਹੇ ਨਵਜੋਤ ਸਿੱਧੂ ਹੁਣ ਬਾਗੀ ਵਿਧਾਇਕਾਂ ਦੇ ਬਹਾਨੇ ਕੈਪਟਨ ਸਰਕਾਰ ‘ਤੇ ਹਮਲਾ ਬੋਲ ਰਹੇ ਹਨ। ਆਪਣੇ ਤਾਜ਼ਾ ਟਵੀਟ ‘ਚ ਸਿੱਧੂ ਨੇ ਕਿਹਾ, “ਵਿਧਾਇਕ ਇਸ ਗੱਲ ‘ਤੇ ਸਹਿਮਤ ਹਨ ਕਿ ਕਾਂਗਰਸ ਸਰਕਾਰ ਦੀ ਇਵਜ਼ ‘ਚ ਬਾਦਲ ਸਰਕਾਰ ਸ਼ਾਸਨ ਕਰ ਰਹੀ ਹੈ। ਅਫਸਰਸ਼ਾਹੀ ਅਤੇ ਪੁਲਿਸ ਸਾਡੇ ਵਿਧਾਇਕਾਂ ਅਤੇ ਪਾਰਟੀ ਵਰਕਰਾਂ ਨੂੰ ਸੁਣਨ ਤੋਂ ਜ਼ਿਆਦਾ ਬਾਦਲ ਪਰਿਵਾਰ ਦੀ ਇੱਛਾ ਮੁਤਾਬਕ ਕੰਮ ਕਰ ਰਹੀ ਹੈ। ਸਰਕਾਰ ਲੋਕਾਂ ਦੀ ਭਲਾਈ ਲਈ ਨਹੀਂ, ਬਲਕਿ ਮਾਫੀਆ ਰਾਜ ਨੂੰ ਕੰਟਰੋਲ ਕਰਕੇ ਰੱਖਣ ਲਈ ਚਲਾਈ ਜਾ ਰਹੀ ਹੈ।”
Consensus among MLAs, Badal Sarkar is ruling in lieu of Congress Govt … Bureaucracy and Police act as per wishes of Badal Family, more often than listening to our MLAs and Party workers. Govt run not for welfare of the People, but for continuing control of Mafia Raj
#75-25— Navjot Singh Sidhu (@sherryontopp) May 9, 2021
ਕਾਬਿਲੇਗੌਰ ਹੈ ਕਿ ਹਾਲ ਹੀ ‘ਚ ਨਵਜੋਤ ਸਿੱਧੂ ਨੇ ਕੈਪਟਨ ਦੇ 2 ਮੰਤਰੀ ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਚੰਨੀ ਸਣੇ ਕੁਝ ਕਾਂਗਰਸੀ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਸੀ। ਪੂਰੀ ਡਿਟੇਲ ਇਥੇ ਪੜ੍ਹੋ।