Home Corona ਵੈਕਸੀਨੇਸ਼ਨ ਦੇ ਤੀਜੇ ਫੇਜ਼ ਦੀ ਤਿਆਰੀ, 30 ਲੱਖ ਡੋਜ਼ ਆਰਡਰ ਕਰੇਗੀ ਪੰਜਾਬ...

ਵੈਕਸੀਨੇਸ਼ਨ ਦੇ ਤੀਜੇ ਫੇਜ਼ ਦੀ ਤਿਆਰੀ, 30 ਲੱਖ ਡੋਜ਼ ਆਰਡਰ ਕਰੇਗੀ ਪੰਜਾਬ ਸਰਕਾਰ

ਚੰਡੀਗੜ੍ਹ। 1 ਮਈ ਤੋਂ ਦੇਸ਼ ਭਰ ‘ਚ 18 ਸਾਲ ਦੀ ਉਮਰ ਤੋਂ ਵੱਧ ਦੇ ਲੋਕਾਂ ਲਈ ਵੈਕਸੀਨੇਸ਼ਨ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਪੰਜਾਬ ਦੀ ਕੈਪਟਨ ਸਰਕਾਰ ਇਸਦੇ ਲਈ ਕੋਵੀਸ਼ੀਲਡ (ਕੋਰੋਨਾ ਵੈਕਸੀਨ) ਦੇ 30 ਲੱਖ ਡੋਜ਼ ਆਰਡਰ ਕਰਨ ਜਾ ਰਹੀ ਹੈ। ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਸਿਹਤ ਵਿਭਾਗ ਨੂੰ ਹਦਾਇਤ ਜਾਰੀ ਕੀਤੀ ਹੈ।

ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਹਦਾਇਤ ਦਿੱਤੀ ਹੈ ਕਿ CM ਕੋਵਿਡ ਰਿਲੀਫ਼ ਫ਼ੰਡ ਦਾ ਇਸਤੇਮਾਲ ਕਰਕੇ 30 ਲੱਖ ਕੋਵੀਸ਼ੀਲਡ ਵੈਕਸੀਨ ਦੇ ਡੋਜ਼ ਸੀਰਮ ਇੰਸਟੀਚਿਊਟ ਤੋਂ ਖਰੀਦੇ ਜਾਣ। ਉਹਨਾਂ ਕਿਹਾ, “ਕੇਂਦਰ ਤੋਂ ਮਿਲੀ ਜਾਣਕਾਰੀ ਮੁਤਾਬਕ 18 ਤੋਂ 45 ਸਾਲ ਉਮਰ ਵਰਗ ਦੇ ਲੋਕਾਂ ਲਈ ਵੈਕਸੀਨ ਦੀਆਂ ਡੋਜ਼ 15 ਮਈ ਤੋਂ ਪਹਿਲਾਂ ਮਿਲਣ ਦੀ ਉਮੀਦ ਨਹੀਂ ਹੈ। ਲਿਹਾਜ਼ਾ ਸਰਕਾਰੀ ਹਸਪਤਾਲਾਂ ‘ਚ ਗਰੀਬਾਂ ਟੀਕਾਕਰਨ ‘ਚ ਦੇਰੀ ਨਾ ਹੋਵੇ, ਇਸਦੇ ਲਈ ਜਲਦ ਤੋਂ ਜਲਦ ਵੈਕਸੀਨ ਦਾ ਆਰਡਰ ਕਰ ਮੰਗਵਾਉਣ ਦੀ ਜ਼ਰੂਰਤ ਹੈ।”

ਇਹ ਵੀ ਪੜ੍ਹੋ:- ਕੋਵੀਸ਼ੀਲਡ ਲਈ ਸੂਬਾ ਸਰਕਾਰਾਂ ਨੂੰ ਚੁਕਾਉਣੀ ਹੋਵੇਗੀ ਇੰਨੀ ਕੀਮਤ

ਸੀਐੱਮ ਵੱਲੋਂ ESIC ਅਤੇ ਕੰਸਟ੍ਰਕਸ਼ਨ ਲੇਬਰ ਬੋਰਡ ਨੂੰ ਵੀ ਸਰਕਾਰ ਦੀ ਇਸ ਮੁਹਿੰਮ ‘ਚ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਇੰਡਸਟਰੀ ਵਰਕਰਜ਼ ਅਤੇ ਕੰਸਟ੍ਰਕਸ਼ਨ ਵਰਕਰਜ਼ ਦਾ ਟੀਕਾਕਰਨ ਜਲਦ ਤੋਂ ਜਲਦ ਹੋ ਸਕੇ।

ਵੈਕਸੀਨੇਸ਼ਨ ਲਈ ਰਣਨੀਤੀ ਬਣਾਏਗੀ ਕੈਪਟਨ ਸਰਕਾਰ

ਮੁੱਖ ਮੰਤਰੀ ਨੇ ਵੈਕਸੀਨੇਸ਼ਨ ਲਈ ਡਾ. ਗਗਨਦੀਪ ਕੰਗ ਦੀ ਅਗਵਾਈ ‘ਚ ਬਣਾਏ ਗਏ ਮਾਹਿਰਾਂ ਦੇ ਗਰੁੱਪ ਨੂੰ ਵੀ ਰਣਨੀਤੀ ਸੁਝਾਉਣ ਲਈ ਕਿਹਾ, ਕਿ 18 ਤੋਂ 45 ਸਾਲ ਦੇ ਉਮਰ ਵਰਗ ‘ਚ ਕਿਸ ਤਰ੍ਹਾਂ ਦੇ ਲੋਕਾਂ ਦਾ ਟੀਕਾਕਰਨ ਪਹਿਲ ਦੇ ਅਧਾਰ ‘ਤੇ ਹੋਣਾ ਚਾਹੀਦਾ ਹੈ। ਕਮੇਟੀ ਨੂੰ 29 ਅਪ੍ਰੈਲ ਤੱਕ ਪਹਿਲੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ:- ਸਰਕਾਰੀ ਹਸਪਤਾਲਾਂ ‘ਚ 18-45 ਸਾਲ ਦੇ ਲੋਕਾਂ ਦਾ ਟੀਕਾਕਰਨ ਹੋਵੇਗਾ ਮੁਫ਼ਤ

45+ ਦੇ ਟੀਕਾਕਰਨ ਨਾਲ ਕੋਈ ਸਮਝੌਤਾ ਨਹੀਂ- CM

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਕੋਵੀਸ਼ੀਲਡ ਦੀਆਂ 29,36,770 ਅਤੇ ਕੋਵੈਕਸੀਨ ਦੀਆਂ 3.34 ਲੱਖ ਡੋਜ਼ ਮਿਲੀਆਂ ਸਨ। ਇਹਨਾਂ ‘ਚੋਂ 22 ਅਪ੍ਰੈਲ ਤੱਕ ਕੋਵੀਸ਼ੀਲਡ ਦੀਆਂ 2.81 ਲੱਖ ਅਤੇ ਕੋਵੈਕਸੀਨ ਦੀਆਂ 27,400 ਡੋਜ਼ ਬਾਕੀ ਹਨ। ਇਸ ਲਈ ਕੇਂਦਰ ਸਰਕਾਰ ਕੋਵੀਸ਼ੀਲਡ ਦੀਆਂ 10 ਲੱਖ ਡੋਜ਼ ਤੁਰੰਤ ਮੁਹੱਈਆ ਕਰਵਾਏ, ਤਾਂ ਜੋ ਮੌਜੂਦਾ ਸਮੇਂ ‘ਚ ਜਾਰੀ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕਾਕਰਨ ‘ਚ ਕੋਈ ਪਰੇਸ਼ਾਨੀ ਨਾ ਹੋਵੇ। ਇਸਦੇ ਲਈ ਸਿਹਤ ਵਿਭਾਗ ਵੱਲੋਂ ਕੇਂਦਰੀ ਸਿਹਤ ਵਿਭਾਗ ਨੂੰ ਪੱਤਰ ਵੀ ਲਿਖਿਆ ਗਿਆ ਹੈ।

ਐਸਟਰਾਜ਼ੇਨੇਕਾ ਵੈਕਸੀਨ ਵੀ ਖਰੀਦਣ ਦੀ ਤਿਆਰੀ

ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਔਕਸਫੌਰਡ ਯੂਨੀਵਰਸਿਟੀ ਵੱਲੋਂ ਤਿਆਰ ਐਸਟਰਾਜ਼ੇਨੇਕਾ ਵੈਕਸੀਨ ਦੇ ਭਾਰਤੀ ਯੂਨਿਟ ਤੋਂ ਵੀ ਸਿੱਧੇ ਵੈਕਸੀਨ ਖਰੀਦਣ ‘ਤੇ ਵਿਚਾਰ ਕਰ ਰਹੀ ਹੈ। ਐਸਟਰਾਜ਼ੇਨੇਕਾ ਤੋਂ ਇਹ ਵੈਕਸੀਨ ਪੂਰੀ ਦੁਨੀਆ ਲਈ ਤੈਅ ਕੀਤੇ ਇੱਕੋ ਰੇਟ 162 ਰੁਪਏ ‘ਚ ਖਰੀਦਣ ਦੀ ਕੋਸ਼ਿਸ਼ ਹੋਵੇਗੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments